ਵਿਧਾਇਕ ਚੀਮਾ ਵਲੋਂ ਸਰਪੰਚਾਂ ਨਾਲ ਮੀਟਿੰਗ ਦੌਰਾਨ ਵਿਕਾਸ ਕੰਮਾਂ ਦਾ ਜਾਇਜ਼ਾ

ਕੈਪਸ਼ਨ-ਸੁਲਤਾਨਪੁਰ ਲੋਧੀ ਵਿਖੇ ਢਿਲਵਾਂ ਬਲਾਕ ਦੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਦੌਰਾਨ ਵਿਧਾਇਕ ਸ. ਨਵਤੇਜ ਸਿੰਘ ਚੀਮਾ ਤੇ ਹਾਜ਼ਰ ਸਰਪੰਚ।

‘ਸਮਾਰਟ ਵਿਲੇਜ਼’ ਯੋਜਨਾ ਤਹਿਤ ਚੱਲ ਰਹੇ ਵਿਕਾਸ ਕੰਮਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਕਿਹਾ

ਪਿੰਡਾਂ ਦੇ ਵਿਕਾਸ ਲਈ ਜਲਦ ਦਿੱਤੀਆਂ ਜਾਣਗੀਆਂ ਹੋਰ ਗਰਾਂਟਾਂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਵਲੋਂ ਅੱਜ ਢਿਲਵਾਂ ਬਲਾਕ ਦੇ ਪਿੰਡਾਂ ਦੇ ਸਰਪੰਚਾਂ ਨਾਲ ਸਥਾਨਕ ਮਾਰਕੀਟ ਕਮੇਟੀ ਦਫਤਰ ਵਿਖੇ ਮੀਟਿੰਗ ਕਰਕੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਪੇਂਡੂ ਖੇਤਰਾਂ ਦੇ ਵਿਕਾਸ ਲਈ ‘ਸਮਾਰਟ ਵਿਲੇਜ਼’ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤਹਿਤ ਸਮੂਹ ਪਿੰਡਾਂ ਅੰਦਰ 100 ਫੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ।

ਇਸ ਵਿਚ ਮੁੱਖ ਤੌਰ ’ਤੇ ਕੰਕਰੀਟ ਦੀਆਂ ਗਲੀਆਂ, ਸੀਵਰੇਜ਼, ਲਾਇਟਾਂ, ਨਵੀਨਤਮ ਤਕਨੀਕ ਵਾਲੇ ਛੱਪੜਾਂ ਦਾ ਨਿਰਮਾਣ ਤੇ ਹਰੇਕ ਬਲਾਕ ਅੰਦਰ 5-5 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਸਰਪੰਚਾਂ ਤੇ ਹੋਰ ਮੋਹਤਬਰ ਆਗੂਆਂ ਕੋਲੋਂ ਉਨ੍ਹਾਂ ਦੇ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕੰਮਾਂ ਦੀ ਗਤੀ, ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਸਮੂਹ ਸਰਪੰਚਾਂ ਨੂੰ ਕਿਹਾ ਕਿ ਉਹ ਵਿਕਾਸ ਕੰਮਾਂ ਦੀ ਨਿਗਰਾਨੀ ਖੁਦ ਕਰਨ ਤਾਂ ਜੋ ਜਿੱਥੇ ਸਮੇਂ ਸਿਰ ਕੰਮ ਮੁਕੰਮਲ ਕਰਨ ਤੋਂ ਇਲਾਵਾ ਕੰਮ ਦੀ ਗੁਣਵੱਤਾ ਵੀ ਬਰਕਰਾਰ ਰੱਖੀ ਜਾ ਸਕੇ। ਸ. ਚੀਮਾ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਜਲਦ ਹੀ ਹੋਰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਪਿੰਡਾਂ ਦੀ ਕਾਇਆ ਕਲਪ ਕੀਤੀ ਹੋ ਜਾਵੇਗੀ।

ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਸਰਕਾਰ ਵਲੋਂ ਦੁੱਗਣੀ ਕੀਤੀ ਗਈ ਪੈਨਸ਼ਨ, ਸ਼ਗਨ ਸਕੀਮ ਤਹਿਤ ਹਰ ਯੋਗ ਲਾਭਪਾਤਰੀ ਨੂੰ ਸ਼ਾਮਿਲ ਕਰਨ ਲਈ ਸਰਪੰਚਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਬਕਾਇਆ ਰਹਿੰਦੇ ਕੇਸ ਉਨ੍ਹਾਂ ਦੇ ਧਿਆਨ ਵਿਚ ਲਿਆਉਣ। ਇਸ ਮੌਕੇ ਵੱਖ-ਵੱਖ ਸਰਪੰਚਾਂ ਵਲੋਂ ਦਿੱਤੇ ਗਏ ਸੁਝਾਆਂ ਨੂੰ ਉਨ੍ਹਾਂ ਪੰਜਾਬ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਜਸਪਾਲ ਸਿੰਘ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ, ਬਲਾਕ ਪ੍ਰਧਾਨ ਗੁਰਵਿੰਦਰਪਾਲ ਸਿੰਘ ਗੋਗਾ, ਦਲਬੀਰ ਸਿੰਘ ਬਲਾਕ ਸੰਮਤੀ ਮੈਂਬਰ, ਯਾਦਵਿੰਦਰ ਸਿੰਘ ਸਰਪੰਚ ਉੱਚਾ, ਦਲਬੀਰ ਸਿੰਘ ਸਰਪੰਚ ਖਾਨਪੁਰ,ਸਤਨਾਮ ਸਿੰਘ ਸਰਪੰਚ ਸੈਫਲਾਬਾਦ,ਬਲਜਿੰਦਰ ਸਿੰਘ , ਪਲਵਿੰਦਰ ਸਿੰਘ ਮਹਿਮਦਵਾਲ, ਭਜਨ ਸਿੰਘ ਮਹਿੰਦਰ ਸਿੰਘ ਭਿੰਦਾ ਸੁਰਖਪੁਰ, ਮਾਸਟਰ ਗਿਆਨ ਸਿੰਘ ਤਰਖਾਨਾਵਾਲੀ, ਸਤਬੀਰ ਸਿੰਘ ਸਰਪੰਚ, ਪੰਮੀ ਸੇਖਾਵਾਲਾ, ਅਕਬਰਪੁਰ ਹਰਜਿੰਦਰ ਸਿੰਘ ਸਰਪੰਚ ਪੀਰੇਵਾਲ, ਸਰਬਜੀਤ ਸਿੰਘ ਸਰਪੰਚ ਮਾਂ ਸਿੰਘ ਪ੍ਰੀਤਮ ਸਿੰਘ ਦੇਸਲ, ਅਮਰੀਕ ਸਿੰਘ ਸਾਬਕਾ ਸਰਪੰਚ ਰਤੜਾ, ਸੁਰਿੰਦਰ ਸਿੰਘ ਸਰਪੰਚ ਬਗੁਵਾਲ, ਚਰਨ ਸਿੰਘ ਸਰਪੰਚ ਬੂਹ, ਤਰਲੋਕ ਸਿੰਘ ਗੁਰਪ੍ਰੀਤ ਸਿੰਘ ਬੂਹ, ਇੰਦਰਜੀਤ ਸਿੰਘ ਖੇੜਾ ਬੇਟ, ਸੁਖਦੇਵ ਸਿੰਘ ਸਰਪੰਚ ਕਿਸ਼ਨ ਸਿੰਘ ਵਾਲਾ, ਨਰਿੰਦਰ ਸਿੰਘ ਸਰਪੰਚ ਮਹਿਮਦਵਾਲ, ਇੰਦਰਜੀਤ ਸਿੰਘ ਮਿਆਣੀ ਬੋਲਾ,ਸੰਤੋਖ ਸਿੰਘ ਸਰਪੰਚ ਮੁੰਡੀ, ਕਰਨੈਲ ਸਿੰਘ ਸਰਪੰਚ ਮੁੰਡੀ ਛੰਨਾ, ਚਰਨ ਸਿੰਘ ਘਣੀਕੇ ਮੇਜਰ ਸਿੰਘ ਘਣੀਕੇ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleTata Motors delivers Nexon EV to MCGM
Next articleਹਰਦਿਲ ਅਜੀਜ਼ – ਅਧਿਆਪਕ ਇੰਦਰਦੀਪ ਸਿੰਘ ਜੀ