ਮਿੰਨੀ ਕਹਾਣੀ/ਸਮਝ

ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’
“ਇਸ ਚੰਦਰੀ ਸ਼ਰਾਬ ਨੇ ਸਾਨੂੰ ਬਰਬਾਦ ਕਰ ਦੇਣੈ। ਤੁਸੀਂ ਸਮਝਦੇ ਕਿਉਂ ਨਹੀਂ।” ਉਸਦੀ ਘਰ ਵਾਲ਼ੀ ਹਰ ਰੋਜ਼ ਪਤੀ ਦੇ ਤਰਲੇ ਕਰਦੀ। ਘਰ ਵਿੱਚ ਇਸ ਚੰਦਰੀ ਸ਼ਰਾਬ ਨੇ ਦੋ ਜੀਆਂ ਤੋਂ ਇਲਾਵਾ ਦੋ ਕਿੱਲੇ ਪੈਲ਼ੀ ਵੀ ਖਾ ਲਈ ਸੀ। ਪਰ ਉਹਨੂੰ ਕਿਸੇ ਦੀ ਪਰਵਾਹ ਨਹੀਂ ਸੀ।  ਅੱਜ ਰੋਟੀ ਖਾਣ ਪਿੱਛੋਂ ਸਿੰਮੀ ਆਪਣੇ ਪਾਪਾ ਤੋਂ ਸਵਾਲ ਸਮਝਣ ਲਈ ਕਾਪੀ ਪੈੱਨ ਲੈ ਕੇ ਗਈ।ਉਸ ਦੇ ਪਾਪਾ
ਉਸ ਵੱਲ ਬੜੇ ਪਿਆਰ ਨਾਲ ਦੇਖ ਕੇ ਬੋਲੇ, “ਲਿਆ
ਮੇਰਾ ਪੁੱਤ, ਲਿਆ ਰਕਮ ਬੋਲ।” ਇੱਕਦਮ ਸ਼ਰਾਬ ਦੀ ਹਵਾੜ੍ਹ ਆਉਣ ਤੇ ਸਿੰਮੀ ਨੇ ਚੁੰਨੀ ਨਾਲ ਮੂੰਹ ਢਕ ਲਿਆ ਤੇ ਪਾਪਾ ਸਵੇਰੇ ਸਮਝ ਲਵਾਂਗੀ, ਕਹਿ ਕੇ ਚਲੀ
ਗਈ। ਉਸਨੂੰ ਬੜੀ ਸ਼ਰਮ ਆਈ ਕਿ ਸ਼ਰਾਬ ਕਰ ਕੇ
ਅੱਜ ਉਸਦੀ ਲਾਡਲੀ ਧੀ ਉਸਨੂੰ ਨਫਰਤ ਕਰਦੀ ਹੈ।
ਉਸਨੇ ਬਚੀ ਹੋਈ ਅੱਧੀ ਬੋਤਲ ਕੂੜਾਦਾਨ ਵਿੱਚ ਸੁੱਟ ਕੇ ਕਿਹਾ, “ਤੇਰੀ ਮੇਰੀ ਦੋਸਤੀ ਅੱਜ ਤੋਂ ਖਤਮ।”
ਅਮਰਜੀਤ ਕੌਰ ਮੇਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleImran Khan’s PTI missing from poll body’s symbols’ list
Next article ਕਬੂਲਨਾਮਾ