ਵਿਧਾਇਕ ਕਾਕਾ ਬਰਾੜ ਵੱਲੋਂ 16ਵੇਂ ਰਾਜ ਪੱਧਰੀ ਪੁਰਸਕਾਰ ਸਮਾਗਮ ਤੇ ਵਿਰਾਸਤ ਮੇਲੇ ਸਬੰਧੀ ਪੋਸਟਰ ਜਾਰੀ 

(ਸਮਾਜ ਵੀਕਲੀ)-ਮੁਕਤਸਰ ਸਾਹਿਬ,12 ਜੁਲਾਈ(ਰਮੇਸ਼ਵਰ ਸਿੰਘ)ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਸੰਗੀਤ ਪ੍ਰੇਮੀਆਂ ਲਈ ਹੈ  – ਕਾਕਾ ਬਰਾੜ 

‘ਕਰ ਭਲਾ ਫਾਊਂਡੇਸ਼ਨ ਭਾਰਤ ਤੇ ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਵੱਲੋਂ ਸੰਸਥਾ ਦੇ ਬਾਨੀ ਚੇਅਰਮੈਨ ਬਾਈ ਭੋਲਾ ਯਮਲਾ (ਸਟੇਟ ਐਵਾਰਡੀ) ਦੀ ਯੋਗ ਅਗਵਾਈ ਹੇਠ  ’16ਵਾਂ ਐਸਟੀਏ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ ਤੇ ਵਿਰਾਸਤ ਮੇਲਾ ਮਿਤੀ 16 ਜੁਲਾਈ ਦਿਨ ਐਤਵਾਰ ਨੂੰ ਸਥਾਨਕ ਮੁਕਤੀਸਰ ਰਿਜ਼ੌਰਟ (ਮੁਕਤੀਸਰ ਗੈਸਟ ਹਾਊਸ) ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਪੋਸਟਰ ਸਮਾਗਮ ਦੀ ਪ੍ਰਧਾਨਗੀ ਕਰਨ ਜਾ ਰਹੇ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਕਰ ਭਲਾ ਫਾਊਂਡੇਸ਼ਨ ਇੰਡੀਆ ਦੇ ਕੌਮੀ ਪ੍ਰਧਾਨ ਸ੍ਰੀ ਬਾਈ ਭੋਲਾ ਯਮਲਾ ਹੋਰਾਂ ਨੇ ਆਪਣੇ ਕਰ ਕਮਲਾਂ ਨਾਲ ਜਾਰੀ ਕੀਤਾ | ਭੋਲਾ ਯਮਲਾ ਤੇ ਨਾਮਵਰ ਸੰਸਥਾ ਰਿਦਮ ਇੰਸਟੀਚਿਊਟ ਆਫ਼ ਪਰਫੋਰਮਿੰਗ ਆਰਟਸ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਆਯੋਜਿਤ ਹੋਣੇ ਚਾਹੀਦੇ ਹਨ ਜਿਸ
ਨਾਲ ਸਮਾਜ ਸੇਵੀਆਂ ਦਾ ਹੌਸਲਾ ਅਫ਼ਜ਼ਾਈ ਹੁੰਦੀ ਹੈ ਹੋਰ ਚੰਗਾ ਉਪਰਾਲਾ ਕਰਨ ਲਈ ਪ੍ਰੇਰਣਾ ਮਿਲਦੀ ਹੈ |
ਇਸ ਮੌਕੇ ਸ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ, ਗੁਰਤੇਜ ਸਿੰਘ ਸਿੱਧੂ ਇੰਡਿਆ ਹੈੱਡ ਐਸਟੀਏ ,ਸ.ਜਗਦੀਪ ਸਿੰਘ ਕਾਕਾ ਬਰਾੜ ਐਮ ਐਲ ਏ ਮੁਕਤਸਰ , ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਮੁਕਤਸਰ , ਕੰਵਰਜੀਤ ਸਿੰਘ ਮਾਨ ਐਸ. ਡੀ. ਐਮ. ਮੁਕਤਸਰ,ਗੁਰੂ ਜੀ ਸਤਿਗੁਰੂ ਦਰਬਾਰ ਵਾਲੇ,ਗਗਨ ਮਾਂ ਦਿੱਲ੍ਹੀ ਵਾਲੇ , ਸ੍ਰੀ ਮਿੱਠੂ ਰਾਮ ਰੁਪਾਣਾ, ਸਾਈ ਮਧੂ ਜਲੰਧਰ ਵਾਲੇ , ਗੁਰਦਿੱਤ ਸਿੰਘ ਸੇਖੋਂ ਐਮ ਐਲ ਏ ਫਰੀਦਕੋਟ, ਅੰਮ੍ਰਿਤਪਾਲ ਸਿੰਘ ਸੁਖਾਨੰਦ ਐਮ ਐਲ ਏ ਬਾਘਾਪੁਰਾਣਾ, ਬਲਵੰਤ ਸਿੰਘ ਸੰਧੂ, ਰਾਕੇਸ਼ ਬਾਂਸਲ, ਸਾਹਿਤਕਰ ਸ਼ਰਨਜੀਤ ਬੈਂਸ, ਬਾਬਾ ਦੀਪਕ ਸਾਹ, ਸਾਈ ਸੋਮ ਨਾਥ ਸਿੱਧੂ ਕੁੱਲੇ ਵਾਲੇ ,ਸਾਈ ਪਰਵੇਜ਼ ਸ਼ਾਹ ਕਾਦਰੀ , ਬਾਬਾ ਪੱਪੀ ਸ਼ਾਹ ਕਾਦਰੀ,ਬਾਬਾ ਸ਼ੀਤਲ ਪਰਕਾਸ਼, ਬਾਬਾ ਸ਼ਿਵਕਰਨ ਸ਼ਰਮਾ ਮੋਗਾ ,ਬਾਬਾ ਪਰਮਜੀਤ ਸਿੰਘ ਲੰਗੇਆਣਾ, ਬਾਬਾ ਬ੍ਰਹਮ ਦਾਸ ਹੋਰਾਂ ਦੇ ਕਰ ਕਮਲਾਂ ਨਾਲ ਕੀਤੀ ਜਾਵੇਗੀ | ਇਸ ਮੌਕੇ ਉੱਘੇ ਗਾਇਕ ਮਾਸ਼ਾ ਅਲੀ ,ਦਰਸ਼ਨਜੀਤ,ਬਲਕਾਰ ਸਿੱਧੂ , ਸੁਲਤਾਨਾ ਨੂਰਾਂ, ਮੁਹੰਮਦ ਇਰਸ਼ਾਦ,ਦਲਵਿੰਦਰ ਦਿਆਲਪੁਰੀ,ਮੋਹਿਤ ਮਲਹਾਰ,ਗੁਰਸੇਵਕ ਅਲੀ, ਮੰਗਲ ਮੰਗੀ ਯਮਲਾ , ਰਿਧਮਜੀਤ,ਗੁਰਮੀਤ ਸਿੰਘ, ਤੇ ਭਿੰਦੇ ਸ਼ਾਹ ਰਾਜੋਵਾਲੀਆ,ਜਸਪ੍ਰੀਤ ਕੌਰ ਵੱਲੋ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬ ‘ਚ ਹੜ੍ਹਾਂ ਦੀ ਮਾਰ
Next articleਕਹਾਣੀ – ਅਬ ਪਛਤਾਏ ਕਯਾ ਹੋਤ !