ਮਿੰਨੀ ਕਹਾਣੀ /  ‘ ਲੋਹੜਾ ‘

ਗੁਰਮੀਤ ਸਿੰਘ ਸਿੱਧੂ
ਸਮਾਜ ਵੀਕਲੀ’
ਅੱਜ ਸਵੇਰ ਤੋਂ ਹੀ ਤਿਉਹਾਰ ਬਾਰੇ  ਟੈਲੀਵਿਜ਼ਨ ‘ਤੇ ਚਲਦੇ ਪ੍ਰੋਗਰਾਮ ਦੇ ਗੀਤ 70 -72 ਸਾਲਾ ਬਜ਼ੁਰਗ ਬਿਸ਼ਨ ਸਿੰਘ ਦੇ ਕੰਨੀਂ ਪਏ। ਮਨ ਹੀ ਮਨ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ, ‘ ਚਲੋ ਇਹ ਸਾਡੇ ਸੱਭਿਆਚਾਰ ਵਿਰਸੇ ਨੂੰ ਸਾਂਭੀ ਬੈਠੇ ਹਨ। ‘   ਸ਼ਾਮੀ ਮੂੰਹ ਹਨੇਰੇ ਜਿਹੇ ਆਪਣੇ ਕਮਰੇ ‘ਚੋਂ ਹੌਲੀ ਹੌਲੀ ਪੋਲੇ ਪੈਰੀਂ ਨਿਕਲ ਗਿਆ। ਇਹ ਸੋਚਦਾ ਕਿ, ‘ ਲੋਹੜੀ ਬਲਦੀ ਵੇਖ ਤੇ ਸੇਕ ਆਵਾਂ। ‘ ਸਾਰੀ ਗਲੀ ਚੋਂ ਗੁਜ਼ਰਦਾ ਹੋਇਆ ਸੱਥ (ਚੁਰੱਸਤਾ) ਵਿੱਚ ਗੇੜਾ ਦੇ ਕੇ ਮੁੜ ਆਇਆ। ਕਿਤੇ ਕੋਈ ਇੱਕ ਵੀ ਪਾਥੀ ਨਹੀਂ ਬਲ ਰਹੀ ਸੀ । ਦਿਲ ਦਿਮਾਗ ਨੂੰ ਬਹੁਤ ਠੇਸ ਲੱਗੀ। ਹੁਣ ਬੈਠਾ ਝੋਰਾ (ਚਿੰਤਾ) ਕਰਨ ਲੱਗਾ ਕਿ,’ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਤਾਂ ਸਾਰੇ ਹੀ ਬਾਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਹਨ। ਹਰ ਪਿੰਡ ਗਲੀ ਮੁਹੱਲੇ ਤੇ ਘਰ ਖ਼ਾਲੀ ਹੋਈ ਜਾਂਦੇ ਹਨ। ਉਹ ਉੱਧਰ ਹੀ ਸ਼ਾਦੀਆਂ ਰਚਾ ਕੇ ਬੱਚੇ ਪੈਦਾ ਕਰ ਰਹੇ ਹਨ। ਪੰਜਾਬ ‘ਚ ਕੀਹਨੇ ਲੋਹੜੀਆਂ ਦੀਵਾਲੀਆਂ ਮਨਾਉਣੀਆਂ ਹਨ। ਬੱਸ ਲੋਹੜਾ ਈ ਆ,,,,,,,,,,।’
ਗੁਰਮੀਤ ਸਿੰਘ ਸਿੱਧੂ ਕਾਨੂੰਗੋ, ਫਰੀਦਕੋਟ
ਸੰਪਰਕ-81465 93089
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੱਚੇ ਦੇ ਸਰਵਪੱਖੀ ਵਿਕਾਸ ਦਾ ਆਧਾਰ ਹੈ : ਬਾਲ – ਸਭਾ
Next articleਸ਼ੁਭ ਸਵੇਰ ਦੋਸਤੋ