ਮੋਦੀ ਤੇ ਪੁਤਿਨ ਵਿਚਾਲੇ ਅਫ਼ਗ਼ਾਨਿਸਤਾਨ ਦੀ ਤਾਜ਼ਾ ਸਥਿਤੀ ਬਾਰੇ ਚਰਚਾ

Modi and Putin

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਫ਼ਗ਼ਾਨਿਸਤਾਨ ਦੀ ਤਾਜ਼ਾ ਸਥਿਤੀ ਅਤੇ ਦੋਵਾਂ ਦੇਸ਼ਾਂ (ਭਾਰਤ-ਰੂਸ) ਦੇ ਦੁਵੱਲੇ ਸਬੰਧਾਂ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਕਿਹਾ, “ਅਫ਼ਗ਼ਾਨਿਸਤਾਨ ਦੀ ਤਾਜ਼ਾ ਸਥਿਤੀ ਬਾਰੇ ਮੇਰੇ ਦੋਸਤ ਰਾਸ਼ਟਰਪਤੀ ਪੁਤਿਨ ਨਾਲ ਵਿਚਾਰਾਂ ਦਾ ਆਦਾਨ -ਪ੍ਰਦਾਨ ਹੋਇਆ। ਅਸੀਂ ਕੋਵਿਡ-19 ਖ਼ਿਲਾਫ਼ ਭਾਰਤ-ਰੂਸ ਸਹਿਯੋਗ ਸਣੇ ਦੁਵੱਲੇ ਏਜੰਡਿਆਂ ਨਾਲ ਸਬੰਧ ਮਸਲਿਆਂ ’ਤੇ ਚਰਚਾ ਕੀਤੀ। ਅਹਿਮ ਮਸਲਿਆਂ ’ਤੇ ਡੂੰਘੀ ਚਰਚਾ ਜਾਰੀ ਰੱਖਣ ਲਈ ਦੋਵੇਂ ਸਹਿਮਤ ਹੋਏ।’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗ਼ਾਨਿਸਤਾਨ ਤੋਂ ਲੋਕਾਂ ਨੂੰ ਸੁਰੱਖਿਅਤ ਲਿਆਉਣ ਵਾਲੇ ਮਿਸ਼ਨ ਦਾ ਨਾਮ ‘ਅਪਰੇਸ਼ਨ ਦੇਵੀ ਸ਼ਕਤੀ’
Next articleਦਿੱਲੀ ਦੇ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਕੌਮੀ ਸੰਮੇਲਨ 26 ਤੋਂ, ਜਥੇਬੰਦੀਆਂ ਦੇ 1500 ਨੁਮਾਇੰਦੇ ਪੁੱਜਣਗੇ