ਪ੍ਰਭ ਆਸਰਾ ਪਡਿਆਲਾ ਵਿਖੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਸਮਾਗਮ 28 ਮਈ ਨੂੰ

ਹਰਫਨਮੌਲਾ ਤੇ ਸਦਾਬਹਾਰ ਫ਼ਨਕਾਰ ਗੁਰਪ੍ਰੀਤ ਘੁੱਗੀ ਕਰਨਗੇ ਸੰਗਤਾਂ ਨਾਲ਼ ਖੁੱਲੀਆਂ ਵਿਚਾਰਾਂ 
ਕੁਰਾਲ਼ੀ,  (ਗੁਰਬਿੰਦਰ ਸਿੰਘ ਰੋਮੀ): ਮਈ ਦਾ ਮਹੀਨਾ ਸੰਸਾਰ ਭਰ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਜਿਸ ਦੇ ਚਲਦਿਆਂ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਵਿਖੇ 28 ਮਈ ਮੰਗਲਵਾਰ ਨੂੰ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਸੰਸਥਾ ਮੁਖੀ ਸ. ਸ਼ਮਸ਼ੇਰ ਸਿੰਘ ਜੀ ਅਤੇ ਬੀਬੀ ਰਜਿੰਦਰ ਕੌਰ ਜੀ ਨੇ ਦੱਸਿਆ ਕਿ ਸ਼ਾਮ 04:00 ਤੋਂ 07:00 ਵਜੇ ਤੱਕ ਹੋਣ ਵਾਲ਼ੇ ਇਸ ਸਮਾਗਮ ਦੌਰਾਨ ਵੱਖੋ-ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਸੰਸਥਾ ਦੇ ਬੱਚੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਪੰਜਾਬੀ ਸਿਨੇਮਾ, ਟੈਲੀਵਿਜ਼ਨ ਤੇ ਰੰਗਮੰਚ ਦੀ ਪ੍ਰਸਿੱਧ ਸ਼ਖਸੀਅਤ ਸ. ਗੁਰਪ੍ਰੀਤ ਘੁੱਗੀ ਅਤੇ ਮਾਨਸਿਕ ਸਿਹਤ ਮਾਹਿਰਾਂ ਨਾਲ਼ ਪ੍ਰਭਾਵਸ਼ਾਲੀ ਸਵਾਲ-ਜਵਾਬ ਸ਼ੈਸ਼ਨ ਹੋਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਇਨਸਾਨੀਅਤ ਹੋਈ ਸ਼ਰਮਸ਼ਾਰ*
Next articleਮੁੜਕੇ ਕਰੀਂ ਨਾ ਵੱਖ