ਫੌਜੀ ਵੀਰਾਂ ਨੂੰ ਜਿਗਰਾ ਮਿਲਿਆ ਸ਼ੇਰ ਦਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਨਾਲ ਹੌਸਲੇ ਦਿਨ ਰਾਤ , ਬਾਡਰਾਂ ਦੀ ਰਾਖੀ ਕਰਦੇ ਨੇ ,
ਆਪਾ ਆਰਾਮ ਨਾਲ ਸੌਂਦੇ, ਫੌਜੀ ਵੀਰ ਬਾਡਰਾਂ ਤੇ ਮਰਦੇ ਨੇ।
ਛੱਡ ਮੈਦਾਨ ਭੱਜਦੇ ਨਹੀ ,ਇੰਨਾ ਨੂੰ ਮਾਣ ਮਿਲਿਆ ਦਲੇਰ ਦਾ।
ਫੌਜੀ ਵੀਰਾਂ ਨੂੰ ਮਿਲਿਆ ਜਿਗਰਾ, ਮਿਲਿਆ ਜਿਗਰਾ ਸ਼ੇਰ ਦਾ।

ਜਦੋਂ ਆਫ਼ਤ ਆਉਂਦੀ ਕੋਈ , ਸਭ ਤੋਂ ਪਹਿਲਾਂ ਖੜਦੇ ਨੇ ,
ਜਾਨ ਦੀ ਬਾਜ਼ੀ ਲਾਂ ਦਿੰਦੇ , ਭੋਰਾ ਨਾ ਡਰਦੇ ਨੇ ,
ਚੜਦੀਕਲਾ ਚ ਰਹਿੰਦੇ, ਫ਼ਿਕਰ ਨਾ ਕੋਈ ਚਾਨਣ ਹਨੇਰ ਦਾ।
ਫੌਜੀ ਵੀਰਾਂ ਨੂੰ ਮਿਲਿਆ ਜਿਗਰਾ, ਮਿਲਿਆ ਜਿਗਰਾ ਸ਼ੇਰ ਦਾ।

ਆਪਣੇ ਪਿੱਛੇ ਹੀ ਗਰਮੀ ਸਰਦੀ ਹਢਾਂਉਂਦੇ ਨੇ,
ਆਪਣੇ ਪਿੱਛੇ ਮਾਂ ਬਾਪ, ਬੱਚਿਆਂ ਤੋ ਦੂਰੀ ਪਾਉਂਦੇ ਨੇ,
ਸਬੂਤ ਵੀ ਦਿੰਦੇ ਰਹਿੰਦੇ , ਨਾਲ ਦੇਸ਼ ਪਰੇਮ ਦਾ ।
ਫੌਜੀ ਵੀਰਾਂ ਨੂੰ ਮਿਲਿਆ ਜਿਗਰਾ, ਮਿਲਿਆ ਜਿਗਰਾ ਸ਼ੇਰ ਦਾ।

ਲੀਡਰਾਂ ਨਾਲੋ ਫੌਜੀ ਵੀਰ ਸੌ ਗੁਣਾ ਚੰਗੇ ਨੇ,
ਕਈ ਮਾੜਾ ਕਹਿੰਦੇ ਪਾਗਲ ਨੇ ਜੋਂ , ਬੋਲਦੇ ਮੰਦੇ ਨੇ,
ਜੀ ਓ ਜੀ ਲੱਗ ਸੇਵਾ ਕਰਦੇ,ਕੰਮ ਨਾ ਕਰਦੇ ਹੇਰ ਫੇਰ ਦਾ ।
ਫੌਜੀ ਵੀਰਾਂ ਨੂੰ ਮਿਲਿਆ ਜਿਗਰਾ, ਮਿਲਿਆ ਜਿਗਰਾ ਸ਼ੇਰ ਦਾ ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਨ ਧੰਨ ਗੁਰੂ ਨਾਨਕ ਦੇਵ ਜੀ
Next article‘ਲਖੀਮਪੁਰ ਕੇਸ ਿਵੱਚ ਜਲਦੀ ਨਿਆਂ ਮਿਲੇ’