HOME ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਵਿਸ਼ੇਸ਼ ਆਯੋਜਿਤ

ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਵਿਸ਼ੇਸ਼ ਆਯੋਜਿਤ

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸਰਕਾਰੀ ਮਿਡਲ ਸਮਾਰਟ ਸਕੂਲ, ਸਿਆਣਾ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਉੱਘੇ ਸਮਾਜਸੇਵੀ ਡਾਕਟਰ ਜਸਦੀਪ ਸਿੰਘ ਸੈਣੀ ਵੱਲੋਂ ਅੱਠਵੀਂ ਜਮਾਤ ਵਿੱਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੱਠਵੀਂ ਜਮਾਤ ਦੀ ਵਿਦਿਆਰਥਣ ਦੀਪਾ ਕੁਮਾਰੀ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ 3100 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਖੁਸ਼ੀ ਕੁਮਾਰੀ ਨੂੰ ਦੂਜੇ ਸਥਾਨ ਲਈ 1100ਰੁਪਏ ਅਤੇ ਪੱਲਵੀ ਤੇ ਅਲਸਿਫਾ ਨੂੰ ਤੀਜੇ ਸਥਾਨ ਲਈ 1100ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਸਟਾਫ਼ ਵੱਲੋਂ ਸੱਤਵੀਂ, ਛੇਵੀਂ ਅਤੇ ਪੰਜਵੀਂ ਜਮਾਤ ਦੇ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ ਵਿਦਿਆਰਥੀਆਂ ਨੂੰ ਵੀ ਨਕਦ ਇਨਾਮ ਅਤੇ ਸਟੇਸ਼ਨਰੀ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਸੱਤਵੀਂ ਜਮਾਤ ਵਿੱਚ ਸਿਮਰਨ ਕੌਰ ਪਹਿਲੇ ਅਤੇ ਪ੍ਰਭਜੋਤ ਕੌਰ ਦੂਜੇ ਸਥਾਨ ’ਤੇ ਰਹੇ। ਛੇਵੀਂ ਜਮਾਤ ਵਿੱਚ ਸੰਜਨਾ ਕਲੇਰ ਨੇ ਪਹਿਲਾ ਅਤੇ ਹਰਲੀਨ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਪੰਜਵੀਂ ਜਮਾਤ ਵਿੱਚ ਅਯੁਸ਼ੀ ਪਹਿਲੇ ਅਤੇ ਅਵਨੀਤ ਕੌਰ ਦੂਜੇ ਸਥਾਨ ’ਤੇ ਰਹੀ। ਸਮਾਗਮ ਦੌਰਾਨ ਪੀ.ਟੀ.ਏ. ਅਧਿਆਪਿਕਾ ਜਯੋਤੀ ਕਲੇਰ ਨੂੰ ਸਕੂਲ ਲਈ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਐੱਸ.ਐੱਮ.ਸੀ. ਚੇਅਰਪਰਸਨ ਸ਼੍ਰੀਮਤੀ ਚਰਨਜੀਤ ਕੌਰ, ਸਮਾਜਸੇਵੀ ਸ਼੍ਰੀ ਗੁਰਪ੍ਰੀਤ ਸਿੰਘ (ਰਿਟਾਇਰਡ ਸੁਪਰਡੈਂਟ), ਦਾਨੀ ਸੱਜਣ ਸ਼੍ਰੀ ਹਰਬੰਸ ਕਲੇਰ, ਸ਼੍ਰੀ ਹਰਦੀਪ ਸੋਹਲ ਅਤੇ ਸ਼੍ਰੀ ਮਨਜੀਤ ਸਿੰਘ ਬੀ.ਐੱਮ. ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਏ। ਸਮਾਗਮ ਦੀ ਸਟੇਜ ਸੰਚਾਲਨਾ ਸਕੂਲ ਇੰਚਾਰਜ਼ ਮਨੋਜ ਕੁਮਾਰ ਵੱਲੋਂ ਬਾਖੂਬੀ ਨਿਭਾਈ ਗਈ, ਜਦਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਮਹਿਮਾਨਾਂ ਦਾ ਸੁਚੱਜੇ ਢੰਗ ਨਾਲ ਸਵਾਗਤ ਕੀਤਾ। ਸਕੂਲ ਸਟਾਫ਼ ਵੱਲੋਂ ਡਾਕਟਰ ਜਸਦੀਪ ਸਿੰਘ ਸੈਣੀ ਨੂੰ ਹਰ ਸਾਲ ਮਿਲ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਵਿਸ਼ੇਸ਼ ਸਨਮਾਨ ਚਿੰਨ ਭੇਟ ਕੀਤਾ ਗਿਆ। ਅਧਿਆਪਕ ਸ਼੍ਰੀ ਰਣਵੀਰ ਸਿੰਘ ਸਾਇੰਸ ਮਾਸਟਰ ਅਤੇ ਸ਼੍ਰੀ ਸੰਜੀਵ ਕੁਮਾਰ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਏ ਹੋਏ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਫ਼ਲਦਾਰ ਬੂਟਿਆਂ ਅਤੇ ਸਬਜ਼ੀਆਂ ਨੂੰ ਵਧਦੇ ਤਾਪਮਾਨ ਤੋਂ ਬਚਾਉਣਾ ਜਰੂਰੀ: ਸਹਾਇਕ ਡਾਇਰੈਕਟਰ
Next articleਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਪਿੰਡ ਆਸਰੋਂ , ਡੇਰਾ ਬਾਬਾ ਬਦਲੀਸ਼ੇਰ, ਬਲਾਚੌਰ ਵਿਖੇ ਨਤਮਸਤਕ ਹੋਏ