ਮਾਈਗਰੇਨ ਦੇ ਲੱਛਣ ਅਤੇ ਘਰੇਲੂ ਇਲਾਜ

ਵੈਦ ਅਮਨਦੀਪ ਸਿੰਘ ਬਾਪਲਾ

(ਸਮਾਜ ਵੀਕਲੀ)

ਇਸ ਭੱਜਦੌੜ ਅਤੇ ਤਨਾਅ ਨਾਲ ਭਰੀ ਜ਼ਿੰਦਗੀ ਵਿਚ ਜਿਆਦਾਤਰ ਲੋਕਾਂ ਨੂੰ ਸਿਰ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪਰੇਸ਼ਾਨੀ ਵਾਰ-ਵਾਰ ਹੋਣ ‘ਤੇ ਮਾਈਗਰੇਨ ਦਾ ਰੂਪ ਲੈ ਲੈਂਦੀ ਹੈ। ਮਾਈਗਰੇਨ ਕਾਰਨ ਸਿਰ ਦੇ ਇੱਕ ਹਿੱਸੇ ‘ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਬਣਿਆ ਰਹਿੰਦਾ ਹੈ। ਜਿਵੇਂ ਹੀ ਤੁਸੀਂ ਇੱਕੋ ਜਿਹੇ ਹਾਲਤ ‘ਚ ਇੱਕਦਮ ਤਨਾਵ ਭਰੇ ਮਾਹੌਲ ਵਿਚ ਪੁੱਜਦੇ ਹੋ ਤਾਂ ਤੁਹਾਡਾ ਸਿਰਦਰਦ ਅਤੇ ਬਲੱਡਪ੍ਰੈਸ਼ਰ ਹਾਈ ਹੋ ਜਾਂਦਾ ਹੈ।

ਅਜਿਹਾ ਹੋਣ ‘ਤੇ ਤੁਸੀਂ ਸਮਝ ਜਾਓ ਕਿ ਤੁਸੀਂ ਮਾਈਗਰੇਨ ਦਾ ਸ਼ਿਕਾਰ ਹੋ ਰਹੇ ਹੋ। ਅਜਿਹੀ ਹਾਲਤ ਵਿਚ ਆਪਣੀ ਮਰਜ਼ੀ ਨਾਲ ਕੋਈ ਵੀ ਪੇਨ ਕਿਲਰ ਲੈਣ ਦੀ ਥਾਂ ਡਾਕਟਰੀ ਜਾਂਚ ਕਰਵਾਓ। ਨਹੀਂ ਤਾਂ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਕੇ ਵੀ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

ਮਾਈਗਰੇਨ ਦੇ ਕਾਰਨ
– ਹਾਈ ਬਲੱਡ ਪ੍ਰੈਸ਼ਰ
– ਜ਼ਿਆਦਾ ਤਨਾਅ ਲੈਣਾ
– ਨੀਂਦ ਪੂਰੀ ਨਾ ਹੋਣਾ
– ਮੌਸਮ ਵਿਚ ਬਦਲਾਅ ਦੇ ਕਾਰਨ
– ਦਰਦ ਨਿਵਾਰਕ ਦਵਾਈਆਂ ਦਾ ਜ਼ਿਆਦਾ ਸੇਵਨ

ਮਾਈਗਰੇਨ ਦੇ ਲੱਛਣ
– ਭੁੱਖ ਘੱਟ ਲਗਨਾ
– ਪਸੀਨਾ ਜ਼ਿਆਦਾ ਆਉਣਾ
– ਕਮਜ਼ੋਰੀ ਮਹਿਸੂਸ ਹੋਣਾ
– ਅੱਖਾਂ ਵਿਚ ਦਰਦ ਜਾਂ ਧੁੰਧਲਾ ਦਿਖਾਈ ਦੇਣਾ
– ਪੂਰੇ ਜਾਂ ਅੱਧੇ ਸਿਰ ਵਿਚ ਤੇਜ਼ ਦਰਦ
– ਤੇਜ਼ ਆਵਾਜ਼ ਜਾਂ ਰੋਸ਼ਨੀ ਤੋਂ ਬੇਚੈਨੀ
– ਉਲਟੀ ਆਉਣਾ
– ਕਿਸੇ ਕੰਮ ਵਿਚ ਮਨ ਨਾ ਲੱਗਣਾ!

ਇਲਾਜ਼ ਦੇ ਨੁਸਖ਼ੇ:
1. ਰੋਜ਼ਾਨਾ ਕਸਰਤ ਜਾਂ ਯੋਗਾ ਕਰੋ।
2. ਮਾਈਗ੍ਰੇਨ ਦੇ ਇਲਾਜ਼ ਲਈ ਗਾਜਰ ਅਤੇ ਪਾਲਕ ਦਾ ਜੂਸ ਪੀਓ।
3. ਹਰ ਰੋਜ਼ ਸਵੇਰੇ ਖਾਲੀ ਪੇਟ 1 ਸੇਬ ਖਾਓ।
4. ਖੀਰੇ ਦੇ ਟੁਕੜਿਆਂ ਨੂੰ ਮੱਥੇ ‘ਤੇ ਰਗੜੋ ਜਾਂ ਸੁੰਘੋ। ਇਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲੇਗੀ।
5. ਕਾਲੀ ਮਿਰਚ ਪਾਊਡਰ ਦਾ ਇੱਕ ਚਮਚ ਲਓ, 1 ਚੁਟਕੀ ਹਲਦੀ ਅਤੇ 1 ਕੱਪ ਦੁੱਧ ਲਓ, ਇਸ ਨੂੰ ਉਬਾਲੋ ਅਤੇ ਹਮੇਸ਼ਾ ਲਈ ਮਾਈਗ੍ਰੇਨ ਤੋਂ ਛੁਟਕਾਰੇ ਲਈ 7 ਦਿਨ ਲਗਾਤਾਰ ਹਰ ਰੋਜ਼ ਪੀਓ।
6. ਜੇਕਰ ਤੇਜ਼ ਸਿਰ ਦਰਦ ਹੋਵੇ ਤਾਂ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਪਾਣੀ ਨਾਲ ਪੀਓ। ਤੁਹਾਨੂੰ ਆਰਾਮ ਮਿਲੇਗਾ।
7. ਮਾਈਗ੍ਰੇਨ ਤੋਂ ਛੁਟਕਾਰੇ ਲਈ ਗਾਂ ਜਾਂ ਮੱਝ ਦੇ ਦੁੱਧ ਤੋਂ ਤਿਆਰ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਆਪਣੇ ਨੱਕ ਵਿੱਚ ਰੋਜ਼ ਪਾਓ।
8. ਸੁੱਕਾ ਨਿੰਬੂ ਸੂਰਜ ਦੀ ਰੌਸ਼ਨੀ ਵਿੱਚ ਛਿੱਲੋ ਅਤੇ ਪੇਸਟ ਬਣਾਓ। ਫਿਰ ਇਸ ਪੇਸਟ ਨੂੰ ਮੱਥੇ ‘ਤੇ ਲਾਓ, ਜਿਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲੇਗੀ।
9. ਇੱਕ ਚਮਚ ਅਦਰਕ ਜੂਸ ਅਤੇ ਸ਼ਹਿਦ ਨੂੰ ਮਿਲਾ ਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਤੁਸੀਂ ਅਦਰਕ ਦਾ ਟੁਕੜਾ ਮੂੰਹ ਵਿੱਚ ਵੀ ਰੱਖ ਸਕਦੇ ਹੋ। ਅਦਰਕ ਦੀ ਕਿਸੇ ਤਰੀਕੇ ਨਾਲ ਵੀ ਵਰਤੋਂ ਕਰਨਾ ਮਾਈਗ੍ਰੇਨ ਤੋਂ ਰਾਹਤ ਦਿਵਾਏਗਾ।

ਵੈਦ ਅਮਨਦੀਪ ਸਿੰਘ ਬਾਪਲਾ

9914611496

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleटोकयो ओलंपिकस में शानदार प्रदर्शन करने वाले हॉकी खिलाडि़यों का आर सी एफ में पहुँचने पर स्वागत
Next articleਪਤਨੀ ਹੀ ਮਜ਼ਾਕ ਦਾ ਪਾਤਰ ਕਿਉਂ???