HOME ਮੈਨਸ ਯੂਨੀਅਨ ਨੇ  ਰੇਲ ਕੋਚ ਫੈਕਟਰੀ ਵਿਖੇ ਮਜ਼ਦੂਰ ਦਿਵਸ ਸੰਬੰਧੀ ਸਮਾਗਮ ਕਰਵਾਇਆ 

ਮੈਨਸ ਯੂਨੀਅਨ ਨੇ  ਰੇਲ ਕੋਚ ਫੈਕਟਰੀ ਵਿਖੇ ਮਜ਼ਦੂਰ ਦਿਵਸ ਸੰਬੰਧੀ ਸਮਾਗਮ ਕਰਵਾਇਆ 

4

ਮਜ਼ਦੂਰ ਦਿਵਸ ਦਿਨ ਰਾਤ ਸਿਰਫ 8 ਘੰਟੇ ਕੰਮ ਕਰਨ ਦਾ ਅੰਦੋਲਨ ਹੈ – ਤਾਲਿਬ ਮਹੁੰਮਦ 

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )– ਰੇਲ ਕੋਚ ਫੈਕਟਰੀ ਮੈਨਸ ਯੂਨੀਅਨ ਦੁਆਰਾ ਕਾਰਖਾਨੇ ਦੇ ਮੁੱਖ ਗੇਟ ਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਝੰਡਾ ਚੜ੍ਹਾਉਂਦੇ ਹੋਏ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ‘ਤੇ ਇਕੱਠੇ ਹੋਏ ਕਰਮਚਾਰੀਆਂ ਦੇ ਸਮੂਹ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਤਾਲਿਬ ਮੁਹੰਮਦ ਨੇ ਕਿਹਾ ਕਿ ਮਜ਼ਦੂਰ ਦਿਵਸ ਦਿਨ ਰਾਤ ਸਿਰਫ 8 ਘੰਟੇ ਕੰਮ ਕਰਨ ਦਾ ਅੰਦੋਲਨ ਹੈ। ਜਿਸਨੂੰ ਮਨਾਉਣ ਦੀ ਪਰੰਪਰਾਂ 132 ਸਾਲਾਂ ਤੋਂ ਚੱਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਵੱਧ ਬੰਧੂਆ ਮਜ਼ਦੂਰ ਭਾਰਤ ਵਿੱਚ ਹਨ। ਵਿਸ਼ਵ ਗੁਲਾਮੀ ਸੂਚਕਾਂਕ ਦੀ ਰਿਪੋਰਟ ਦੇ ਅਨੁਸਾਰ ਸਾਲ 2016 ਵਿੱਚ ਭਾਰਤ ਦੇ 80 ਲੱਖ ਲੋਕ ਆਧੁਨਿਕ ਗੁਲਾਮੀ ਵਿੱਚ ਜੀ ਰਹੇ ਸਨ। ਸਰਕਾਰ ਦੇ ਅੰਕੜਿਆਂ ਦੇ ਅਨੁਸਾਰ 93% ਮਜ਼ਦੂਰ ਹਨ ਜੋ ਅਸੰਗਠਿਤ ਖੇਤਰ ਵਿੱਚ ਕੰਮ ਕਰ ਰਹੇ ਹਨ ਜਿਹਨਾਂ ਨੂੰ ਨਿਊਨਤਮ ਮਜ਼ਦੂਰੀ ਵਰਗੀਆਂ ਸੁਰਖਿਆ ਵੀ ਨਹੀਂ ਮਿਲਦੀ।1889 ਵਿੱਚ ਪੈਰਿਸ ਕਾਨਫਰੰਸ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਨੂੰ ਉਭਾਰਨ ਲਈ 1 ਮਈ ਦਾ ਦਿਨ ਚੁਣਿਆ ਗਿਆ ਸੀ। 1 ਅਕਤੂਬਰ 1884 ਵਿੱਚ ਅਮਰੀਕਾ ਵਿੱਚ ਕੈਨੇਡਾ ਦੀ ਟਰੇਡ ਯੂਨੀਅਨ ਦੇ ਸੰਗਠਨ ਫੇਡਰੇਸ਼ਨ ਨੇ 8 ਘੰਟੇ ਕੰਮ ਕਰਨ ਦੀ ਮੰਗ ਉਠਾਈ ਸੀ। 1 ਮਈ 1886 ਨੂੰ ਅਮਰੀਕਾ ਦੀ ਮਜ਼ਦੂਰ ਯੂਨੀਅਨਾਂ ਨੇ ਕੰਮ ਦੇ ਸਮੇਂ ਨੂੰ 8 ਘੰਟੇ ਤੋਂ ਵੱਧ ਰੱਖਣ ਦੇ ਖ਼ਿਲਾਫ਼ ਹੜਤਾਲ ਕੀਤੀ। ਹੜਤਾਲ ਦੇ ਦੌਰਾਨ ਸ਼ਿਕਾਗੋ ਸ਼ਹਿਰ ਦੇ ਹੈ ਮਾਰਕਿਟ ਵਿੱਚ ਇੱਕ ਬੰਬ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਨਿਹਤਥੇ ਕਰਮਚਾਰੀਆਂ ਨੂੰ ਉਸ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਥੇ ਦੀ ਪੁਲਿਸ ਅਤੇ ਸਰਕਾਰ ਨੇ ਮਜ਼ਦੂਰਾਂ ‘ਤੇ ਗੋਲੀ ਚਲਵਾਈ, ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਸ਼ਹੀਦ ਹੋ ਗਏ ਪਰ ਆੰਦੋਲਨ ਨਿਰੰਤਰ ਚੱਲਿਆ ਗਿਆ ਅਤੇ ਅੰਤ ਵਿੱਚ ਉਥੇ ਦੀਆਂ ਸਰਕਾਰਾਂ ਨੂੰ ਕੰਮ ਦੇ 8 ਘੰਟੇ ਪੱਕੇ ਕਰਨ ਤੇ ਸਮਝੌਤਾ ਕਰਨਾ ਪਿਆ। ਜਿਸ ਕਾਰਨ ਅੱਜ ਸਾਰੇ ਮਜ਼ਦੂਰ, ਚਾਹੇ ਉਹ ਅਸੰਗਠਿਤ ਖੇਤਰ ਦੇ ਮਜ਼ਦੂਰ ਹੋਣ ਜਾਂ ਸੰਗਠਿਤ ਖੇਤਰ ਦੇ, 8 ਘੰਟੇ ਕੰਮ ਦੀ ਡਿਊਟੀ ਦਾ ਆਨੰਦ ਲੈ ਰਹੇ ਹਨ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਾਰੇ ਮਜ਼ਦੂਰ ਸੰਗਠਨ ਇਕੱਠੇ ਹੋ ਕੇ ਇੱਕ ਪਲੇਟਫਾਰਮ ‘ਤੇ ਆਵਣ ਅਤੇ ਭਾਰਤ ਵਿੱਚ ਵੱਧ ਰਹੀ ਬੇਰੋਜ਼ਗਾਰੀ ਦੀ ਸਮੱਸਿਆ ਲਈ ਇੱਕ ਮਜ਼ਬੂਤ ਲੜਾਈ ਭਾਰਤ ਸਰਕਾਰ ਦੇ ਖ਼ਿਲਾਫ਼ ਲੜਣ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਇਹ ਕਾਰਖਾਨਾ ਪੰਜਾਬ ਵਿੱਚ ਲਾਇਆ ਗਿਆ ਸੀ ਤਾਂ ਇੱਥੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਇੱਥੇ 10000 ਕਰਮਚਾਰੀ ਦੀ ਭਰਤੀ ਹੋਵੇਗੀ ਪਰ ਉਹ ਵਾਅਦਾ ਵੀ ਸਰਕਾਰਾਂ ਨੇ ਪੂਰਾ ਨਹੀਂ ਕੀਤਾ ਅਤੇ ਅੱਜ ਦੀ ਮੌਜੂਦਾ ਸਥਿਤੀ ਤਾ ਇਹ ਹੋ ਗਈ ਹੈ, ਕਿ ਇੱਥੇ ਸਿਰਫ ਕੰਮ ਕਰਨ ਵਾਲੇ ਕਰਮਚਾਰੀ 2500 ਤੋਂ 3000 ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਇਹ ਤਦੋਂ ਸੰਭਵ ਹੋ ਸਕਦਾ ਹੈ ਜਦੋਂ ਪੰਜਾਬ ਦੇ ਜਿੰਨੇ ਵੀ ਸ਼੍ਰਮਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਕ ਲੜਾਈ ਲੜੀ ਕਿ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਉਪਲਬਧ ਕਰਵਾਇਆ ਜਾਵੇ। ਨਾ ਕਿ ਛੋਟੀ-ਛੋਟੀ ਗੱਲਾਂ ਦੇ ਨਾਲ ਅਸੀਂ ਆਪਸ ਵਿੱਚ ਹੀ ਲੜਦੇ ਰਹੀਏ ਤੇ ਸਰਕਾਰ ਉਹਦੇ ਫਾਇਦੇ ਉਠਾਉਂਦੀ ਰਹੇ ਅਤੇ ਇੱਕ ਦਿਨ ਪਤਾ ਲੱਗੇ ਕਿ ਸਾਡੇ ਕਾਰਖਾਨੇ ਵਿੱਚ ਸਿਰਫ ਠੇਕੇਦਾਰ ਦੀ ਲੇਬਰ ਹੀ ਕੰਮ ਕਰ ਰਹੀ ਹੈ। ਅੰਤ ਵਿੱਚ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਜੀਤਾ ਨੇ ਆਏ ਹੋਏ ਸਾਰੇ ਯੂਨੀਅਨ ਦੇ ਆਫਿਸ ਬੀਅਰਾਂ, ਕਰਮਚਾਰੀਆਂ ਅਤੇ ਬ੍ਰਾਂਚ ਦੇ ਪਦੋੰ ਦਾ ਬਹੁਤ-ਬਹੁਤ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਇੰਨਰੋਲਮੈਂਟ ਡਰਾਈਵ” ਵੱਖ ਵੱਖ ਸਕੂਲਾਂ ਦੇ ਮੁੱਖੀਆਂ ਦੀ ਮੀਟਿੰਗ ਹੋਈ 
Next articleਮਜ਼ਦੂਰ ਯੂਨੀਅਨ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ