ਅਫ਼ਗ਼ਾਨਿਸਤਾਨ ਤੋਂ ਲੋਕਾਂ ਨੂੰ ਸੁਰੱਖਿਅਤ ਲਿਆਉਣ ਵਾਲੇ ਮਿਸ਼ਨ ਦਾ ਨਾਮ ‘ਅਪਰੇਸ਼ਨ ਦੇਵੀ ਸ਼ਕਤੀ’

ਨਵੀਂ ਦਿੱਲੀ (ਸਮਾਜ ਵੀਕਲੀ):  ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤੀ ਨਾਗਰਿਕਾਂ ਅਤੇ ਅਫ਼ਗ਼ਾਨ ਸਹਿਯੋਗੀਆਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢਣ ਲਈ ਭਾਰਤ ਦੇ ਗੁੰਝਲਦਾਰ ਮਿਸ਼ਨ ਨੂੰ’ ਅਪਰੇਸ਼ਨ ਦੇਵੀ ਸ਼ਕਤੀ ‘ਦਾ ਨਾਂ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਫ਼ਗ਼ਾਨਿਸਤਾਨ ਤੋਂ 78 ਹੋਰ ਲੋਕਾਂ ਦੀ ਵਾਪਸੀ ਸਬੰਧੀ ਆਪਣੇ ਟਵੀਟ ਵਿੱਚ ਇਸ ਬਾਰੇ ਜ਼ਿਕਰ ਕਰਨ ਤੋਂ ਬਾਅਦ ਅਪਰੇਸ਼ਨ ਦਾ ਨਾਂ ਸਾਹਮਣੇ ਆਇਆ। ਉਨ੍ਹਾਂ ਨੇ ਲਿਖਿਆ, ‘‘ਅਪਰੇਸ਼ਨ ਦੇਵੀ ਸ਼ਕਤੀ ਜਾਰੀ ਹੈ। 78 ਲੋਕਾਂ ਨੂੰ ਦੁਸ਼ਾਂਬੇ ਰਾਹੀਂ ਕਾਬੁਲ ਤੋਂ ਲਿਆਂਦਾ ਗਿਆ ਸੀ। ਭਾਰਤੀ ਹਵਾਈ ਫ਼ੌਜ, ਏਅਰ ਇੰਡੀਅਨ ਅਤੇ ਵਿਦੇਸ਼ ਮੰਤਰਾਲੇ ਦੀ ਟੀਮ ਨੂੰ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਨਮਨ।’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article70 ਸਾਲ ’ਚ ਸਥਾਪਤ ਸੰਪਤੀਆਂ ਹੁਣ ਵੇਚੀਆਂ ਜਾ ਰਹੀਆਂ ਹਨ: ਰਾਹੁਲ
Next articleਮੋਦੀ ਤੇ ਪੁਤਿਨ ਵਿਚਾਲੇ ਅਫ਼ਗ਼ਾਨਿਸਤਾਨ ਦੀ ਤਾਜ਼ਾ ਸਥਿਤੀ ਬਾਰੇ ਚਰਚਾ