ਵਿਧਾਇਕ ਨਵਤੇਜ ਚੀਮਾ ਨੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਨੂੰ ਫਰੇਮ ਵਿੱਚ ਫਿੱਟ ਵੀ ਤੇ ਹਿੱਟ ਵੀ

ਕੈਪਸ਼ਨ- ਵਿਧਾਇਕ ਨਵਤੇਜ ਸਿੰਘ ਚੀਮਾ ਦੀ ਤਸਵੀਰ ।

(ਸਮਾਜ ਵੀਕਲੀ) ਐਂਕਰ-ਪੰਜਾਬ ਕਾਂਗਰਸ ਵਿੱਚ ਨਵੇਂ ਪ੍ਰਧਾਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਤੋਂ ਬਾਅਦ ਹੁਣ ਕਾਂਗਰਸ ਵਿਧਾਇਕ ਇਸ ਨੂੰ ਕੈਸ਼ ਵੀ ਕਰਨ ਲੱਗ ਗਏ ਹਨ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਨੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਨੂੰ ਫਰੇਮ ਵਿੱਚ ਫਿੱਟ ਵੀ ਤੇ ਹਿੱਟ ਵੀ ਦੱਸਿਆ ਹੈ ਤੇ ਕਿਹਾ ਹੁਣ ਮਿਸ਼ਨ 2022 ਦੂਰ ਨਹੀਂ ਹੈ

 

ਚੀਮਾ ਨੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਕਾਂਗਰਸ ਵਲੋਂ ਅੱਤਵਾਦ ਤੇ ਪਾਕਿਸਤਾਨ ਦੇ ਚਰਚੇ ਕਰ ਚੋਣਾਂ ਤੋਂ ਪਹਿਲਾਂ ਦਹਿਸ਼ਤ ਫਲਾਣ ਦੇ ਆਰੋਪ ਨੂੰ ਖਾਰਿਜ ਕਰ ਕਿਹਾ ਕੀ ਜਿਸ ਪਾਰਟੀ ਦਾ ਬੋਰੀਆਂ ਬਿਸਤਰਾ ਗੋਲ ਹੋ ਚੁਕਾ ਹੈ ਉਹ ਖੁਦ ਹੀ ਅਜਿਹੇ ਬਿਆਨ ਦਾਗ ਕੇ ਰਾਜਨੀਤਿਕ ਫਾਇਦਾ ਲੱਭ ਰਹੀ ਹੈ

ਚੀਮਾ ਨੇ ਜਾਸੂਸੀ ਮਾਮਲੇ ਤੇ ਕੇਂਦਰ ਸਰਕਾਰ ਨੂੰ ਘੇਰ ਕੇ ਕਿਹਾ ਕੀ ਸਰਕਾਰ ਨਿਜੀ ਜਿੰਦਗੀ ਵਿੱਚ ਦਖਲ ਦੇ ਉਸ ਡਰ ਨੂੰ ਪ੍ਰਮਾਣਿਤ ਕਰ ਰਹੀ ਹੈ ਜੋ ਕੀ ਉਸ ਨੂੰ ਆਉਣ ਵਾਲੀਆਂ ਕੇਂਦਰੀ ਚੋਣਾਂ ਵਿੱਚ ਹਾਰ ਦੇ ਮੁੱਖ ਨੂੰ ਦੇਖਣ ਲਈ ਸਤਾ ਰਿਹਾ ਹੈ

ਨਵਤੇਜ ਚੀਮਾ ਸੁਲਤਾਨਪੁਰ ਲੋਧੀ ਨਗਰ ਸੁਧਾਰ ਟਰਸਟ ਦੇ ਨਵੇ ਚੇਅਰਮੈਨ ਤੇ ਮੈਂ ਮੈਬਰਾਂ ਦੇ ਰਸਮੀ ਐਲਾਨ ਦੌਰਾਨ ਸਦੀ ਮੀਟਿੰਗ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ

ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਨਗਰ ਸੁਧਾਰ ਟਰਸਟ ਦੇ ਪਹਿਲੇ ਚੇਅਰਮੈਨ ਤੇਜਵੰਤ ਸਿੰਘ ਨੇ ਕਿਹਾ ਕੀ ਉਹ ਸਰਕਾਰ ਤੇ ਪਾਰਟੀ ਵਲੋਂ ਦਿਤੀ ਇਸ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਕੇ ਸੁਲਤਾਨਪੁਰ ਲੋਧੀ ਦੇ ਵਿਕਾਸ ਲਈ ਕੰਮ ਕਰਨਗੇ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਇਨਸਾਫ ਪਾਰਟੀ ਯੂ.ਕੇ ਦੇ ਪ੍ਰਧਾਨ ਰਜਿੰਦਰ ਥਿੰਦ ਨੂੰ ਸਦਮਾ, ਪਿਤਾ ਦਾ ਦਿਹਾਂਤ
Next articleਪ੍ਰਸਿੱਧ ਗਾਇਕਾ ਮਮਤਾ ਸ਼੍ਰੀਵਾਸਤਵ ਦੀ ਭੇਟ “ਭਗਤਾਂ ਦੇ ਬੇੜੇ” ਰਿਲੀਜ਼.