HOME ਬੰਗਾ ਵਿਖੇ, ਨਰੇਗਾ ਵਰਕਰਜ ਯੂਨੀਅਨ ਵਲੋਂ ਕੀਤਾ ਗਿਆ ਅਰਥੀ ਫੂਕ ਮੁਜਾ਼ਹਰਾ

ਬੰਗਾ ਵਿਖੇ, ਨਰੇਗਾ ਵਰਕਰਜ ਯੂਨੀਅਨ ਵਲੋਂ ਕੀਤਾ ਗਿਆ ਅਰਥੀ ਫੂਕ ਮੁਜਾ਼ਹਰਾ

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਤਹਿਸੀਲ ਪੱਧਰੀ ਰੈਲੀ ਅਤੇ ਅਰਥੀ ਫੂਕ ਮੁਜਾ਼ਹਰਾ ਤਹਿਸੀਲ ਦਫ਼ਤਰ ਬੰਗਾ ਵਿਖੇ ਕੀਤਾ ਗਿਆl ਇਹ ਸ੍ਰੀ ਸੁਰਜੀਤ ਰਾਮ ਨੂਰਪੁਰ,ਸ੍ਰੀ ਮਹਿੰਦਰ ਪਾਲ ਖਾਨਖਾਨਾ, ਸ੍ਰੀਮਤੀ ਵਰਿੰਦਰ ਕੌਰ ਬਘੌਰਾ,ਸ੍ਰੀਮਤੀ ਲੱਛਮੀ ਅਤੇ ਸਿਮਰੋ ਜਗਤਪੁਰ, ਸ੍ਰੀ ਪਰਮਜੀਤ ਲਿੱਦੜ ਦੀ ਪ੍ਰਧਾਨਗੀ ਹੇਠ ਕੀਤਾ ਗਿਆ l ਇਸ ਮੌਕੇ ਸ.ਹਰਪਾਲ ਸਿੰਘ ਜਗਤਪੁਰ ਅਤੇ ਸ੍ਰੀ ਹਰੀਬਿਲਾਸ ਹੀਉਂ ਨੇ ਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਰਕਰਾਂ ਨੂੰ ਲੋੜੀਂਦਾ ਕੰਮ ਨਹੀਂ ਦਿੱਤਾ ਜਾ ਰਿਹਾ l ਸਰਕਾਰ ਵਲੋਂ ਜਾਰੀ ਕੀਤੀਆਂ ਗ੍ਰਾਂਟਾ ਦੇ ਕੰਮ ਨਰੇਗਾ ਵਰਕਰਾਂ ਤੋਂ ਕਰਵਾਉਣ ਦੀ ਥਾਂ ਮਸੀ਼ਨਰੀ ਵਰਤ ਕੇ ਕਰਵਾਏ ਜਾ ਰਹੇ ਹਨ l ਲੋਕਾਂ ਨੂੰ ਰੁਜ਼ਗਾਰ ਦੇਣ ਦਾ ਲਾਰਾ ਲਾ ਕੇ,ਇਹ ਸਰਕਾਰ ਆਈ ਸੀl ਪ੍ਰੰਤੂ ਹੁਣ ਇਹ ਰੁਜ਼ਗਾਰ ਖੋਹਣ ਦੇ ਰਾਹ ਤੁਰ ਪਈ ਹੈ l ਇਸ ਮੌਕੇ ਸ.ਕਰਨੈਲ ਚੰਦ ਚੱਕ ਬਿਲਗਾਂ, ਸ.ਜਸਵੀਰ ਸਿੰਘ ਮੋਰੋਂ ਅਤੇ ਹੋਰ ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਨਰੇਗਾ ਵਰਕਰਾਂ ਦੀ ਦਿਹਾੜੀ ਵਿੱਚ ਵਾਧਾ ਕਰਕੇ 700 ਰੁਪਏ ਕੀਤਾ ਜਾਵੇ l ਕੰਮ ਸਾਰਾ ਸਾਲ ਮੁਹੱਈਆ ਕਰਵਾਇਆ ਜਾਵੇ l ਫਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ l ਵਰਕਰਾਂ ਦਾ ਬੀਮਾ ਕਰਵਾਇਆ ਜਾਵੇ l ਕੋਅਪਰੇਟਿਵ ਸੋਸਾਇਟੀਆਂ ਵਲੋਂ ਮਜ਼ਦੂਰਾਂ ਨੂੰ ਨੋਟਿਸ ਭੇਜਣੇ ਬੰਦ ਕੀਤੇ ਜਾਣ lਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਚਰਨ ਕੌਰ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਸੀਮਾ ਰਾਣੀ ਖਾਨਖਾਨਾ, ਸ੍ਰੀਮਤੀ ਸੁਰਿੰਦਰ ਕੌਰ, ਸ੍ਰੀ ਸੋਢੀ ਰਾਮ ਸਾਬਕਾ ਸਰਪੰਚ,ਸ੍ਰੀਮਤੀ ਊਸਾ਼ ਤਰਸੇਮ ਕੌਰ,ਸ੍ਰੀ ਬੂਟਾ ਰਾਮ, ਸ੍ਰੀ ਕੇਵਲ ਕਿਸ਼ਨ ,ਸ੍ਰੀ ਰੇਸ਼ਮ ਸਿੰਘ,ਸ੍ਰੀ ਬਲਿਹਾਰ,ਸ੍ਰੀਮਤੀ ਸੀਤੋ,ਸ੍ਰੀ ਪ੍ਰੇਮ ਕੁਮਾਰ ਹੀਉਂ,ਸ੍ਰੀ ਰਾਮ ਲਾਲ ਆਦਿ ਨੇ ਵੀ ਸ਼ਮੂਲੀਅਤ ਕੀਤੀ l ਸਰਕਾਰ ਨੂੰ ਭੇਜੇ ਮੰਗ ਪੱਤਰ ਵਿੱਚ ਹੋਰ ਮੰਗਾਂ ਤੋਂ ਇਲਾਵਾ ਦਰਜ ਮੰਗਾਂ ਜਿਵੇਂ ਵਰਕਰਾਂ ਦੇ ਪਹਿਲਾਂ ਕੀਤੇ ਕੰਮਾਂ ਦਾ ਬਕਾਇਆ ਜਾਰੀ ਕੀਤਾ ਜਾਵੇ lਵਰਕ ਕੋਡ ਅਤੇ ਮੇਟ ਬਦਲਣ ਦਾ ਪੱਤਰ ਰੱਦ ਕੀਤਾ ਜਾਵੇ l ਬੇਰੋਜਗਾਰੀ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ l ਕੰਮ ਕਰਦਿਆਂ ਹਾਦਸਾ ਹੋਣ ਤੇ ਮੁਆਵਜਾ ਦਿੱਤਾ ਜਾਵੇ l ਅੰਤ ਵਿੱਚ ਤਹਿਸੀਲ ਕੰਪਲੈਕਸ ਦੇ ਗੇਟ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਰੈਲੀ ਸਮਾਪਤ ਕੀਤੀ ਗਈ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੜ੍ਹਾਂ ਦੇ ਮੱਦੇਨਜ਼ਰ 24 ਘੰਟੇ ਠੀਕਰੀ ਪਹਿਰਾ ਤੇ ਰਾਖੀ ਕਰਨ ਦੀ ਡਿਊਟੀ ਨਿਭਾਉਣ ਦੇ ਹੁਕਮ ਜਾਰੀ
Next articleਪਿੰਡ ਧੁਲੇਤਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੀ ਚਾਰਦੀਵਾਰੀ ਨੂੰ ਢਹਿ ਢੇਰੀ ਕਰਨ ਤੇ ਜ਼ਿਲ੍ਹਾ ਪੱਧਰੀ ਰੋਸ ਮਾਰਚ –ਸਤਪਾਲ ਰਟੈਂਡਾ, ਪ੍ਰਵੀਨ ਬੰਗਾ।