(ਸਮਾਜ ਵੀਕਲੀ)
ਤਸਵੀਰ ਵਿੱਚ ਕੈਦ ਯਾਦਾਂ ਬੜਾ ਕੁਝ ਕਹਿੰਦੀਆਂ।
ਜੋ ਤੇਰੀ ਤਸਵੀਰ ਨਾਲ ਲਟਕਦੀਆਂ ਰਹਿੰਦੀਆਂ।
ਜਦੋਂ ਸਾਹਮਣੇ ਖਲੋਕੇ ਵੇਖਾਂ ਕੋਕਾ ਤੇਰੇ ਨੱਕ ਦਾ।
ਸੱਚੀਂ ਸੌਂਹ ਤੇਰੀ ਧੂਹ ਜਹੀ ਪੈਂਦੀ ਦਿਲ ਮੱਚ ਦਾ।
ਜਦੋਂ ਵੇਖਾਂ ਅੱਖਾਂ ਭਰ ਲਾਲੀ ਬੁੱਲਾਂ ਤੇਰਿਆਂ ਦੀ।
ਘੁਟਣ ਜਹੀ ਹੁੰਦੀ ਮਹਿਸੂਸ ਉਦੋਂ ਨੇਰਿਆਂ ਦੀ।
ਸਿਰ ਉੱਤੇ ਹਰੀ ਚੁੰਨੀ ਤੇਰੀ ਸੂਲ ਵਾਂਗੂੰ ਗੁਡਦੀ।
ਨੀ ਲੱਗੇ ਜਿਵੇਂ ਪੌਣਾਂ ਸੰਗ ਅੱਜ ਵੀ ਏ ਉੱਡਦੀ ।
ਹੁਣ ਵੀ ਦੀਪ ਸੈਪਲਾ ਸਾਂਭੇ ਨੂਰ ਤੇਰੇ ਰੂਪ ਦਾ।
ਮੈਨੂੰ ਖੁਆਬਾਂ ਸੰਗ ਚੜਦਾ ਸਰੂਰ ਤੇਰੇ ਰੂਪ ਦਾ।
ਪੁੱਛਦੀਆਂ ਹਾਲ ਸਾਨੂੰ ਛਾਪਾਂ, ਛੱਲੇ, ਮੁੰਦੀਆਂ।
ਵੇਖੀਂ ਜਾਵਾਂ ਤੇਰੀਆਂ ਮੈਂ ਲਾਡੋ ਗੁੱਤਾਂ ਗੁੰਦੀਆਂ।
ਇੱਕ ਤਸਵੀਰ ਵਿੱਚ ਨੀ ਲੱਖਾਂ ਯਾਦਾਂ ਤੇਰੀਆਂ।
ਜਿਹੜੀ ਮੇਰੇ ਦਿਲ ਵਿੱਚ ਪਾਉਂਦੀ ਨਿੱਤ ਫੇਰੀਆਂ
ਗੀਤਕਾਰ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly