ਮੰਤਰੀ ਮਲੂਕਾ ਵੱਲੋਂ ਡਾਕਟਰ ਸੁੱਖੀ ਦੇ ਹੱਕ ਵਿੱਚ ਨਕੋਦਰ ਦੇ ਦੋਨਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫਾਨੀ ਦੌਰਾ*

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਹਲਕਾ ਨਕੋਦਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਸਾਬਕਾ ਵਿਧਾਇਕ,ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਹੇਠ ਸਿਮਲਾ ਮਿਰਚ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਜੀ ਨੇ ਜਿਮਣੀ ਚੋਣ ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾਕਟਰ ਸੁਖਵਿੰਦਰ ਸੁੱਖੀ ਜੀ ਦੇ ਹੱਕ ਵਿਚ ਤੂਫ਼ਾਨੀ ਦੌਰੇ ਕੀਤੇ ਜਾ ਰਹੇ ਹਨ ਸਾਬਕਾ ਮੰਤਰੀ ਦੇ ਨਾਲ ਸਰਕਲ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਹੁੰਦਲ ਜਥੇਦਾਰ ਅਵਤਾਰ ਸਿੰਘ ਕਲੇਰ ਅਤੇ ਹੋਰ ਸੀਨੀਅਰ ਅਕਾਲੀ ਆਗੂ ਇਸ ਮੁਹਿੰਮ ਵਿਚ ਹੋਏ ਹਨ ਸਾਬਕਾ ਮੰਤਰੀ ਨੇ ਪਿੰਡ:-ਖਾਨਪੁਰ ਢੱਡਾ,ਸਿਹਾਰੀਵਾਲ,ਸੀਓਵਾਲ,ਗਿਲਾਂ, ਫਾਜ਼ਲਪੁਰ,ਕਾਂਗਣਾ,ਢੱਡਾ ਹੁੰਦਲ,ਢੱਡਾ ਦਿਲਖਾਪੁਰ,ਢੱਡਾ ਹਰੀਪੁਰ ਅਤੇ ਢੱਡਾ ਲਹਿਣਾ ਹਲਕਾ ਨਕੋਦਰ ਕੁਝ ਇਨ੍ਹਾਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਅਹੁਦੇਦਾਰ ਸਹਿਬਾਨਾਂ ਅਤੇ ਵਰਕਰ ਸਹਿਬਾਨਾਂ ਨਾਲ ਜਲੰਧਰ ਦੀ ਉਪ ਚੋਣ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਪ੍ਰਚਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁਕਾ ਹੈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਇਨ੍ਹਾਂ ਮੀਟਿੰਗਾਂ ਵਿੱਚ ਰੁਪਿੰਦਰ ਸਿੰਘ ਰਾਣਾ ਸਰਕਲ ਪ੍ਰਧਾਨ ਰਣਜੀਤ ਸਿੰਘ ਸਾਬਕਾ ਸਰਪੰਚ ਰਣਜੀਤ ਸਿੰਘ ਸਿਹਾਰੀਵਾਲ ਬਲਕਾਰ ਸਿਉਵਾਲ ਕਰਤਾਰ ਸਿੰਘ ਫਾਜ਼ਲਪੁਰ ਲੰਬੜਦਾਰ ਬਲਵੀਰ ਸਿੰਘ ਗਿੱਲਾਂ ਅਸ਼ੋਕ ਕੁਮਾਰ ਕਾਂਗਣਾ ਅਤੇ ਆਦਿ ਪਿੰਡਾਂ ਤੋਂ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵਿਕਾਸ ਪ੍ਰੀਸ਼ਦ ਨੇ ਸ਼ੁਰੂ ਕੀਤੀ ਸੀਤਲ ਜਲ ਦੀ ਸੇਵਾ
Next articleਜੀ.ਐੱਨ.ਡੀ.ਯੂ. ਕਾਲਜ, ਫਿਲੌਰ ਵਿਖੇ ਸਮੈਸਟਰ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।