ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਰਕਾਰੀ ਹਾਈ ਸਕੂਲ ਭੀਣ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੁੱਖ ਅਧਿਆਪਕ ਸ੍ਰੀ ਪਰਵਿੰਦਰ ਸਿੰਘ ਭੰਗਲ (ਸਟੇਟ ਅਵਾਰਡੀ )ਜੀ ਦੀ ਰਹਿਨੁਮਾਈ ਹੇਠ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੇ ਬੈਗਲੈਸ ਡੇ ਦੀਆਂ ਐਕਟੀਵਿਟੀਆਂ ਤਹਿਤ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ । ਸਕੂਲ ਦੇ ਨੌਵੀਂ ਤੇ ਦਸਵੀਂ ਦੇ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਦੀ ਵਿਜਿਟ ਕੀਤੀ ।ਇਸ ਪ੍ਰਦਰਸ਼ਨੀ ਵਿੱਚ ਸ਼੍ਰੀਮਤੀ ਕਿਰਨਦੀਪ ਨੇ ਗਾਈਡ ਅਧਿਆਪਕਾ ਦੀ ਭੂਮਿਕਾ ਨਿਭਾਈ|ਵਿਦਿਆਰਥੀਆਂ ਵੱਲੋਂ ਕੁੱਲ 15 ਮਾਡਲ ਬਣਾਏ । ਇਨਾ ਮਾਡਲਾਂ ਵਿੱਚ ਘਰ ਵਿੱਚ ਪਏ ਨਾ ਵਰਤਣ ਯੋਗ ਅਤੇ ਵਾਧੂ ਸਮਾਨ ਦੀ ਵਰਤੋਂ ਕੀਤੀ ਗਈ। ਵਿਦਿਆਰਥੀਆਂ ਦੁਆਰਾ ਵਾਲ ਹੈਂਗਿੰਗ ,ਫੋਟੋ ਫਰੇਮ, ਡੈਕੋਰੇਸ਼ਨ ਪੀਸ, ਵਿਰਾਸਤੀ ਖੂਹ, ਐਲਈਡੀ ਲਾਈਟ ਡੈਕੋਰੇਸ਼ਨ ,ਗੁਲਦਸਤੇ, ਕੂੜੇ ਕਰਕਟ ਦੇ ਨਿਪਟਾਰੇ ਸਬੰਧੀ ਮਾਡਲ ਬਣਾਏ ਗਏ। ਪ੍ਰਦਰਸ਼ਨੀ ਦੇ ਅੰਤ ਵਿੱਚ ਮੁੱਖ ਅਧਿਆਪਕ ਜੀ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨਾਂ ਨਾਲ ਵਿਦਿਆਰਥੀ ਆਪਣੀ ਆਉਣ ਵਾਲੀ ਜ਼ਿੰਦਗੀ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਲੰਬੀ ਉਡਾਰੀ ਭਰਨਗੇ। ਇਸ ਮੌਕੇ ਅੰਜਨਾ ਰਾਕੇਸ਼ ਰਾਣੀ ਗਗਨਦੀਪ ਕੌਰ ਅਤੇ ਅਮਨਦੀਪ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



