“ ਇੰਨਰੋਲਮੈਂਟ ਡਰਾਈਵ” ਅਧੀਨ ਮਸੀਤਾਂ ਬਲਾਕ ਨੂੰ ਜਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਲਿਆਉਣਾ ਮੁੱਖ ਟੀਚਾ – ਪ੍ਰਿੰਸੀਪਲ ਆਸ਼ਾ ਰਾਣੀ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਡਾਇਰੈਕਟਰ ਐਸ.ਈ.ਆਰ.ਟੀ.ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ ਅਤੇ ਮਮਤਾ ਬਜਾਜ ਜਿਲ੍ਹਾ ਸਿੱਖਿਆ ਅਫਸਰ (ਐਲੀ) ਤੇ (ਸੈ ਸਿ) ਕਪੂਰਥਲਾ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ “ਇੰਨਰੋਲਮੈਂਟ ਡਰਾਈਵ” ਅਧੀਨ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸਬੰਧੀ ਬਲਾਕ ਮਸੀਤਾਂ ਦੇ ਸਮੂਹ ਮਿਡਲ , ਹਾਈ ਅਤੇ ਸੈਕੰਡਰੀ ਸਕੂਲਾਂ ਦੇ ਮੁਖੀਆਂ ਦੀ ਇੱਕ ਅਹਿਮ ਮੀਟਿੰਗ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਹੋਈ । ਮੀਟਿੰਗ ਵਿੱਚ ਹਾਜ਼ਰ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਆਸ਼ਾ ਰਾਣੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸਬੰਧੀ ਸਰਕਾਰ ਵੱਲੋਂ ਜੋ ਟੀਚੇ ਦਿੱਤੇ ਗਏ ਹਨ ਉਹਨਾਂ ਤੋਂ ਵੱਧ ਦਾਖਲੇ ਕਰਕੇ ਆਪਣੇ ਬਲਾਕ ਨੂੰ ਜਿਲ੍ਹੇ ਵਿੱਚੋਂ ਪਹਿਲੇ ਸਥਾਨ ਤੇ ਲਿਆਉਣਾ ਹੈ। ਇਸ ਸਬੰਧੀ ਸਾਨੂੰ ਸਾਰਿਆਂ ਨੂੰ ਮਾਪਿਆਂ ਨੂੰ ਜਾਗੂਰਕ ਕਰਨ ਦੀ ਲੋੜ ਹੈ ਅਤੇ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਜਿਵੇ ਕਿ ਮੁਫ਼ਤ ਸਿੱਖਿਆ , ਮੁਫ਼ਤ ਵਰਦੀਆਂ , ਮੁਫ਼ਤ ਕਿਤਾਬਾਂ ਅਤੇ ਦੁਪਿਹਰ ਦੇ ਭੋਜਨ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਵਜ਼ੀਫਿਆਂ ਬਾਰੇ ਦੱਸਣਾ ਹੋਵੇਗਾ। ਡਰਾਪ ਆਊਟ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਮੁੜ ਦਾਖਲ ਹੋ ਕੇ ਪੜ੍ਹਾਈ ਕਰਨ ਲਈ ਜਾਗੂਰਕ ਕਰਨਾ ਹੋਵੇਗਾ। ਮੀਟਿੰਗ ਵਿੱਚ ਸਾਰੇ ਹਾਜ਼ਰੀਨ ਨੇ ਆਪਣੇ-ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਹਾਮੀ ਭਰੀ। ਇਸ ਮੀਟਿੰਗ ਵਿੱਚ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਤੋਂ ਇਲਾਵਾ ਨਿਰਮਲ ਸਿੰਘ ਜੋਸ਼ਨ ਟਿੱਬਾ , ਸੁਰੇਸ਼ ਕੁਮਾਰ ਮੋਠਾਂਵਾਲ , ਗੁਰਦੇਵ ਸਿੰਘ ਡੱਲਾ , ਸੁਖਦੇਵ ਸਿੰਘ ਮੰਗੂਪੁਰ , ਨਰੇਸ਼ ਕੋਹਲੀ ਕਰਮਜੀਤਪੁਰ , ਮਹਿੰਦਰਪਾਲ ਸਿੰਘ ਸੁਲਤਾਨਪੁਰ , ਗੁਰਦਿਆਲ ਸਿੰਘ ਡੌਲਾ , ਰਾਜਬੀਰ ਕੌਰ ਸਾਬੂਵਾਲ , ਸੁਖਵਿੰਦਰ ਕੌਰ ਹੈਬਤਪੁਰ , ਬਲਜੀਤ ਕੌਰ ਬਿਧੀਪੁਰ , ਗੁਰਵਿੰਦਰ ਸਿੰਘ ਅਲਾਟੀਆਂਵਾਲ , ਸੁਖਵਿੰਦਰ ਕੌਰ ਮੀਰੇ , ਰਾਜਵਿੰਦਰ ਕੌਰ ਮਸੀਤਾਂ , ਪ੍ਰਮੋਦ ਸਿੰਘ ਤੋਤੀ , ਸੂਰਤ ਸਿੰਘ ਮੁਹੱਬਲੀਪੁਰ , ਸੁਰਿੰਦਰ ਸਿੰਘ ਕਾਲਰੂ , ਸੁਖਵਿੰਦਰ ਸਿੰਘ ਜਾਰਜਪੁਰ ਅਤੇ ਦੀਦਾਰ ਸਿੰਘ ਸਮੇਤ ਬਲਾਕ ਦੇ ਸਮੂਹ ਸਕ਼ ਮੁਖੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



