HOME “ਗੁਰਪੁਰਬ ਗੁਰਾਂ ਦਾ” ਧਾਰਮਿਕ ਟਰੈਕ ਨਾਲ ਹਾਜ਼ਰ ਹੋਇਆ ਮਿਸ਼ਨਰੀ ਗਾਇਕ-  ਬਲਵਿੰਦਰ ਬਿੱਟੂ

“ਗੁਰਪੁਰਬ ਗੁਰਾਂ ਦਾ” ਧਾਰਮਿਕ ਟਰੈਕ ਨਾਲ ਹਾਜ਼ਰ ਹੋਇਆ ਮਿਸ਼ਨਰੀ ਗਾਇਕ-  ਬਲਵਿੰਦਰ ਬਿੱਟੂ

3

ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)-  ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ “ਗੁਰਪੁਰਬ ਗੁਰਾਂ ਦਾ” ਟਾਈਟਲ ਹੇਠ ਆਪਣਾ ਨਵਾਂ ਟਰੈਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਲੈ ਕੇ ਹਾਜ਼ਰ ਹੋਇਆ ਹੈ । ਇਸ ਟਰੈਕ ਦਾ ਪੋਸਟਰ ਰਿਲੀਜ਼ ਕਰਦਿਆਂ ਗਾਇਕ ਬਲਵਿੰਦਰ ਬਿੱਟੂ ਨੇ ਦੱਸਿਆ ਕਿ ਮਿਊਜ਼ਿਕ ਆਨ ਰਿਕਾਰਡਸ ਅਤੇ ਐਨ ਬੀ ਸਾਹਬ  ਨੇ ਇਸ ਨੂੰ ਪੇਸ਼ ਕੀਤਾ ਹੈ । ਇਸ ਟਰੈਕ ਨੂੰ ਸੱਤੂ ਖਾਨਪੁਰੀਆ ਯੂਏਈ ਨੇ ਕਲਮਬੱਧ ਕੀਤਾ ਹੈ । ਬਲਜੀਤ ਭਟੋਏ ਕਨੇਡਾ ਦਾ ਇਸ ਟਰੈਕ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।  ਬੀਟ ਬ੍ਰੇਕਰ ਵਲੋਂ ਇਸ ਦਾ ਸੰਗੀਤ ਅਤੇ ਐਨ ਬੀ ਸਾਹਬ ਵਲੋਂ ਇਸ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ । ਇੰਦਰਜੀਤ ਯੂਕੇ ਅਤੇ ਹੈਰੀ ਇਸ ਟਰੈਕ ਦੇ ਪ੍ਰੋਡਿਊਸਰ ਹਨ । ਬਲਵਿੰਦਰ ਬਿੱਟੂ ਲੰਬੇ ਸਮੇਂ ਤੋਂ ਮਿਸ਼ਨ ਦੀਆਂ ਸੇਵਾਵਾਂ ਨਿਭਾਉਣ ਵਾਲਾ ਵਿਲੱਖਣ ਕਲਾਕਾਰ ਹੈ, ਜਿਸ ਦੀ ਗਾਇਕੀ ਅਤੇ ਮਿਸ਼ਨਰੀ ਆਵਾਜ਼ ਨੂੰ ਸੰਗਤ ਮਣਾਂ ਮੂੰਹੀਂ ਪਿਆਰ ਕਰਦੀ ਹੈ।  “ਗੁਰਪੁਰਬ ਗੁਰਾਂ ਦਾ” ਟਰੈਕ ਵੀ ਸੰਗਤ ਪ੍ਰਵਾਨ ਕਰਕੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸ਼ੀਰਵਾਦ ਗਾਇਕ ਦੀ ਝੋਲੀ ਪਾਵੇਗੀ, ਇਹੀ ਦਿਲੀਂ ਦੁਆ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਲੋਕ ਗਾਇਕ ਸ਼ੀਰਾ ਜਸਵੀਰ ਨਵਾਂ ਪੰਜਾਬੀ ਟਰੈਕ “ਸਾਥ” ਲੈ ਕੇ ਹੋਇਆ ਹਾਜ਼ਰ
Next articleਲੋਕ ਗਾਇਕਾ ਰਿੱਕ ਨੂਰ ਨੇ ਗਾਇਆ ਧਾਰਮਿਕ ਟਰੈਕ “ਸਤਿਗੁਰ ਕਾਂਸ਼ੀ ਵਾਲਾ ” ਰਿਲੀਜ਼