ਪ੍ਰਵਾਸੀ ਗ਼ਜ਼ਲਗੋ ਕੇਸਰ ਕਰਮਜੀਤ ਦਾ ਦੂਜਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ ਅਤੇ ਸਨਮਾਨ

ਫੋਟੋ ਵਿਚ ਕੇਸਰ ਕਰਮਜੀਤ ਦੀ ਪੁਸਤਕ ਰਿਲੀਜ਼ ਕਰਦੇ ਬੂਟਾ ਸਿੰਘ ਚੌਹਾਨ ਅਤੇ ਪ੍ਰਧਾਨਗੀ ਮੰਡਲ।
ਬਰਨਾਲਾ (ਸਮਾਜ ਵੀਕਲੀ)  (ਚੰਡਿਹੋਕ) ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਡਾਕਟਰ ਰਾਮਪਾਲ ਸਿੰਘ ਸ਼ਾਹਪੁਰੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਪ੍ਰਵਾਸੀ ਗ਼ਜ਼ਲਗੋ ਕੇਸਰ ਕਰਮਜੀਤ ਦਾ ਦੂਜਾ ਗ਼ਜ਼ਲ ਸੰਗ੍ਰਹਿ “ਨਦੀਏ ਤੇਰਾ ਕੀ ਸਿਰਨਾਵਾਂ” ਬਹੁਪੱਖੀ ਲੇਖਕ ਅਤੇ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਲੋਕ ਅਰਪਣ ਕੀਤਾ। ਇਸ ਪੁਸਤਕ ਬਾਰੇ ਡਾਕਟਰ ਰਾਮਪਾਲ ਸਿੰਘ ਸ਼ਾਹਪੁਰੀ, ਡਾਕਟਰ ਹਰਿਭਗਵਾਨ, ਭੋਲਾ ਸਿੰਘ ਸੰਘੇੜਾ, ਜਗਜੀਤ ਗੁਰਮ, ਸ਼ਾਇਰ ਤਰਸੇਮ, ਵਿਨੋਦ ਅਨਿਕੇਤ, ਮਾਲਵਿੰਦਰ ਸ਼ਾਇਰ, ਡਾਕਟਰ ਅਨਿਲ ਸ਼ੋਰੀ, ਇਕਬਾਲ ਕੌਰ ਉਦਾਸੀ , ਹਰਦੀਪ ਕੁਮਾਰ ਅਤੇ ਸਕੂਲ ਮੁੱਖੀ ਹਰੀਸ਼ ਬਾਂਸਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜਿਹਨਾਂ ਬਾਰੇ ਲੇਖਕ ਨੇ ਆਪਣੀ ਰਚਨਾ ਸਿਰਜਣਾ ਬਾਰੇ ਦੱਸਿਆ। ਸਭਾ ਵਲੋ ਲੇਖਕ ਦਾ ਸਨਮਾਨ ਵੀ ਕੀਤਾ ਗਿਆ।  ਕਵੀ ਦਰਬਾਰ ਵਿੱਚ ਰਾਜਿੰਦਰ ਸ਼ੌਂਕੀ, ਰਾਮ ਸਰੂਪ ਸ਼ਰਮਾ, ਜੱਸੀ ਭੁੱਲਰ, ਆਕ੍ਰਿਤੀ ਸ਼ਰਮਾ , ਰਘਬੀਰ ਸਿੰਘ ਗਿੱਲ ਆਦਿ ਨੇ ਹਿੱਸਾ ਲਿਆ। ਸਮਾਗਮ ਦਾ ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ ਨੇ ਬਾ- ਖੂਬੀ ਨਿਭਾਇਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਤੇਜਿੰਦਰ ਚੰਡਿਹੋਕ, ਮੇਜਰ ਸਿੰਘ ਗਿੱਲ, ਦਰਸ਼ਨ ਸਿੰਘ ਗੁਰੂ, ਚਰਨ ਸਿੰਘ ਭੋਲਾ ਜਾਗਲ, ਨਰਿੰਦਰ ਕੌਰ, ਪਰਸ਼ੋਤਮ ਬੱਲੀ,  ਬਲਜੀਤ ਸਿੰਘ ਸਿੱਧੂ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 24/02/2025
Next articleਪ੍ਰਸਿੱਧ ਪੱਤਰਕਾਰ ਬਲਦੇਵ ਸਿੰਘ ਬੂਰੇ ਜੱਟਾਂ ਇਟਲੀ ਨੂੰ ਸਦਮਾ, ਮਾਤਾ ਬਖ਼ਸ਼ੀਸ਼ ਕੌਰ ਦਾ ਦੇਹਾਂਤ ਬਰੇਸ਼ੀਆ ਇਟਲੀ ਚ 28 ਫਰਵਰੀ ਨੂੰ ਹੋਵੇਗੀ ਅੰਤਿਮ ਅਰਦਾਸ