ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ )– ਸ੍ਰੀ ਮਨੋਹਰ ਲਾਲ ਸਾਬਕਾ ਸਰਪੰਚ ਅਤੇ ਬਸਪਾ ਦੇ ਸਿਰਕੱਢ ਆਗੂ ਅਤੇ ਸ੍ਰੀ ਸਰਵਣ ਕੁਮਾਰ ਸਾਬਕਾ ਪੰਚ ਪਿੰਡ ਕਮਾਮ ਨੇ ਮਰਨ ਉਪਰੰਤ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦੇਣ ਸਬੰਧੀ ਪ੍ਰਣ ਪੱਤਰ ਭਰੇ ਗਏ। ਇਹ ਫੈਸਲਾ ਉਹਨਾਂ ਮਾਸਟਰ ਟੋਡਰ ਮੱਲ ਦੀ ਪ੍ਰੇਰਨਾ ਸਦਕਾ ਲਿਆ ਕਿਉਂਕਿ ਮਾ. ਜੀ ਨੇ ਵੀ ਕੁੱਝ ਮਹੀਨੇ ਪਹਿਲਾਂ ਹੀ ਆਪਣਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦੇਣ ਦਾ ਪ੍ਰਣ ਕੀਤਾ ਸੀ। ਇਹ ਪ੍ਰਣ ਪੱਤਰ ਤਰਕਸ਼ੀਲ ਸੁਸਾਇਟੀ ਜੋਨ ਨਵਾਂਸ਼ਹਿਰ ਦੇ ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ ,ਜੋਨ ਵਿੱਤ ਮੁਖੀ ਸੁਖਵਿੰਦਰ ਗੋਗਾ ਬੰਗਾ ਇਕਾਈ ਦੇ ਸਰਗਰਮ ਮੈਂਬਰ ਰੂਬੀ ਬੰਗਾ ਜੀ ਦੁਆਰਾ ਪਿਮਸ ਮੈਡੀਕਲ ਕਾਲਜ ਅਤੇ ਹਸਪਤਾਲ ਜਲੰਧਰ ਲਈ ਭਰੇ ਗਏ। ਇਸ ਮੌਕੇ ਸ੍ਰੀ ਮਨੋਹਰ ਲਾਲ ਜੀ ਦੇ ਵੱਡੇ ਭਰਾ ਰਾਕੇਸ਼ ਰਾਮ ਸੇਵਾ ਮੁਕਤ ਸੂਬੇਦਾਰ ਸੈਂਟਰ ਪੁਲੀਸ, ਮਾਸਟਰ ਟੋਡਰ ਮੱਲ, ਪਤਨੀ ਮਨਜੀਤ ਕੌਰ, ਭਰਜਾਈਆਂ ਮੋਹਿੰਦਰ ਕੌਰ ਅਤੇ ਮੈਡਮ ਜਸਵੀਰ ਕੌਰ,ਬੇਟਾ ਇਮਾਨ ਸਿੰਘ ਅਤੇ ਬੇਟੀ ਗੁਰਨੂਰ ਕੌਰ ਵੀ ਹਾਜ਼ਰ ਸਨ। ਸ੍ਰੀ ਸਰਵਣ ਕੁਮਾਰ ਦੇ ਪੁੱਤਰ ਰੋਹਿਤ ਕੁਮਾਰ, ਨੂੰਹਾਂ ਕਿਰਨ ਕੁਮਾਰੀ ਅਤੇ ਪਰਵਿੰਦਰ ਕੌਰ, ਪੋਤੀਆਂ ਹਿਮਾਂਸ਼ੀ ਹੀਰੋ, ਹਰਮਨ ਹੀਰੋ, ਪ੍ਰਤੀਸ਼ਠਾ ਹੀਰੋ, ਪੋਤੇ ਵਿਸ਼ਾਲ ਹੀਰੋ ਅਤੇ ਮਨਪ੍ਰੀਤ ਹੀਰੋ ਮੌਜੂਦ ਸਨ। ਸ੍ਰੀ ਸਰਵਣ ਕੁਮਾਰ ਜੀ ਦੇ ਇਸ ਫੈਸਲੇ ਨਾਲ ਪੁੱਤਰਾਂ ਅਤੇ ਨੂੰਹਾਂ ਨੇ ਪੂਰਨ ਸਹਿਮਤੀ ਪ੍ਰਗਟ ਕੀਤੀ। ਸ੍ਰੀ ਮਨੋਹਰ ਲਾਲ ਅਤੇ ਸਰਵਣ ਕੁਮਾਰ ਨੇ ਕਿਹਾ ਕਿ ਇਹ ਫੈਸਲਾ ਅਸੀਂ ਆਪਣੀ ਇੱਛਾ ਅਨੁਸਾਰ ਸੁਚੇਤ ਮਨ ਨਾਲ ਲਿਆ ਹੈ। ਉਹਨਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਜੇਕਰ ਤੁਸੀਂ ਸਾਡੀ ਇਹ ਅੰਤਮ ਇੱਛਾ ਪੂਰੀ ਕਰੋਗੇ ਤਾਂ ਸਾਡੇ ਜੀਵਨ ਦਾ ਅਸਲ ਮਕਸਦ ਪੂਰਾ ਹੋਏਗਾ ਅਤੇ ਅਸੀਂ ਸਮਝਾਂਗੇ ਕਿ ਤੁਸੀਂ ਸਾਡੀਆਂ ਭਾਵਨਾਵਾਂ ਦੀ ਕਦਰ ਪਾਈ ਹੈ ਅਤੇ ਸਾਡਾ ਅਸਲ ਵਿੱਚ ਸਤਿਕਾਰ ਹੋਇਆ ਹੈ। ਤਰਕਸ਼ੀਲ ਆਗੂਆਂ ਨੇ ਇਸ ਮੌਕੇ ਕਿਹਾ ਅੰਗਦਾਨ ਸਰੀਰਦਾਨ ਦੀ ਲਹਿਰ ਦਿਨੋ ਦਿਨ ਵਧਦੀ ਜਾ ਰਹੀ ਹੈ ਉਹਨਾਂ ਇਸ ਲਹਿਰ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ।ਇਸ ਮੌਕੇ ਜਗਦੀਸ਼ ਸਿੰਘ ਸਾਬਕਾ ਸਰਪੰਚ ਕਮਾਮ ਅਤੇ ਸੋਢੀ ਰਾਮ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
ਮਾ. ਜਗਦੀਸ਼ ਰਾਏਪੁਰ ਡੱਬਾ
ਜਥੇਬੰਦਕ ਮੁਖੀ ਜੋਨ ਨਵਾਂਸ਼ਹਿਰ।
ਫੋਨ: 9417434038


