ਪ੍ਰਸਿੱਧ ਗਾਇਕਾ ਮਮਤਾ ਸ਼੍ਰੀਵਾਸਤਵ ਦੀ ਭੇਟ “ਭਗਤਾਂ ਦੇ ਬੇੜੇ” ਰਿਲੀਜ਼.

(ਸਮਾਜ ਵੀਕਲੀ): ਇਹਨੀ ਦਿਨੀ ਧਾਰਮਿਕ ਖੇਤਰ ਵਿੱਚ ਨਾਮਣਾ ਖੱਟਣ ਵਾਲੀ ਮਿੱਠੀ ਆਵਾਜ਼ “ਮਮਤਾ ਸ਼੍ਰੀਵਾਸਤਵ” ਆਪਣੀ ਨਵੀਂ ਭੇਟ ਭਗਤਾਂ ਦੇ ਬੇੜੇ ਨਾਲ ਚਰਚਾ ਵਿੱਚ ਹੈ,ਇਸ ਗੀਤ ਨੂੰ ਗੋਲਡਨ ਵਿਰਸਾ ਯੂ.ਕੇ ਵਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਇਸਦੇ ਬੋਲ ਰਾਜਵੀਰ ਸਮਰਾ ਦੀ ਕਲਮ ਤੋਂ ਲਿਖੇ ਗਏ ਹਨ,ਪ੍ਰਸਿੱਧ ਵੀਡੀਓ ਡਾਇਰੈਕਟਰ ਰਣਜੀਤ ਉਪਲ ਵਲੋਂ ਵੀਡੀਓ ਦੀ ਸ਼ੂਟਿੰਗ ਹਿਮਾਚਲ ਦੀਆਂ ਅਲੱਗ ਅਲੱਗ ਜਗਾਵਾਂ ਦੇ ਕੀਤੀ ਗਈ ਹੈ,

ਇਸਦਾ ਸੰਗੀਤ ਫੋਲਕ ਸਟਾਈਲ (ਵਿਨੈ ਕਮਲ )ਵਲੋਂ ਕੀਤਾ ਗਿਆ ਹੈ ,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਮਤਾ ਸ਼੍ਰੀ ਵਾਸਤਵ ਨੇ ਦੱਸਿਆ ਕਿ ਓਹਨਾ ਨੂੰ ਪਹਿਲਾ ਵੀ ਕਾਫੀ ਮਾਤਾ ਦੀਆਂ ਭੇਟਾਂ ਗਾਈਆਂ ਹਨ ਤੇ ਪਹਿਲਾ ਵਾਂਙ ਇਸ ਭੇਟ ਨੂੰ ਵੀ ਸਰੋਤੇ ਭਰਵਾਂ ਹੁੰਗਾਰਾ ਦੇ ਰਹੇ ਹਨ,ਇਸ ਦੇ ਨਾਲ ਹੀ ਉਹਨਾਂ ਦੇ ਸਮੁੱਚੀ ਟੀਮ ਦਾ ਵੀ ਧੰਨਵਾਦ ਕੀਤਾ ਹੈ ਜਿਹਨਾਂ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਹੈ,ਇਥੇ ਇਹ ਵੀ ਦਸ ਦਈਏ ਕਿ ਇਸ ਪ੍ਰੋਜੈਕਟ ਬਾਅਦ ਗੋਲਡਨ ਵਿਰਸਾ ਯੂ.ਕੇ ਵਲੋਂ ਹੋਰ ਵੀ ਕਾਫੀ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ ਜੋ ਕਿ ਜਲਦੀ ਹੀ ਗੋਲਡਨ ਵਿਰਸਾ ਯੂ.ਕੇ ਦੇ ਬੈਨਰ ਹੇਠ ਰਿਲੀਜ਼ ਹੋਣਗੇ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਨਵਤੇਜ ਚੀਮਾ ਨੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਨੂੰ ਫਰੇਮ ਵਿੱਚ ਫਿੱਟ ਵੀ ਤੇ ਹਿੱਟ ਵੀ
Next articleआर सी एफ का नया प्रयास