ਮਿੰਨੀ ਕਹਾਣੀ / ਨੌਕਰੀ 

ਸੁਖਮਿੰਦਰ ਸਿੰਘ ਸੇਖੋਂ 

– ਪੁੱਤ! ਕਿੱਥੇ ਚੱਲਿਐਂ ਸਵੇਰੇ-ਸਵੇਰੇ ਤਿਆਰ ਹੋ ਕੇ—? -ਇੰਟਰਵਿਊ ‘ਤੇ– ਹਰਵਿੰਦਰ ਦਾ ਨਿੱਕਾ ਜਿੰਨਾ ਉਤਰ। -ਦੇਖ ਪੁੱਤ! ਹੁਣ ਤੱਕ ਤੂੰ ਕਿੰਨੀਆਂ ਇੰਟਰਵਿਊਆਂ ਦੇ ਚੁੱਕਿਐਂ, ਕਿਤੇ ਨੌਕਰੀ ਮਿਲੀ–? ਹਰਵਿੰਦਰ ਇਸ ਗੱਲ ਦਾ ਕੀ ਜਵਾਬ ਦਿੰਦਾ। ਪਰ ਉਹ ਆਪਣੀ ਬੇਚੈਨੀ ਨੂੰ ਆਪਣੀ ਮਾਂ ਤੋਂ ਲੁਕਾਉਂਦੇ ਹੱਸਦਿਆਂ ਬੋਲਿਆ, ਪਰ ਮੈਨੂੰ ਲੱਗਦੈ ਇਸ ਬਾਰ ਮੈਨੂੰ ਨੌਕਰੀ-ਹਾਲੇ ਉਸ ਦਾ ਵਾਕ ਪੂਰਾ ਵੀ ਨਹੀਂ ਸੀ ਹੋਇਆ ਕਿ ਮੋਬਾਇਲ ਦੀ ਰਿੰਗ ਵੱਜੀ।                                ਗੱਲਬਾਤ ਸੁਣਦਿਆਂ ਉਸ ਦੇ ਹੱਥਾਂ ਵਿੱਚ ਮੋਬਾਇਲ ਵੀ ਕੰਬਣ ਲੱਗ ਪਿਆ।  ਪਾਪਾ ਦਾ ਐਕਸੀਡੈਂਟ—? ਅੱਗਿਓਂ ਉਸ ਤੋਂ ਬੋਲਿਆ ਨਾ ਗਿਆ। ਉਸਦੀਆਂ ਅੱਖਾਂ ਭਰ ਆਈਆਂ। ਹਰਵਿੰਦਰ ਦੇ ਮੂੰਹੋਂ ਪੂਰੀ ਗੱਲ ਸੁਣਦਿਆਂ ਹੀ ਇੱਕ ਪਤਨੀ ਦੇ ਹੋਸ਼ ਹੀ ਉਡ ਗਏ ਤੇ ਉਹ ਫਰਸ਼ ‘ਤੇ ਬੈਠ ਕੇ ਕੀਰਨੇ ਪਾਉੰਦਿਆਂ ਰੋਣ ਲੱਗ ਪਈ । ਆਪਣੀ ਮਾਂ ਨੂੰ ਥਾਪੜਕੇ ਚੁੱਪ ਕਰਾਉਂਦਿਆਂ ਹਰਵਿੰਦਰ ਦੇ ਮਨ ਵਿੱਚ ਕਿੰਨੇ ਹੀ ਖਿਆਲਾਂ ਵਿੱਚੋਂ ਇਹ ਖਿਆਲ ਵੀ ਖੌਰੇ ਕਿਵੇਂ ਉਭਰ ਆਇਆ, ਹੁਣ–? ਹੁਣ ਸਰਕਾਰੀ ਨਿਯਮਾਂ ਅਨੁਸਾਰ ਉਸ ਨੂੰ ਆਪਣੇ ਪਿਤਾ ਦੀ ਥਾਂ ਸਰਕਾਰੀ ਨੌਕਰੀ—?

-ਸੁਖਮਿੰਦਰ ਸੇਖੋਂ 98145-07693   

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ/ ਨਫ਼ਰਤ ਕਰ   
Next article*ਕਵਿਤਾ*