HOME ਮੀਰੀ-ਪੀਰੀ ਮੈਡੀਕਲ ਹਸਪਤਾਲ ਅਤੇ ਕਾਲਜ ਬਾਦਲ ਪਰਿਵਾਰ ਤੋਂ ਤੁਰੰਤ ਲੈ ਕੇ ਹਰਿਆਣਾ...

ਮੀਰੀ-ਪੀਰੀ ਮੈਡੀਕਲ ਹਸਪਤਾਲ ਅਤੇ ਕਾਲਜ ਬਾਦਲ ਪਰਿਵਾਰ ਤੋਂ ਤੁਰੰਤ ਲੈ ਕੇ ਹਰਿਆਣਾ ਕਮੇਟੀ ਦੇ ਹਵਾਲੇ ਕੀਤਾ ਜਾਵੇ ਪ੍ਰਬੰਧ – ਹਰਿਆਣਾ ਕਮੇਟੀ ਆਗੂ

2

ਬਾਦਲ ਭਜਾਓ ਮੀਰੀ-ਪੀਰੀ ਕਾਲਜ ਹਰਿਆਣਾ ਕਮੇਟੀ ਬਚਾਓ ਨੁਮਾਇੰਦਾ ਇਕੱਠ ਹੋਵੇਗਾ 12 ਅਪ੍ਰੈਲ ਨੂੰ ਗੁਰਦੁਆਰਾ ਦਾਦੂ ਸਾਹਿਬ ਵਿਖੇ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਗੁਰਦੁਆਰਾ ਮਸਤਗੜ੍ਹ ਸਾਹਿਬ ਸ਼ਾਹਬਾਦ ਮਾਰਕੰਡਾ ਦੀ 21 ਏਕੜ ਜ਼ਮੀਨ ਉੱਪਰ ਬਣਿਆ ਹੋਇਆ ਹੈ, ਜਿਸ ਉੱਤੇ ਬਾਦਲ ਪ੍ਰੀਵਾਰ ਵੱਲੋਂ ਸ਼੍ਰੋਮਣੀ ਕਮੇਟੀ ਰਾਹੀਂ ਟ੍ਰਸਟ ਬਣਾ ਕੇ ਗੈਰ ਕਾਨੂੰਨੀ ਕਬਜ਼ਾ ਕਰਕੇ ਲੁੱਟ ਕੀਤੀ ਜਾ ਰਹੀ ਹੈ ਅਤੇ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਹਰਿਆਣਾ ਕਮੇਟੀ ਦੇ ਆਗੂਆਂ ਨੇ ਮੰਗ ਕੀਤੀ ਕਿ ਇਹ ਕਾਰਵਾਈ ਤੁਰੰਤ ਰੋਕ ਕੇ ਹਸਪਤਾਲ ਅਤੇ ਕਾਲਜ ਦਾ ਪ੍ਰਬੰਧ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਜਾਵੇ । ਅੰਬਾਲਾ ਵਿੱਚ ਸੂਰਿਆ ਸਕੂਲ ਵਿਖੇ ਹੋਈ ਮੀਟਿੰਗ ਵਿੱਚ ਕਮੇਟੀ ਦੇ ਅਹੁਦੇਦਾਰਾਂ ਅਤੇ ਸੰਗਤਾਂ ਨੇ ਇਕੱਠੇ ਹੋ ਕੇ ਇਹ ਪ੍ਰੈਸ ਨੋਟ ਜਾਰੀ ਕੀਤਾ। ਮੀਟਿੰਗ ਦਾ ਪ੍ਰਬੰਧ ਐਡਵੋਕੇਟ ਗੁਰਤੇਜ ਸਿੰਘ ਨੇ ਕੀਤਾ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਹਾਜ਼ਰੀ ਨਾਲ ਮੀਟਿੰਗ ਜਲਸੇ ਦਾ ਰੂਪ ਧਾਰ ਗਈ। ਕਈ ਅਹੁਦੇਦਾਰ ਅਤੇ ਮੈਂਬਰ ਵੀ ਮੌਜੂਦ ਸਨ। ਆਗੂਆਂ ਨੇ ਕਿਹਾ ਕਿ 7 ਤਾਰੀਖ਼ ਨੂੰ ਬਾਦਲ ਦਲ ਵੱਲੋਂ ਕੀਤੇ ਗੈਰ ਕਾਨੂੰਨੀ ਇਕੱਠ ਦਾ ਜਵਾਬ ਹਰਿਆਣਾ ਦੀ ਸਿੱਖ ਸੰਗਤ ਸ਼ਾਂਤਮਈ ਅਤੇ ਕਾਨੂੰਨੀ ਤਰੀਕੇ ਨਾਲ ਦੇਵੇਗੀ। 20 ਮਾਰਚ ਨੂੰ ਹੋਏ ਹੰਗਾਮੇ ਅਤੇ ਹਮਲੇ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਵਿੱਚ ਗੁਰਬੀਰ ਸਿੰਘ ਤਲਾਕੌਰ ‘ਤੇ ਹਮਲਾ ਹੋਇਆ ਸੀ। 28 ਮਾਰਚ ਨੂੰ ਐਫਆਈਆਰ ਦਰਜ ਹੋਣ ਦੇ ਬਾਵਜੂਦ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ‘ਤੇ ਰੋਸ਼ ਜਤਾਇਆ ਗਿਆ। ਆਗੂਆਂ ਨੇ ਕਿਹਾ ਕਿ ਸੀਸੀਟੀਵੀ ਅਤੇ ਸੋਸ਼ਲ ਮੀਡੀਆ ‘ਚ ਦੋਸ਼ੀ ਪਛਾਣੇ ਜਾ ਚੁੱਕੇ ਹਨ, ਫਿਰ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ। ਇਸ ਕਾਰਨ ਸੰਗਤਾਂ ਵਿੱਚ ਨਾਰਾਜ਼ਗੀ ਹੈ ਅਤੇ ਮੰਗ ਕੀਤੀ ਕਿ ਦੋਸ਼ੀਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਹਰਿਆਣਾ ਕਮੇਟੀ ਦੇ ਮੈਂਬਰ ਇਕੱਠੇ ਹੋ ਕੇ ਮੀਰੀ- ਪੀਰੀ ਕਾਲਜ ਅਤੇ ਹਸਪਤਾਲ ਦਾ ਪ੍ਰਬੰਧ ਸੰਭਾਲਣ ਅਤੇ ਬਾਦਲ ਪ੍ਰੀਵਾਰ ਦੀ ਗੁਲਾਮੀ ਨਾ ਕਰਨ। 12 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਦੁਪਹਿਰ 12 ਤੋਂ 3 ਵਜੇ ਤੱਕ “ਬਾਦਲ ਭਜਾਓ ਮੀਰੀ ਪੀਰੀ ਕਾਲਜ ਹਰਿਆਣਾ ਕਮੇਟੀ ਬਚਾਓ” ਦੇ ਤਹਿਤ ਹਰਿਆਣਾ ਭਰ ਤੋਂ ਨੁਮਾਇੰਦਾ ਇਕੱਠ ਕੀਤਾ ਜਾਵੇਗਾ। ਮੀਟਿੰਗ ਦੌਰਾਨ ਅਰਪਨਦੀਪ ਸਿੰਘ ਕੈਂਥਲ ਨੂੰ ਉੱਚੀ ਸਿੱਖਿਆ ਲਈ 2 ਲੱਖ ਰੁਪਏ ਦੀ ਮਦਦ ਵੀ ਦਿੱਤੀ ਗਈ ਅਤੇ ਵੱਖ-ਵੱਖ ਗੁਰਦੁਆਰਿਆਂ ਅਤੇ ਸਭਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੰਦਰ ਮੋਹਨ ਜੇ ਡੀ ਦੇ ਪਰਿਵਾਰ ਦੀ ਸਹਾਇਤਾ ਲਈ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਿਗ੍ਰੇਡੀਅਰ ਰਾਜ ਕੁਮਾਰ ਨੇ ਕੀਤੀ ਪਹਿਲਕਦਮੀ
Next articleਡੇਰਾ ਬਾਬਾ ਟਿੱਬੀ ਸਾਹਿਬ ਵਿਖੇ ਵਿਸਾਖੀ ਨੂੰ ਸਮਰਪਿਤ ਦੋ ਦਿਨਾਂ ਕਬੱਡੀ ਟੂਰਨਾਮੈਂਟ ਸ਼ੁਰੂ