ਮਿਸ ਤ੍ਰਿੰਝਣ ਮੇਲਾ ਧੀਆਂ ਦਾ 8 ਸਤੰਬਰ ਨੂੰ – ਗੋਗਾ

  ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਟੀਮ ਗੋਗਾ ਦੇ ਵੱਡਮੁੱਲੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਮਿਸ ਤ੍ਰਿੰਝਣ ਮੇਲਾ-2024 ਇਸ ਵਾਰ 8 ਸਤੰਬਰ ਦਿਨ ਐਤਵਾਰ ਨੂੰ ਬਸੰਤ ਪਾਰਕ, ਨਜ਼ਦੀਕ ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਂਕ, ਪਾਹਵਾ ਰੋਡ ਵਿਖੇ ਸ਼ਾਮ ਤਿੰਨ ਵਜੇ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਸੰਸਥਾ ਦੀ ਐਕਟਿਵ ਪ੍ਰਧਾਨ ਬੀਬੀ ਕਮਲੇਸ਼ ਜਾਂਗੜਾ ਅਤੇ ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਵੱਲੋਂ ਦਿੱਤੀ ਗਈ। ਗੱਲਬਾਤ ਕਰਦਿਆਂ ਸੰਸਥਾ ਦੀ ਮੀਤ ਪ੍ਰਧਾਨ ਨੀਲਮ ਪਨੇਸਰ ਨੇ ਦੱਸਿਆ ਕਿ ਮਿਸ ਤ੍ਰਿੰਝਣ ਦਾ ਤਾਜ ਹਾਸਲ ਕਰਨ ਵਾਲੀ ਮੁਟਿਆਰ ਨੂੰ 7500, ਰਨਰਅੱਪ ਨੂੰ 3100, ਸੈਕਿੰਡ ਰਨਰਅੱਪ ਨੂੰ 1100, ਬੇਬੀ ਤ੍ਰਿੰਝਣ ਨੂੰ 1100, ਲੰਬੇ ਕੇਸ (ਗੁੱਤ) ਨੂੰ 500, ਸੋਹਣਾ ਪਹਿਰਾਵਾ ਨੂੰ 500 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਸੋਹਣ ਸਿੰਘ ਗੋਗਾ ਨੇ ਕਿਹਾ ਕਿ ਆਪ ਪ੍ਰੀਵਾਰਾਂ ਸਮੇਤ ਸਮੇਂ ਸਿਰ ਪਹੁੰਚਣ ਦੀ ਬੇਨਤੀ ਸਵੀਕਾਰ ਕਰਨੀ। ਇਸ ਮੌਕੇ ਮਿਸ ਤ੍ਰਿੰਜਣ ਮੇਲਾ ਧੀਆਂ ਦਾ ਪੋਸਟਰ ਰਿਲੀਜ਼ ਕਰਨ ਸਮੇਂ ਸਮਿਤੀ ਸ਼ਰਮਾ, ਜਨਕ ਮਹਾਜਨ, ਮਨਪ੍ਰੀਤ ਕੌਰ, ਹਰਮਿੰਦਰ ਕੌਰ, ਮਨਦੀਪ ਕੌਰ ਬਾਂਸਲ, ਹਰਜੀਤ ਕੌਰ ਭੱਟੀ, ਹਰਜੀ ਕੌਰ, ਸੋਨਿਕਾ ਪਾਸੀ, ਸਰੀਤਾ, ਰੁਪਿੰਦਰ ਕੌਰ, ਅਮਨਦੀਪ ਕੌਰ, ਅਮਰਜੀਤ ਕੌਰ ਸੁਖਪ੍ਰੀਤ ਕੌਰ ਤੇ ਸੁਖਵਿੰਦਰ ਕੌਰ ਗਿੱਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।  ਫੋਟੋ: ਮਿਸ ਤ੍ਰਿੰਜਣ ਮੇਲਾ ਧੀਆਂ ਦਾ ਪੋਸਟਰ ਜਾਰੀ ਕਰਦੇ ਹੋਏ ਕਮਲੇਸ਼ ਜਾਂਗੜਾ, ਨੀਲਮ ਪਨੇਸਰ, ਸੁਖਪ੍ਰੀਤ ਕੌਰ, ਸੁਖਵਿੰਦਰ ਕੌਰ ਤੇ ਹੋਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਧਿਆਪਕ ਦਿਵਸ ‘ਤੇ ਵਿਸ਼ੇਸ਼
Next articleਮਿੱਟੀ ਨਾਲ ਕੀ ਨਰਾਜ਼ਗੀ