ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਪਿੰਡ ਕਾਂਸ਼ੀ ਨਗਰ ਵਲੋ ਪਿੰਡ ਕਾਂਸ਼ੀ ਨਗਰ ਦੇ ਸਮੂਹ ਐਨ. ਆਰ. ਆਈ. ਸਾਥੀਆਂ ਦਾ ਸਨਮਾਨ ਚਿੰਨ੍ਹ ਦੇ ਨਾਲ ਮਾਣ ਸਨਮਾਨ ਕੀਤਾ ਗਿਆ । ਜਾਣਕਾਰੀ ਦਿੰਦਿਆ ਸੁਸਾਇਟੀ ਦੇ ਕੈਸ਼ੀਅਰ ਮਨਜੀਤ ਗਾਟ ਜੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਜਦੋਂ ਵੀ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਉਸ ਵਿੱਚ ਐਨ. ਆਰ. ਆਈ. ਸਾਥੀਆਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ । ਸਮੂਹ ਐਨ. ਆਰ. ਆਈ. ਸਾਥੀਆਂ ਨੂੰ ਸੁਸਾਇਟੀ ਵਲੋਂ ਜਿਥੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਸੁਸਾਇਟੀ ਵਲੋਂ ਉਹਨਾਂ ਦਾ ਧੰਨਵਾਦ ਕਰਦਿਆਂ ਇਹ ਉਮੀਦ ਵੀ ਪ੍ਰਗਟਾਈ ਕਿ ਅੱਗੇ ਤੋੰ ਵੀ ਸਮੂਹ ਐਨ. ਆਰ. ਆਈ. ਸਾਥੀ ਸੁਸਾਇਟੀ ਦਾ ਸਾਥ ਸਹਿਯੋਗ ਕਰਦੇ ਰਹਿਣਗੇ ਇਸ ਮੌਕੇ ਉਨ੍ਹਾਂ ਦੇ ਨਾਲ ਸਾਥੀ ਦਿਲਜੀਤ ਜੀਤਾ,ਅਨਿਲ ਕੁਮਾਰ ਨੀਲਾ,ਗੁਰਪ੍ਰੀਤ ਗੋਪੀ,ਆਦਿ ਨਾਲ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



