HOME ਪੰਜਾਬ ਵਿੱਚ ਬਹੁਜਨ ਸਮਾਜ ਦੇ ਡੇਰਿਆਂ ਦੇ ਮਹਾਂਪੁਰਸ਼ਾਂ ਨੂੰ ਅਪੀਲ।

ਪੰਜਾਬ ਵਿੱਚ ਬਹੁਜਨ ਸਮਾਜ ਦੇ ਡੇਰਿਆਂ ਦੇ ਮਹਾਂਪੁਰਸ਼ਾਂ ਨੂੰ ਅਪੀਲ।

ਗੜ੍ਹਸ਼ੰਕਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਪੰਜਾਬ ਵਿੱਚ ਦਲਿਤ ਡੇਰਿਆਂ ਦੀ ਭਰਮਾਰ ਹੈ। ਇਹਨਾਂ ਦੀ ਉਪਜ ਦੂਜੇ ਧਰਮਾਂ ਵਿੱਚ ਦਲਿਤਾਂ ਨੂੰ ਸਤਿਕਾਰ ਨਾ ਮਿਲਣ ਕਰਕੇ ਹੋਈ ਜਾਪਦੀ ਹੈ। ਸੰਵਿਧਾਨ ਆਪਣਾ ਆਪਣਾ ਧਰਮ ਜਾਂ ਮੱਤ ਚਲਾਉਣ ਦੀ ਆਜਾਦੀ ਦਿੰਦਾ ਹੈ। ਜਿਸ ਦੇ ਸਿੱਟੇ ਵਜੋਂ ਦਲਿਤ ਲੋਕ ਆਪਣੇ ਡੇਰਿਆਂ ਵਿੱਚ ਧਾਰਮਿਕ ਆਜਾਦੀ ਮਾਣ ਰਹੇ ਹਨ। ਪਰ ਇਸ ਕਹਾਵਤ ਤੇ ਬਿਲਕੁੱਲ ਨਹੀਂ ਚੱਲ ਰਹੇ ਜੋ ਬੁੱਧੀਜੀਵੀ ਧਾਰਮਿਕ ਸੰਚਾਲਕਾਂ ਨੇ ਕਹੀ ਕਿ ” ਧਰਮ ਬਿਨਾਂ ਨਾ ਰਾਜ ਚਲੇ ਹੈ, ਰਾਜ ਬਿਨਾਂ ਸਭ ਦਲੇ ਮਲੇ ਹੈਂ”। ਜਿਹਨਾਂ ਸਮਝਿਆ ਉਹਨਾਂ ਨੇ ਆਪਣੇ ਧਰਮ ਦੇ ਨਾਲ ਨਾਲ ਆਪਣੀ ਰਾਜਨੀਤਕ ਪਾਰਟੀ ਬਣਾ ਲਈ। ਜਿਵੇਂ ਸਿੱਖ ਧਰਮ ਚੋਂ ਸ਼੍ਰੋਮਣੀ ਅਕਾਲੀ ਦਲ ਬਣ ਗਿਆ, ਹਿੰਦੂ ਧਰਮ ਚੋਂ ਕਾਂਰਰਸ ਤੇ ਭਾਜਪਾ। ਦਲਿਤਾਂ ਦਾ ਨਾਂ ਕੋਈ ਧਰਮ ਨਾ ਕੋਈ ਪਾਰਟੀ। ਦਲਿਤ ਲੋਕ ਹਰ ਧਰਮ ਵਿੱਚ ਤੇ ਹਰ ਪਾਰਟੀ ਵਿੱਚ ਪਰਿਵਰਤਿਤ ਹਨ। ਜਿਸ ਨਾਲ ਸਮਾਜ ਦਾ ਧਾਰਮਿਕ ਅਤੇ ਰਾਜਨੀਤਕ ਗਰਾਫ ਜੀਰੋ ਵੱਲ ਨੂੰ ਜਾ ਰਿਹਾ ਹੈ । ਇਸ ਲਈ ਮੇਰੀ ਆਪਣੇ ਡੇਰਿਆਂ ਦੇ ਮਹਾਂਪੁਰਸ਼ਾਂ ਨੂੰ ਅਪੀਲ ਹੈ ਕਿ ਉਹ ਧਰਮ/ਮੱਤ ਦੇ ਨਾਲ ਨਾਲ ਆਪਣੀ ਰਾਜਨੀਤੀ ਨੂੰ ਵੀ ਤਕੜਾ ਕਰਨ ਦੀ ਕੋਸ਼ਿਸ਼ ਕਰਨ। ਬਾਕੀ ਧਰਮਾਂ ਤੋਂ ਇਹ ਸਬਕ ਸਿੱਖਣ। ਤੁਸੀਂ ਸੰਤ ਲੋਕ ਆਪਣੇ ਡੇਰੇ ਵਿੱਚੋਂ ਆਪਣੀ ਰਾਜਨੀਤਕ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਤਕੜਾ ਕਰਨ ਦਾ ਗੁਪਤ ਸੰਦੇਸ਼ ਦਿਓ। ਤੁਹਾਡੇ ਇਸ ਸੰਦੇਸ਼ ਨਾਲ ਪਾਰਟੀ ਦੀ ਨੁਹਾਰ ਬਦਲ ਸਕਦੀ ਹੈ। ਜਦੋਂ ਤੱਕ ਰਾਜਨੀਤਕ ਪਾਰਟੀ ਤਕੜਾ ਨਹੀਂ ਹੁੰਦੀ ਉਦੋਂ ਤੱਕ ਅਸੀਂ ਦਲੇ ਮਲੇ ਹਾਂ। ਜੇਕਰ ਤੁਸੀਂ ਮਹਾਂਪੁਰਸ਼ ਪੰਜਾਬ ਵਿੱਚ ਜਿੰਨੇ ਡੇਰੇ ਹਨ ਇਹ ਧਾਰ ਲਵੋਂ ਕਿ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣੀ ਹੈ ਤਾਂ ਪੰਜਾਬ ਦਾ ਦਲਿਤ ਸਮਾਜ ਰਾਜ ਕਰਤਾ ਸਮਾਜ ਬਣ ਸਕਦਾ। 2027ਦਾ ਸਮਾਂ ਨੇੜੇ ਆ ਰਿਹਾ ਹੈ ਜੋ ਕਿ ਤੁਹਾਡੇ ਲਈ ਇੱਕ ਸੁਨਿਹਰੀ ਮੌਕਾ ਹੈ। ਰਾਜਨੀਤਕ ਤੌਰ ਤੇ ਤੁਸੀਂ ਤਕੜੇ ਹੋ ਗਏ ਤਾਂ ਧਾਰਮਿਕ ਤੌਰ ਤੇ ਤੁਸੀਂ ਤਕੜ ਹੋ ਜਾਵੋਗੇ। ਜਿਹੜੇ ਲੋਕ ਤੁਹਾਡੇ ਡੇਰਿਆਂ ਨੂੰ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਹੌਸਲੇ ਪਸਤ ਹੋ ਜਾਣਗੇ ਕਿਉਂਕਿ ਰਾਜਸੀ ਤਾਕਤ ਤੁਹਾਡੀ ਢਾਲ ਬਣ ਜਾਵੇਗੀ। ਇਸ ਲਈ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਮਿਜਕ ਪਰਿਵਰਤਨ ਅਤੇ ਆਰਥਿਕ ਮਕਤੀ ਦੇ ਅੰਦੋਲਨ ਵਿੱਚ ਆਪਣਾ ਯੋਗਦਾਨ ਜਰੁਰ ਪਾਓ। 2027 ਵਿੱਚ ਆਪਣੀ ਸਰਕਾਰ ਬਣਾਓ।

ਰਣਵੀਰ ਬੱਬਰ
ਸੂਬਾ ਸਕੱਤਰ
ਬੀ. ਐਸ. ਪੀ ਪੰਜਾਬ। 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਰੀ ਬਾਰਸ਼ ਕਾਰਨ ਚੋਅ ’ਚ ਤੇਜ਼ ਵਹਾਅ, ਵਿਧਾਇਕ ਜਿੰਪਾ ਨੇ ਕੀਤਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ
Next articleਮਗਨਰੇਗਾ ਮਜ਼ਦੂਰਾਂ ਦੀ ਕਨਵੈਨਸ਼ਨ ਵਿੱਚ ਸ਼ਹੀਦ ਭਗਤ ਸਿੰਘ ਨਗਰ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ