HOME ਮੁਹੱਲਾ ਪ੍ਰੇਮ ਨਗਰ ਨਿਵਾਸੀਆਂ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਤੇ ਮੱਠੀਆਂ...

ਮੁਹੱਲਾ ਪ੍ਰੇਮ ਨਗਰ ਨਿਵਾਸੀਆਂ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਤੇ ਮੱਠੀਆਂ ਦਾ ਲੰਗਰ ਲਗਾਇਆ।

3
ਰਾਏਕੋਟ,  (ਸਮਾਜ ਵੀਕਲੀ)  ਗੁਰਭਿੰਦਰ  ਗੁਰੀ:- ਮੁਹੱਲਾ ਪ੍ਰੇਮ ਨਗਰ ਦੇ ਨੌਜਵਾਨਾਂ ਵੱਲੋਂ ਸ਼ਹੀਦੀ ਦਿਹਾੜੇ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਥਾਨਕ ਸੁੱਖ ਵਿਲਾ ਰਿਜ਼ੋਰਟਸ ਦੇ ਅੱਗੇ ਦੁੱਧ ਤੇ ਮੱਠੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਅਰਸ਼ ਗਿੱਲ, ਸੁਖਵੀਰ ਸਿੰਘ ਰਾਏ ਤੇ ਆਜ਼ਾਦ ਸਿੰਘ ਨੇ ਕਿਹਾ ਕਿ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਮਸਕਾਰ ਕਰਨ ਜਾ ਰਹੀ ਸੰਗਤ ਜਿਆਦਾਤਰ ਇਸੇ ਮਾਰਗ ਤੋੰ ਆਉਂਦੀ ਜਾਂਦੀ ਹੈ ਤੇ ਹੁਣ ਮੌਸਮ ਵੀ ਠੰਢ ਦਾ ਹੈ ਜਿਸ ਕਾਰਨ ਸੰਗਤ ਦੀ ਸਹੂਲਤ ਲਈ ਮੁਹੱਲਾ ਪ੍ਰੇਮ ਨਗਰ ਦੇ ਨੌਜਵਾਨਾਂ ਵੱਲੋਂ ਰਲ ਮਿਲ ਕੇ ਮੱਠੀਆਂ ਤੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਸਾਨੂੰ ਆਪਣੇ ਬੱਚਿਆਂ ਨੂੰ ਸ਼ਹੀਦਾਂਂ ਦੇ ਇਤਿਹਾਸ ਬਾਰੇ ਵੀ ਦੱਸਣਾ ਚਾਹੀਦਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਤੋੰ ਜਰੂਰ ਜਾਣੂ ਕਰਵਾਉਣ। ਇਸ ਮੌਕੇ ਵਿੱਕੀ ਗਿੱਲ, ਜਗਸੀਰ ਸਿੰਘ, ਪ੍ਰਿੰਸ਼ ਸਿੰਘ, ਬਲਜੀਤ ਸਿੰਘ, ਲੱਭੂ, ਵੀਰੂ ਹਾਂਸ, ਰਾਹੁਲ ਸਿੱਧੂ, ਜਸ਼ਨ ਸਿੰਘ ਤੇ ਰਾਜਵੀਰ ਸਿੰਘ ਤੋੰ ਇਲਾਵਾ ਹੋਰ ਵੀ ਨੌਜਵਾਨ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article” ਪਾਣੀ ਅੰਦਰ ਆਕ੍ਰਿਤੀਆਂ ਬਣਾਉਂਦਾ ਗ਼ਜ਼ਲ ਸੰਗ੍ਰਹਿ”
Next articleThe changing scenario of Indian politics