HOME ਚੰਦਰ ਮੋਹਨ ਜੇ ਡੀ ਦੇ ਪਰਿਵਾਰ ਦੀ ਸਹਾਇਤਾ ਲਈ ਗੁੱਜਰ ਵੈਲਫੇਅਰ ਬੋਰਡ...

ਚੰਦਰ ਮੋਹਨ ਜੇ ਡੀ ਦੇ ਪਰਿਵਾਰ ਦੀ ਸਹਾਇਤਾ ਲਈ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਿਗ੍ਰੇਡੀਅਰ ਰਾਜ ਕੁਮਾਰ ਨੇ ਕੀਤੀ ਪਹਿਲਕਦਮੀ

ਬੇਟੀਆਂ ਦੇ ਭਵਿੱਖ ਨੂੰ  ਦੇਖਦੇ ਹੋਏ ਉਨ੍ਹਾਂ ਨੂੰ  ਕਿਤੇ ਵੀ ਅਡਜਸਟ ਕਰਨ ਲਈ ਸਰਕਾਰ ਅੱਗੇ ਲਗਾਈ ਜਾਵੇਗੀ ਗੁਹਾਰ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )– ਪਿਛਲੇਂ ਦਿਨੀਂ ਆਮ ਆਦਮੀ ਪਾਰਟੀ ਦੇ ਸਰਗਰਮ ਤੇ ਮੀਡੀਆਂ ਇੰਚਾਰਜ ਚੰਦਰ ਮੋਹਨ ਜੇਡੀ  ਬਲਾਚੌਰ ਦੀਆਂ ਪਾਰਟੀ ਪ੍ਰਤੀ ਆਪਣੀ ਚੰਗੀ ਕਾਰਗੁਜ਼ਾਰੀ ਕਰਦੇ ਹੋਏ  ਇਸ ਫਾਨੀ ਦੁਨੀਆ ਨੂੰ  ਅਲਵਿਦਾ ਕਹਿ ਗਏ ਸਨ | ਜਿਸ ਨਾਲ ਪਾਰਟੀ ਤੇ ਪਰਿਵਾਰ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੀ | ਉਹ ਪਿੱਛੇ ਆਪਣੇ ਵਿਧਵਾ ਪਤਨੀ ਤੇ ਚਾਰ ਬੇਟੀਆਂ ਛੱਡ ਗਏ ਸਨ | ਅੱਜ  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬਿਗ੍ਰੇਡੀਅਰ ਰਾਜ ਕੁਮਾਰ ਵਲੋਂ ਪਹਿਲਕਦਮੀ ਕਰਦੇ ਹੋਏ ਉਨ੍ਹਾਂ ਨੇ ਚੰਦਰ ਮੋਹਨ ਜੇ ਡੀ ਦੀਆਂ ਬੇਟੀਆਂ ਨੂੰ  ਚੰਡੀਗੜ੍ਹ ਬੁਲਾ ਕੇ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਸਰਕਾਰ ਅੱਗੇ ਉਨ੍ਹਾਂ ਨੂੰ  ਕਿਤੇ ਨਾ ਕਿਤੇ  ਪਦ ਦੇ ਤੈਨਾਤ ਕਰਨ ਲਈ ਗੁਹਾਰ ਲਗਾਈ | ਉਨ੍ਹਾਂ ਨੇ ਕਿਹਾ ਕਿ  ਚੰਦਰ ਮੋਹਨ ਜੇਡੀ ਪਾਰਟੀ ਦੇ ਬਹੁਤ ਵਫਾਦਾਰ ਤੇ ਇਮਾਨਦਾਰ ਸਿਪਾਹੀ ਸਨ | ਜਿੰਨਾ ਨੇ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇਕ ਕੀਤਾ | ਅੱਜ ਪਾਰਟੀ ਦੀ ਵੀ ਜਿੰਮੇਦਾਰੀ ਬਣਦੀ ਹੈ ਕਿ ਉਹ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਉਣ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਨਤਕ, ਜਮਹੂਰੀ ਜਥੇਬੰਦੀਆਂ ਦੇ ਵਫਦ ਨੇ ਸੀ ਐਮ ਓ ਸੰਗਰੂਰ ਨੂੰ ਦਿੱਤਾ ਮੰਗ ਪੱਤਰ
Next articleਮੀਰੀ-ਪੀਰੀ ਮੈਡੀਕਲ ਹਸਪਤਾਲ ਅਤੇ ਕਾਲਜ ਬਾਦਲ ਪਰਿਵਾਰ ਤੋਂ ਤੁਰੰਤ ਲੈ ਕੇ ਹਰਿਆਣਾ ਕਮੇਟੀ ਦੇ ਹਵਾਲੇ ਕੀਤਾ ਜਾਵੇ ਪ੍ਰਬੰਧ – ਹਰਿਆਣਾ ਕਮੇਟੀ ਆਗੂ