HOME ਮਿਸ਼ਨਰੀ ਵਰਕਰ ਗੁਰਦਿਆਲ ਦੁਸਾਂਝ ਸੰਖੇਪ ਬਿਮਾਰ ਹੋਣ ਪਿੱਛੋਂ ਇਸ ਦੁਨੀਆਂ ਨੂੰ ਅਲਵਿਦਾ...

ਮਿਸ਼ਨਰੀ ਵਰਕਰ ਗੁਰਦਿਆਲ ਦੁਸਾਂਝ ਸੰਖੇਪ ਬਿਮਾਰ ਹੋਣ ਪਿੱਛੋਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਮਾਜ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾਂ ਪਾ ਗਏ

1

ਬੰਗਾ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਮਿਸ਼ਨਰੀ ਵਰਕਰ ਗੁਰਦਿਆਲ ਦੁਸਾਂਝ ਸੰਖੇਪ ਬਿਮਾਰ ਹੋਣ ਪਿੱਛੋਂ ਦੁਨੀਆਂ ਨੂੰ ਅਲਵਿਦਾ ਆਖ ਗਏ ਸਮਾਜ ਨੂੰ ਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾਂ ਪਾ ਗਏ ਹਨ। ਜਿਹਨਾਂ ਨੂੰ ਹਾਲੇ ਸਮਾਜ ਨੂੰ ਅਤੇ ਪਰਿਵਾਰ ਨੂੰ ਬਹੁਤ ਜ਼ਿਆਦਾ ਲੋੜ ਸੀ ਉਹ ਪਰਿਵਾਰ ਨੂੰ ਰੋਂਦੇ ਕੁਰਲਾਉਂਦੇ ਛੱਡ ਗਏ ਹਨ। ਉਹ ਆਪਣੇ ਪਿਛੇ ਤਿੰਨ ਬੇਟੇ ਅਤੇ ਪਤਨੀ ਛੱਡ ਗਏ ਹਨ।ਪਰ ਉਨ੍ਹਾਂ ਦੀ ਘਾਟ ਕਦੇ ਪੂਰੀ ਨਹੀਂ ਹੋਣੀ ਕਿਉਂਕਿ ਕਿ ਉਹ ਹਲਕੇ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਬਹੁਤ ਹਰਮਨ ਪਿਆਰੇ ਬਸਪਾ ਦੇ ਸਿਰ ਕੱਢ ਵਰਕਰ ਸਨ। ਉਨਾਂ ਨੇ ਪੀ ਡਬਲਿਊ ਡੀ ਵਿੱਚ ਸਰਵਿਸ ਵੀ ਕੀਤੀ ਪਰ ਨੌਕਰੀ ਦੀ ਪ੍ਰਵਾਹ ਕੀਤੇ ਬਗੈਰ ਪਾਰਟੀ ਦਾ ਕੰਮ ਕੀਤਾ ਉਨ੍ਹਾਂ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨਾਲ ਬਹੁਤ ਪਿਆਰ ਸੀ ਅੱਜ ਵੀ ਕਿਤੇ ਉਨ੍ਹਾਂ ਦੀ ਪਾਰਟੀ ਬਸਪਾ ਦਾ ਪ੍ਰੋਗਰਾਮ ਆ ਜਾਵੇ ਉਹ ਵਗੈਰ ਪੈਸੇ ਦੀ ਪ੍ਰਵਾਹ ਕੀਤੇ ਬਿਨਾਂ ਪੈਸੇ ਇਕੱਠੇ ਕੀਤੇ ਬਗੈਰ ਹੀ ਬੱਸ ਭਰ ਕੇ ਲੈ ਜਾਂਦਾ ਸੀ ਉਸ ਦੇ ਸਾਥੀ ਅੱਜ ਵੀ ਗੱਲ ਕਰਦੇ ਸਨ ਕਿ ਜਦੋਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਅਉਂਦਾ ਸੀ ਇਸ ਨੇ ਸਵੇਰੇ ਤੋਂ ਹੀ 5-10 ਕਿਲੋ ਲੱਡੂ ਲੈਕੇ ਸਾਨੂੰ ਫੋਨ ਕਰਨ ਲੱਗ ਪੈਣਾ। ਇਸ ਨੇ ਬਸਪਾ ਦੀ ਸੇਵਾ ਬਹੁਤ ਕੀਤੀ ਕਹਿੰਦਾ ਹੁੰਦਾ ਸੀ ਪਾਰਟੀ ਦਾ ਪ੍ਰਧਾਨ ਜਿਹੜਾਂ ਮਰਜ਼ੀ ਹੋਵੇ ਅਸੀਂ ਤਾਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨਾਲ ਹਾਂ ਜਾਣੀਕਿ ਬਸਪਾ ਦੇ ਪੱਕੇ ਵਰਕਰ ਹਾਂ। ਜਿਸ ਲਈ ਵਰਕਰਾਂ ਦਾ ਤਾਂਤਾ ਲੱਗਿਆ ਹੋਇਆ ਸੀ ਇਸ ਮੌਕੇ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਬਸਪਾ, ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ ਬਸਪਾ, ਰਵਿੰਦਰ ਮਹਿੰਮੀ ਬਸਪਾ ਆਗੂ, ਹਰਜਿੰਦਰ ਲੱਧੜ ਪ੍ਰਧਾਨ ਬਸਪਾ ਸ਼ਹਿਰੀ ਬੰਗਾ, ਸੁਰਜੀਤ ਸਿੰਘ ਕਰੀਹਾ, ਮਲਕੀਤ ਮੰਢਾਲੀ, ਰਵਿੰਦਰ ਬੀਕਾ, ਸੋਹਣ ਸਹਿਗਲ, ਪਰਮਜੀਤ ਮਹਿਰਮਪੁਰੀ, ਰੌਸ਼ਨ ਭੂਤਾਂ,ਡਾ ਗੁਰਨਾਮ ਚਾਹਲਾ,ਡਾ ਸੋਮ ਨਾਥ ਲੋਧੀਪੁਰ, ਜਗਤਾਰ ਸਿੰਘ ਭਰੋ ਮਜਾਰਾ, ਮੱਖਣ ਚੌਹਾਨ, ਮਨਜੀਤ ਸਿੰਘ ਬੰਗਾ, ਸੁਰਿੰਦਰ ਮੋਹਨ, ਸੁਰਿੰਦਰ ਸਰਪੰਚ ਭਰੋ ਮਜਾਰਾ, ਚਮਨ ਲਾਲ ਪੱਤਰਕਾਰ , ਜਗਤਾਰ ਬੀਕਾ, ਡਾ ਐਮ ਐਲ ਬੱਧਣ,ਪਰਮਿੰਦਰ ਸਿੰਘ ਸੂੰਦ ਬਾਮਸੇਫ , ਹਰਬੰਸ ਵਿਰਦੀ, ਪਰਮਜੀਤ ਦੋਸਾਂਝ ਅਤੇ ਬਹੁਤ ਸਾਰੇ ਪਾਰਟੀ ਵਰਕਰ ਤੇ ਸਕੇਂ ਸਬੰਧੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਨੋਹਰ ਲਾਲ ਅਤੇ ਸਰਵਣ ਕੁਮਾਰ ਕਮਾਮ ਨੇ ਮਰਨ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦੇਣ ਸਬੰਧੀ ਪ੍ਰਣ ਪੱਤਰ ਭਰੇ।
Next articleਸਿਵਲ ਹਸਪਤਾਲ ਬੰਗਾ ਵੱਲੋਂ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਟੈਟਨਸ, ਡਿਪਥੀਰੀਆ ਦੇ ਟੀਕੇ ਲਗਾਏ