ਬੱਸ “ਚ “ਨਰਸਿੰਗ ਕਾਲਜ ਦੀਆਂ ਲੜਕੀਆਂ ਅਤੇ ਹੋਰ ਪਿੰਡਾਂ ਦੀਆਂ ਸਵਾਰੀਆਂ ਮੌਜੂਦ ਸਨ
ਮਹਿਲ ਕਲਾਂ (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਸਵੇਰੇ ਤੜਕਸਾਰ ਕਰੀਬ 8:30 ਵਜੇ ਕੁਰੜ ਤੋਂ ਬਰਨਾਲਾ ਜਾ ਰਹੀ ਸਤਨਾਮ ਮਿੰਨੀ ਬੱਸ ਪਿੰਡ ਮਹਿਲ ਖੁਰਦ ਵਿਖੇ ਸਰਕਾਰੀ ਹਾਈ ਸਕੂਲ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਰੋਜ਼ਾਨਾ ਦੀ ਤਰ੍ਹਾਂ ਕੁਰੜ ਤੋਂ ਬਰਨਾਲਾ ਵੱਲ ਜਾ ਰਹੀ ਸੀ, ਜਿਸ ਵਿੱਚ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੀਆਂ ਵਿਦਿਆਰਥਣਾਂ, ਨਰਸਿੰਗ ਕਾਲਜ ਦੀਆਂ ਲੜਕੀਆਂ ਅਤੇ ਹੋਰ ਪਿੰਡਾਂ ਦੀਆਂ ਸਵਾਰੀਆਂ ਮੌਜੂਦ ਸਨ। ਜਿਵੇਂ ਹੀ ਬੱਸ ਪਿੰਡ ਮਹਿਲ ਖੁਰਦ ਪਹੁੰਚੀ ਤਾਂ ਸੜਕ ਦੇ ਇੱਕ ਕਿਨਾਰੇ ਮਿੱਟੀ ਘੱਟ ਹੋਣ ਕਾਰਨ ਅਚਾਨਕ ਸਾਈਡ ਦੱਬ ਗਈ, ਜਿਸ ਨਾਲ ਬੱਸ ਬੇਕਾਬੂ ਹੋ ਕੇ ਨੇੜਲੇ ਖੇਤ ਵਿੱਚ ਪਲਟ ਗਈ। ਹਾਦਸਾ ਇੰਨਾ ਅਚਾਨਕ ਸੀ ਕਿ ਬੱਸ ਵਿੱਚ ਸਵਾਰ ਲੋਕਾਂ ਵਿੱਚ ਅਫ਼ਰਾਤਫ਼ਰੀ ਮਚ ਗਈ। ਇਸ ਸੜਕ ਹਾਦਸੇ ਵਿੱਚ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਈ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ 108 ਐਂਬੂਲੈਂਸ ਮੌਕੇ ’ਤੇ ਪਹੁੰਚੇ। ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਸੂਚਨਾ ਮਿਲਣ ’ਤੇ ਪੁਲਿਸ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਵੀ ਮੌਕੇ ’ਤੇ ਪੁੱਜੀ ਅਤੇ ਬੱਸ ਪਲਟਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੜਕ ਦੀ ਹਾਲਤ ਅਤੇ ਹਾਦਸੇ ਨਾਲ ਜੁੜੇ ਹੋਰ ਪਹਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



