ਮਿੰਨੀ ਕਹਾਣੀ/ਸੇਲਜ਼ਮੈਨਸ਼ਿਪ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

ਸਮਾਜ ਵੀਕਲੀ

ਜਿਵੇਂ ਹੀ ਮਹਿਤਾ ਸਾਹਿਬ,, ਵਿਜੇ ਕਲਾਥ ਹਾਊਸ,, ਵਿਚ ਵੜੇ, ਇਸਦਾ ਮਾਲਿਕ, ਸੁਦੇਸ਼ ਆਪਣੀ ਸੀਟ ਤੋਂ ਖੜਾ ਹੋ ਗਿਆ ਅਤੇ ਆਉਣ ਵਾਲੇ ਗਾਹਕ ਦੇ ਪੈਰਾਂ ਨੂੰ ਹੱਥ ਲਾਉਂਦੇ ਹੋਏ ਕਹਿਣ ਲੱਗਿਆ,,, ਕੀ ਲਓਗੇ, ਚਾਹ ,ਕਾਫੀ ਜਾ ਕੋਲਡ ਡਰਿੰਕਸ,,,,,। ਮਹਿਤਾ ਸਾਹਿਬ ਨੇ ਕਿਹਾ,, ਬਸ ਜੀ, ਸ਼ੁਕਰੀਆ  ਕਿਸੇ ਚੀਜ਼ ਦੀ ਲੋੜ ਨਹੀਂ । ਹਾਂ, ਮੈਨੂੰ ਇੱਕ ਪੈਂਟ ਅਤੇ ਕਮੀਜ਼ ਦਾ ਕੱਪੜਾ ਦਿਖਾਓ। ਸੁਦੇਸ਼ ਨੇ ਕਿਹਾ,, ਰੇਮੰਡ ਦਾ ਕੱਪੜਾ ਚੰਗਾ ਹੁੰਦਾ ਹੈ। ਇਸ ਦੇ ਬਾਅਦ ਉਸਨੇ ਇਸ ਕੰਪਨੀ ਦੇ ਅਲਗ ਅਲਗ ਕੱਪੜੇ ਦਿਖਾਏ ਜਿਨਾਂ ਵਿੱਚੋਂ ਮਹਿਤਾ ਸਾਹਿਬ ਨੂੰ ਬਲਯਊ ਪੈਂਟ ਅਤੇ ਸਫੇਦ ਕਮੀਜ ਦਾ ਕੱਪੜਾ ਹੀ ਪਸੰਦ ਆਇਆ । ਇਸ ਵਿਚਕਾਰ ਸੁਦੇਸ਼ ਕਹਿਣ ਲੱਗਿਆ ,,, ਸਰ ਤੁਹਾਡੇ ਦਫਤਰ ਦੇ ਬਹੁਤ ਸਾਰੇ ਲੋਕ ਮੇਰੇ ਕੋਲ ਹੀ ਇਥੇ ਕੱਪੜੇ ਲੈਣ ਵਾਸਤੇ ਆਉਂਦੇ ਹਨ ਕਿਉਂਕਿ ਮੈਂ ਸਭ ਨੂੰ 33% ਰਿਬੇਟ ਦੇ ਦਿੰਦਾ ਹਾਂ। ਇਸ ਦੇ ਬਾਅਦ ਉਸ ਨੇ ਬਿਲ ਕੱਟ ਦਿੱਤਾ ਅਤੇ ਮਹਿਤਾ ਸਾਹਿਬ ਨੂੰ ਇਹ ਦੇ ਦਿੱਤਾ। ਜਦੋਂ ਪੇਮੈਂਟ ਕਰਕੇ ਮਹਿਤਾ ਸਾਹਿਬ ਜਾਣ ਲੱਗੇ ਤਾਂ ਉਸ ਦੁਕਾਨਦਾਰ ਨੇ ਇਕ ਵਾਰੀ ਫੇਰ ਉਹਨਾਂ ਦੇ ਪੈਰਾਂ ਨੂੰ ਹੱਥ ਲਗਾਇਆ। ਆਪਣੇ ਪਿਤਾ ਦੇ ਇਸ ਵਿਵਹਾਰ ਨੂੰ ਉਥੇ ਬੈਠਾ ਸੁਦੇਸ਼ ਦਾ 16 ਸਾਲ ਦਾ ਮੁੰਡਾ ਇਹ ਸਭ ਕੁਝ ਦੇਖ ਰਿਹਾ ਸੀ। ਉਸ ਨੇ ਆਪਣੇ ਪਿਤਾ ਜੀ ਨੂੰ ਕਿਹਾ,,, ਪਿਤਾ ਜੀ ਤੁਸੀਂ ਇਸ ਅੰਕਲ ਦੀ ਇਤਨੀ ਮੱਖਣਬਾਜ਼ੀ ਕਿਉਂ ਕਰ ਰਹੇ ਸੀ? ਉਸ ਦੇ ਪਿਤਾ ਨੇ ਆਪਣੇ ਮੁੰਡੇ ਨੂੰ ਸਮਝਾਉਂਦੇ ਹੋਏ ਕਿਹਾ,,, ਬੇਟਾ ਜੀ, ਇਸੇ ਨੂੰ ਹੀ ਸੇਲਜ਼ਮੈਨਸ਼ਿਪ ਕਹਿੰਦੇ ਹਨ। ਆਇਆ ਹੋਇਆ ਗਾਹਕ ਖਾਲੀ ਨਾ ਜਾਏ ਇਹਦੇ ਵਾਸਤੇ ਸੌ ਪਾਪੜ ਵੇਲਣੇ ਪੈਂਦੇ ਹਨ। ਇਹ ਸਭ ਸੁਣ ਕੇ ਸੁਦੇਸ਼ ਦੇ ਮੁੰਡੇ ਨੂੰ ਦੁਕਾਨਦਾਰੀ ਦਾ ਇਕ ਬਹੁਤ ਸੁਨਹਿਰਾ ਅਸੂਲ ਪਤਾ ਚਲ ਗਿਆ ਸੀ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਸਾਇਟੀ ਨੇ 17ਵਾਂ ਸਥਾਪਨਾ ਦਿਵਸ ਮਨਾਇਆ
Next articleਨਵੀਂ ਫਿਲਮ ਓ ਮਾਈ ਗਾਡ ਬਨਾਮ ਮੇਰੀ ਕਹਾਣੀ ਬੱਸ ਕਰੋ ਸ਼ਿਵ ਨਾਥ!