ਕਿਹਾ ਭਗਵੰਤ ਸਿੰਘ ਮਾਨ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ
ਡੇਰਾਬੱਸੀ, (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ :- ਵਿਧਾਇਕ ਡੇਰਾਬਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਰੰਗਲਾ ਪੰਜਾਬ ਵਿਕਾਸ ਸਕੀਮ ਅਧੀਨ ਡੇਰਾਬਸੀ ਦੇ ਕਮਿਊਨਿਟੀ ਸੈਂਟਰ ਵਿਖੇ 16 ਗ੍ਰਾਮ ਪੰਚਾਇਤਾਂ ਨੂੰ 23 ਵੱਖ-ਵੱਖ ਵਿਕਾਸ ਕਾਰਜਾਂ ਲਈ 2.55 ਕਰੋੜ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਦੀ ਵੰਡ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਰਾਸ਼ੀ ਕਮਿਊਨਿਟੀ ਸੈਂਟਰ,ਐਸ ਸੀ ਧਰਮਸ਼ਾਲਾ, ਗਲੀਆਂ ਨਾਲੀਆਂ, ਖੇਡ ਮੈਦਾਨ, ਸੀਵਰੇਜ, ਗੰਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ, ਬੱਸ ਸਟਾਪ,ਓਪਨ ਜਿੰਮ, ਡਿਸਪੈਂਸਰੀ ਆਦਿ ਲਈ ਵਰਤੋ ਵਿੱਚ ਲਿਆਂਦੀ ਜਾਵੇਗੀ। ਗਰਾਂਟਾਂ ਪ੍ਰਾਪਤ ਕਰਨ ਵਾਲੇ ਪਿੰਡਾਂ ਵਿੱਚ ਭਾਗਸੀ ਨੂੰ ਕਮਿਊਨਿਟੀ ਸੈਂਟਰ ਲਈ 15 ਲੱਖ ਰੁਪਏ, ਜਿਓਲੀ ਨੂੰ ਐਸ ਸੀ ਧਰਮਸ਼ਾਲਾ ਲਈ 10 ਲੱਖ ਰੁਪਏ ਅਤੇ ਗਲੀਆਂ ਨਾਲੀਆਂ ਲਈ 8 ਲੱਖ ਰੁਪਏ, ਪਰਾਗਪੁਰ ਨੂੰ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਲਈ 23.10 ਲੱਖ ਰੁਪਏ, ਜਵਾਹਰਪੁਰ ਨੂੰ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਲਈ 12 ਲੱਖ ਰੁਪਏ, ਕਾਰਕੌਰ ਨੂੰ ਕਮਿਊਨਿਟੀ ਸੈਂਟਰ ਲਈ 20 ਲੱਖ ਰੁਪਏ, ਝਵਾਂਸਾ ਨੂੰ ਕਮਿਊਨਿਟੀ ਸੈਂਟਰ ਲਈ 15 ਲੱਖ ਰੁਪਏ, ਤ੍ਰਿਵੇਦੀ ਕੈਂਪ ਨੂੰ ਗਲੀਆਂ ਨਾਲੀਆਂ ਲਈ 10 ਲੱਖ ਰੁਪਏ ਅਤੇ ਡਿਸਪੈਂਸਰੀ ਲਈ 5 ਲੱਖ ਰੁਪਏ, ਬਲਟਾਣਾ ਨੂੰ ਐਂਟਰੀ ਗੇਟ ਲਈ 7 ਲੱਖ ਰੁਪਏ, ਬਾਕਰਪੁਰ ਨੂੰ ਪੀਣ ਵਾਲੇ ਪਾਣੀ ਲਈ 30 ਲੱਖ ਰੁਪਏ ਅਤੇ ਸੀਵਰਜ ਤੇ ਗੰਦੇ ਪਾਣੀ ਦੇ ਨਿਕਾਸ ਲਈ 12 ਲੱਖ ਰੁਪਏ, ਰਾਮਪੁਰ ਬਾਹਲ ਨੂੰ ਖੇਡ ਮੈਦਾਨ ਲਈ 5 ਲੱਖ ਰੁਪਏ, ਰਾਜੋ ਮਾਜਰਾ ਨੂੰ ਗਲੀਆਂ ਨਾਲੀਆਂ ਲਈ 8 ਲੱਖ ਰੁਪਏ, ਪੰਡ ਵਾਲਾ ਨੂੰ ਗਰਾਊਂਡ ਦੀ ਚਾਰ ਦੀਵਾਰੀ ਲਈ 5 ਲੱਖ ਰੁਪਏ ਅਤੇ ਮੇਨ ਐਂਟਰੀ ਵਾਲੀ ਗਲੀ ਦੀ ਉਸਾਰੀ ਲਈ 3 ਲੱਖ ਰੁਪਏ, ਮੁਕੰਦਪੁਰ ਨੂੰ ਓਪਨ ਜਿੰਮ ਅਤੇ ਇੰਨਡੋਰ ਜਿੰਮ ਲਈ 11 ਲੱਖ ਰੁਪਏ, ਬੱਸ ਸਟਾਪ ਲਈ 4 ਲੱਖ ਰੁਪਏ ਅਤੇ ਸੀਵਰੇਜ ਤੇ ਗੰਦੇ ਪਾਣੀ ਦੀ ਨਿਕਾਸੀ ਲਈ 20 ਲੱਖ ਰੁਪਏ, ਬਿਜਣਪੁਰ ਨੂੰ ਗਰਾਊਂਡ ਦੀ ਚਾਰ ਦੁਵਾਰੀ/ਵਾੜ, ਲਾਈਟਾਂ, ਐਂਟਰੀ ਗੇਟ ਅਤੇ ਜਾਲੀ ਲਈ 20 ਲੱਖ ਰੁਪਏ, ਜੋਲਾ ਕਲਾਂ ਨੂੰ ਓਪਨ ਜਿਮ ਲਈ 4 ਲੱਖ ਰੁਪਏ ਅਤੇ ਮਲਕਪੁਰ ਨੂੰ ਓਪਨ ਜਿਮ ਲਈ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ। ਵਿਧਾਇਕ ਰੰਧਾਵਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਗ੍ਰਾਂਟ ਦੇ ਇੱਕ-ਇੱਕ ਰੁਪਏ ਨੂੰ ਇਮਾਨਦਾਰੀ ਨਾਲ ਵਰਤੋਂ ਵਿੱਚ ਲਿਆਉਣ ਅਤੇ ਆਪਣੀ ਪੂਰੀ ਨਿਗਰਾਨੀ ਨਾਲ ਕੰਮ ਕਰਵਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕੋ ਇੱਕ ਨਾਅਰਾ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਨਾ ਹੈ ਅਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੀ ਵਚਨਬੱਧਤਾ ਨੂੰ ਜ਼ਮੀਨੀ ਪੱਧਰ ਤੱਕ ਇਨ ਬਿਨ ਲਾਗੂ ਕਰੀਏ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ, ਸਿਹਤ ਸੰਸਥਾਵਾਂ, ਪੇਂਡੂ ਸੜਕਾਂ ਤੋਂ ਬਾਅਦ ਹੁਣ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਨੌਜਵਾਨਾਂ ਲਈ ਖੇਡਾਂ ਦਾ ਮਾਹੌਲ ਸਿਰਜਣ ਲਈ ਪੁਰਜੋਰ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਸਹਾਇਤਾ ਮਿਲੇਗੀ। ਇਸ ਮੌਕੇ ਇਹਨਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਅਧਿਕਾਰੀ, ਆਮ ਆਦਮੀ ਪਾਰਟੀ ਦੇ ਸਥਾਨਕ ਅਹੁਦੇਦਾਰ ਅਤੇ ਹੋਰ ਪਤਵੰਤੇ ਮੌਜੂਦ ਸਨ।



