ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ )– ਇਟਲੀ ਵਿੱਚ ਪਿਛਲੇਦੋ ਦਹਾਕਿਆਂ ਤੋਂ ਪੰਜਾਬੀ ਪੱਤਰਕਾਰਤਾ ਦੁਆਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਤੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਸੀਨੀਅਰ ਆਗੂ ਬਲਦੇਵ ਸਿੰਘ ਬੂਰੇ ਜੱਟਾਂ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਪੂਜਨੀਕ ਮਾਤਾ ਬੀਬੀ ਬਖ਼ਸ਼ੀਸ਼ ਕੌਰ (81) ਦਾ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਹੁਸਿ਼ਆਰਪੁਰ ਦੇ ਪਿੰਡ ਬੂਰੇ ਜੱਟਾਂ ਨਾਲ ਸੰਬਧਤ ਮਾਤਾ ਬੀਬੀ ਬਖ਼ਸ਼ੀਸ਼ ਕੌਰ ਕਾਫ਼ੀ ਸਮੇਂ ਤੋਂ ਆਪਣੇ ਪੁੱਤਰ ਅਮਰੀਕ ਸਿੰਘ ਬੂਰੇ ਜੱਟਾਂ ਤੇ ਬਲਦੇਵ ਸਿੰਘ ਬੂਰੇ ਜੱਟਾਂ ਨਾਲ ਪਰਿਵਾਰ ਸਮੇਤ ਇਟਲੀ ਦੇ ਬਰੇਸ਼ੀਆ ਸ਼ਹਿਰ ਰਹਿੰਦੇ ਸਨ। ਸਦਾ ਹੱਸਮੁੱਖ ਤੇ ਮਿਲਾਪੜੇ ਸੁਭਾਅ ਦੇ ਮਾਲਕ ਮਾਤਾ ਜੀ ਦੇ ਦੇਹਾਂਤ ਨਾਲ ਬੂਰੇ ਜੱਟਾਂ ਪਰਿਵਾਰ ਨੂੰ ਕਦੇਂ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੇ ਤੀਸਰੇ ਪੁੱਤਰ ਬਲਜੀਤ ਸਿੰਘ ਬੂਰੇ ਜੱਟਾਂ ਦੇ ਇਟਲੀ ਪਹੁੰਚਣ ਉਪੰਰਤ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਬਰੇਸ਼ੀਆ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮਾਤਾ ਬੀਬੀ ਬਖ਼ਸੀ਼ਸ਼ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਆਰੰਭੇ ਆਖੰਡ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ 28 ਫਰਵਰੀ ਨੂੰ ਹੀ ਦੁਪਿਹਰੋਂ ਬਆਦ 2.00 ਵਜੇ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਲਨੇਦਨੋ(ਬਰੇਸ਼ੀਆ)ਕੀਤੀ ਜਾਵੇਗੀ। ਇਸ ਦੁੱਖ ਦੀ ਘੜੀ ਵਿੱਚ ਬਲਦੇਵ ਸਿੰਘ ਤੇ ਸਮੂਹ ਬੂਰੇ ਜੱਟਾਂ ਪਰਿਵਾਰ ਨਾਲ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਤੇ ਇਟਲੀ ਦੀਆਂ ਸਿਆਸੀ,ਧਾਰਮਿਕ ਤੇ ਸਮਾਜ ਸੇਵੀ ਸੰਸਥਾ ਤੋਂ ਇਲਾਵਾ ਕਨੇਡਾ ਸ਼ਹਿਰ ਵਿੱਚ ਵਸਦੇ ਵੱਖ-ਵੱਖ ਪੱਤਰਕਾਰਾਂ ਤੇ ਪ੍ਰੈਸ ਕਲੱਬਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
https://play.google.com/store/apps/details?id=in.yourhost.samaj



