HOME ਮਗਨਰੇਗਾ ਮਜ਼ਦੂਰਾਂ ਦੀ ਕਨਵੈਨਸ਼ਨ ਵਿੱਚ ਸ਼ਹੀਦ ਭਗਤ ਸਿੰਘ ਨਗਰ ਤੋਂ ਵੱਡੀ ਗਿਣਤੀ...

ਮਗਨਰੇਗਾ ਮਜ਼ਦੂਰਾਂ ਦੀ ਕਨਵੈਨਸ਼ਨ ਵਿੱਚ ਸ਼ਹੀਦ ਭਗਤ ਸਿੰਘ ਨਗਰ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ

2

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੰਗਾਂ ਤੇ ਚਰਚਾ ਕਰਨ ਲਈ ਕਨਵੈਨਸ਼ਨ ਕਰਵਾਈ ਜਾ ਰਹੀ ਹੈ l ਜਿਸ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਹਰਪਾਲ ਸਿੰਘ ਜਗਤਪੁਰ, ਸੋਢੀ ਰਾਮ ਸਾਬਕਾ ਸਰਪੰਚ, ਸੁਰਜੀਤ ਨੂਰਪੁਰ, ਬਲਵੀਰ ਰਾਮ ਬਘੌਰਾਂ, ਮਨਜੀਤ ਰਾਮ ਅਤੇ ਲਛਮੀ ਜਗਤਪੁਰ ਦੀ ਅਗਵਾਈ ਵਿੱਚ ਮਨਰੇਗਾ ਵਰਕਰਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਈ ਜਾ ਰਹੀ ਹੈ। ਕਨਵੈਨਸ਼ਨ ਵਿੱਚ ਸਾ਼ਮਲ ਹੋਣ ਲਈ ਜਾਣ ਸਮੇਂ ਬੁਲਾਰਿਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਮਗਨਰੇਗਾ ਵਰਕਰਾਂ ਨੂੰ 700/-ਪ੍ਰਤੀ ਦਿਨ ਦੀ ਦਰ ਨਾਲ ਉਜ਼ਰਤਾਂ ਦਿੱਤੀਆਂ ਜਾਣ l ਮਗਨਰੇਗਾ ਮਜ਼ਦੂਰਾਂ ਦਾ ਬੀਮਾ ਕੀਤਾ ਜਾਵੇl ਮਜ਼ਦੂਰਾਂ ਨੂੰ ਦਿਹਾਤੀ ਖੇਤਰ ਵਿੱਚ ਪੰਜ – ਪੰਜ ਮਰਲੇ ਦੇ ਪਲਾਟ ਮੁਫ਼ਤ ਦਿੱਤੇ ਜਾਣ l ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਫ਼ਤ ਤੇ ਮਿਆਰੀ ਸਿਹਤ ਸਹੂਲਤਾਂ ਅਤੇ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇl ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇl ਮਜ਼ਦੂਰਾਂ ਦੇ ਹਰੇਕ ਕਿਸਮ ਦੇ ਸ਼ੋਸ਼ਣ ਰੋਕਣ ਲਈ ਸੰਜੀਦਾ ਯਤਨ ਕੀਤੇ ਜਾਣ। ਮਗਨਰੇਗਾ ਦੇ ਕੰਮਾਂ ਵਿੱਚ ਹਰੇਕ ਕਿਸਮ ਦੀ ਰਾਜਸੀ ਦਖਲ ਅੰਦਾਜੀ ਬੰਦ ਕੀਤੀ ਜਾਵੇl ਮਜ਼ਦੂਰਾਂ ਦੇ ਸਹਿਕਾਰੀ ਬੈਂਕਾਂ ਤੇ ਕੋ-ਆਪਰੇਟਿਵ ਬੈਂਕਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਮਜ਼ਦੂਰਾਂ ਨੂੰ ਬੈਂਕਾਂ ਵੱਲੋਂ ਭੇਜੇ ਗਏ ਕਰਜ਼ਾ ਨੋਟਿਸਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਦਿਹਾਤੀ ਮਜ਼ਦੂਰਾਂ ਦੇ ਕਰਜ਼ੇ ਤੁਰੰਤ ਮੁਆਫ਼ ਕੀਤੇ ਜਾਣ। ਇਸ ਮੌਕੇ ਤੇ ਕੇਂਦਰ ਸਰਕਾਰ ਵੱਲੋਂ ਭਾਰਤ ਦੇ ਸੰਵਿਧਾਨ ਦੇ ਪ੍ਰਮੁੱਖ ਉਦੇਸ਼ਾਂ ਨੂੰ ਜਬਰੀ ਹਟਾਉਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਤੇ ਇਸ ਨੂੰ ਸੰਵਿਧਾਨ ਉੱਤੇ ਕੋਝਾ ਹਮਲਾ ਮੰਨਦਿਆਂ ਦੇਸ਼ ਪੱਧਰੀ ਵਿਰੋਧ ਕਰਨ ਦਾ ਹੋਕਾ ਦਿੱਤਾ ਗਿਆ l ਇਸ ਜਾਣ ਵਾਲੇ ਕਾਫ਼ਲੇ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਸੁਰਜੀਤ ਰਾਮ, ਸ੍ਰੀਮਤੀ ਤਰਸੇਮ ਕੌਰ, ਸ੍ਰੀਮਤੀ ਰੇਖਾ ਰਾਣੀ, ਸ੍ਰੀ ਮਹਿੰਦਰ ਪਾਲ, ਸ੍ਰੀ ਨਿੰਦਰ ਪਾਲ, ਸ੍ਰੀ ਦੇਸ ਰਾਜ, ਸ੍ਰੀ ਹਰਮੇਸ਼ ਕੁਮਾਰ, ਸ੍ਰੀ ਅਮਰਜੀਤ, ਸ੍ਰੀਮਤੀ ਮਨਦੀਪ ਕੌਰ, ਲਕਸ਼ਮੀ ਦੇਵੀ, ਜਸਵਿੰਦਰ ਕੌਰ, ਸ੍ਰੀ ਕੇਵਲ ਰਾਮ, ਸ੍ਰੀ ਸਿੰਦਰਪਾਲ, ਸ੍ਰੀਮਤੀ ਪੁਸ਼ਪਾ ਦੇਵੀ, ਸ੍ਰੀ ਬਿੱਕਰ ਰਾਮ, ਸ੍ਰੀ ਨਿਰਮਲ ਰਾਮ, ਸ੍ਰੀ ਅਜੀਤ ਰਾਮ, ਸ੍ਰੀਮਤੀ ਮਿੰਦੋ, ਸ੍ਰੀਮਤੀ ਕੁਲਵਿੰਦਰ ਕੌਰ ਆਦਿ ਵਰਕਰ ਸਾ਼ਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਵਿੱਚ ਬਹੁਜਨ ਸਮਾਜ ਦੇ ਡੇਰਿਆਂ ਦੇ ਮਹਾਂਪੁਰਸ਼ਾਂ ਨੂੰ ਅਪੀਲ।
Next articleਭੀਣ ਸਕੂਲ ਵਿੱਚ ਬੱਚਿਆਂ ਵੱਲੋਂ ਲਗਾਈ ਗਈ ਵੇਸਟ ਮਟੀਰੀਅਲ ਤੋਂ ਬਣੇ ਮਾਡਲਾਂ ਦੀ ਪ੍ਰਦਰਸ਼ਨੀ