ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)- ਲੋਕ ਗਾਇਕ ਸੁਰਿੰਦਰ ਲਾਡੀ ਦੀ ਸਹਿਯੋਗੀ ਗਾਇਕਾ ਰਿੱਕ ਨੂਰ ਨੇ “ਸਤਿਗੁਰ ਕਾਂਸ਼ੀ ਵਾਲਾ” ਟਾਈਟਲ ਹੇਠ ਆਪਣਾ ਨਵਾਂ ਧਾਰਮਿਕ ਟਰੈਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਰਿਲੀਜ਼ ਕਰ ਦਿੱਤਾ ਹੈ । ਫੋਕ ਫਿਊਜਨ ਭਗਤੀ ਦੀ ਪੇਸ਼ਕਸ਼ ਇਸ ਟਰੈਕ ਦੇ ਪ੍ਰੋਡਿਊਸਰ ਰਣਧੀਰ ਧੀਰਾ ਹਨ। ਸਾਬੀ ਰਾਜਾਪੁਰੀਆ ਨੇ ਇਸ ਧਾਰਮਿਕ ਟਰੈਕ ਨੂੰ ਕਲਮਬੱਧ ਕੀਤਾ ਹੈ, ਸੁਰਜੀਤ ਸਿੰਘ ਨੇ ਇਸ ਟਰੈਕ ਦਾ ਸੰਗੀਤ ਤਿਆਰ ਕਰਕੇ ਸੰਗਤ ਤੱਕ ਪਹੁੰਚਾਇਆ ਹੈ । ਗਾਇਕਾ ਰਿੱਕ ਨੂਰ ਦਾ ਇਹ ਉਪਰਾਲਾ ਸੰਗਤ ਪ੍ਰਵਾਨ ਕਰੇਗੀ ਅਤੇ ਉਸ ਨੂੰ ਗਾਇਕੀ ਵਿੱਚ ਹੋਰ ਵੀ ਬੁਲੰਦੀਆਂ ਛੂਹਣ ਦਾ ਅਸ਼ੀਰਵਾਦ ਦੇਵੇਗੀ, ਇਸ ਆਸ ਨਾਲ ਹੀ ਸਮੁੱਚੀ ਟੀਮ ਨੇ ਇਸ ਟਰੈਕ ਨੂੰ ਰਿਲੀਜ਼ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



