ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜੈ ਗੁਰਦੇਵ ਜੀ ਜੈ ਭੀਮ.ਮਿਸ਼ਨਰੀ ਸਿੰਗਰ ਗੋਲਡੀ ਮਲਕ ਡੇਰਾ ਚਿਹੇੜੂ ਪੁਹੰਚੇ ..ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨਾਲ ਸਤਿਗੁਰੂ ਰਵਿਦਾਸ ਜੀ ਮਹਾਰਾਜ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ ਪ੍ਰਚਾਰ ਪ੍ਰਸਾਰ ਵਾਰੇ ਕੀਤੀ ਵਿਚਾਰ ਚਰਚਾ ..ਸਮੂਹ ਡੇਰਾ ਚਿਹੇੜੂ ਪ੍ਰਬੰਧਕਾਂ ਸੰਗਤਾਂ ਅਤੇ ਡੇਰਾ ਸੰਚਾਲਕ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਲੋਂ ਕੀਤਾ ਗਿਆ ਗੋਲਡੀ ਮਲਕ ਦਾ ਮਾਨ ਸਨਮਾਨ ਇਸ ਮੌਕੇ ਤੇ ਡੇਰੇ ਤੇ ਗੋਲਡੀ ਮਾਲਕ ਨੂੰ ਘੁਮਾਇਆ ਗਿਆ ਅਤੇ ਦੱਸਿਆ ਗਿਆ ਕਿ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੀ ਅਸਲੀ ਗੱਲ ਲੋਕਾਂ ਦੀ ਕਚਿਹਰੀ ਵਿੱਚ ਪਹੁੰਚਣੀ ਚਾਹੀਦੀ ਹੈ ਜੋਂ ਕਿ ਤੁਹਾਡੇ ਵਰਗੇ ਮਿਸ਼ਨਰੀ ਗਾਇਕ ਪਹੁੰਚਾਂ ਰਹੇ ਹਨ ਉਨ੍ਹਾਂ ਨੇ ਮਾਤਾ ਸਵਿੱਤਰੀ ਬਾਈ ਫੂਲੇ ਦੇ ਨਾਂ ਤੇ ਕੰਪਿਊਟਰ ਸੈਂਟਰ ਖੋਲ੍ਹਿਆ ਹੋਇਆ ਹੈ ਜਿਹੜਾ ਬੱਚਾ ਵੀ ਇਥੇ ਕੋਰਿਸ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ ਇਹ ਕੋਰਸ ਫਰੀ ਆਫ਼ ਕੋਸਿਟ ਹੈ ਇਹ ਡੇਰਾ ਕ੍ਰਾਂਤੀਕਾਰੀ ਅਤੇ ਇਨਕਲਾਬੀ ਸੋਚ ਦੇ ਆਧਾਰ ਤੇ ਕੰਮ ਕਰਦਾ ਹੈ ਇਸ ਮੌਕੇ ਤੇ ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ, ਮਿਸ਼ਨਰੀ ਗਾਇਕ ਗੋਲਡੀ ਮਲਿਕ ਅਤੇ ਤਾਂ ਕਨੇਡਾ ਤੋਂ ਆਏ ਹੋਏ ਮਿਸ਼ਨਰੀ ਸਾਥੀ ਉਨ੍ਹਾਂ ਦੇ ਨਾਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



