*ਡਿਪਟੀ ਕਮਿਸ਼ਨਰ ਵੱਲੋਂ ਮੈਜਿਸਟ੍ਰੇਟ ਦੀ ਅਗਵਾਈ ਹੇਠ ਬਣਾਈ ਗਈ ਜਾਂਚ ਕਮੇਟੀ ਨੇ ਜੱਥੇ. ਨਿਮਾਣਾ ‘ਤੇ ਭਾਈ ਘਨੱਈਆ ਜੀ ਸੁਸਾਇਟੀ ਨੂੰ ਮੁੜ ਦਿੱਤੀ ਕਲੀਨ ਚਿੱਟ*
ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਤੀਜੀ ਵਾਰ ਮਿਲੀ ਕਲੀਨ ਚਿੱਟ
ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ -ਜੱਥੇ.ਤਰਨਜੀਤ ਸਿੰਘ ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਜਦੋਂ ਇਨਸਾਨ ਅੰਦਰ ਸੱਚੇ ਦਿਲੋਂ ਮਨੁੱਖਤਾ ਦੀ ਸੇਵਾ ਕਰਨ ਵਾਲਾ ਜ਼ਜ਼ਬਾ ਹੋਵੇ, ਸਿਰ ਤੇ ਅਕਾਲ ਪੁਰਖ ਦਾ ਹੱਥ ਹੋਵੇ ਤੇ ਸੰਗਤਾਂ ਦੀ ਪਿਆਰ ਭਰੀ ਆਸੀਸ ਹੋਵੇ ਤਾਂ ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਅੱਜ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੇਰੇ ਨਾਲ ਨਿੱਜੀ ਰੰਜਿਸ਼ ਤੇ ਈਰਖਾ ਰੱਖਣ ਵਾਲੇ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਮੇਰੇ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਉੱਪਰ ਬੇਬੁਨਿਆਦ ਤੇ ਝੂਠੇ ਦੋਸ਼ ਲਗਾਉਂਦਿਆਂ ਹੋਇਆਂ ਸਾਡੇ ਖਿਲਾਫ਼ ਖੂਨ ਵੇਚਣ ਦੇ ਗਲਤ ਇਲਜ਼ਾਮ ਲਗਾਏ ਸਨ। ਜਿਸ ਦੇ ਸੰਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਮੈਜਿਸਟ੍ਰੇਟ ਨੇ ਮੁਕੰਮਲ ਜਾਂਚ ਪੜਤਾਲ ਕਰਵਾਈ ਸੀ ਅਤੇ ਲਗਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਸਾਬਤ ਹੋਏ ਸਨ। ਜਿਸ ਦੇ ਮੱਦੇਨਜ਼ਰ ਪੜਤਾਲੀਆ ਕਮੇਟੀ ਦੇ ਅਧਿਕਾਰੀਆਂ ਵੱਲੋ ਸਾਰੇ ਸਬੂਤਾਂ, ਤੱਥਾਂ ਦੇ ਆਧਾਰ ਤੇ ਮੈਨੂੰ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੂੰ ਦੋਸ਼ੀ ਨਾ ਪਾਉਂਦਿਆਂ ਹੋਇਆਂ ਪੂਰਨ ਰੂਪ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ।ਪਰ ਸ਼ਰਾਰਤੀ ਵਿਅਕਤੀਆਂ ਫਿਰ ਵੀ ਨਾਂਹ ਟਲੇ ਅਤੇ ਮੁੜ ਝੂਠ ਦਾ ਸਹਾਰਾ ਲੈਦਿਆਂ ਹੋਇਆਂ ਉਕਤ ਮੁੜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੁੜ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ ਦੇ ਆਧਾਰ ਉੱਪਰ ਕਾਰਵਾਈ ਕਰਦਿਆਂ ਹੋਇਆਂ ਖੂਨ ਵੇਚਣ ਦੇ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਵੱਲੋਂ ਪੂਰੇ ਮਾਮਲੇ ਦੀ ਮੁੜ ਉਚ ਪੱਧਰੀ ਮੈਜਿਸਟਰੇਟ ਦੀ ਜਾਂਚ ਪੜਤਾਲ ਕਰਨ ਸੰਬੰਧੀ ਆਪਣੇ ਦਫਤਰ ਤੋਂ ਮਿਤੀ 2/1/2025 ਨੂੰ ਪੱਤਰ ਨੂੰ (20/22 ਸੀ. ਈ.ੲ)3/2646549 ਜਾਰੀ ਕਰਕੇ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਦਾ ਗਠਨ ਕਰਨ ਦੇ ਆਦੇਸ਼ ਜਾਰੀ ਕੀਤੇ। ਜਿਸ ਅੰਦਰ ਉਪ ਮੰਡਲ ਮੈਜਿਸਟਰੇਟ (ਪੂਰਬੀ) ਨੂੰ ਬਤੌਰ ਚੇਅਰਮੈਨ, ਐਸ.ਐਮ.ਓ. ਜਗਰਾਉ ਨੂੰ ਮੈਂਬਰ ਤੇ ਸੈਕਟਰੀ ਰੈਡਕਰਾਸ ਲੁਧਿਆਣਾ ਨੂੰ ਮੈਂਬਰ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਪੜਤਾਲੀਆ ਕਮੇਟੀ ਵੱਲੋਂ ਮੇਰੇ ਕੋਲੋਂ ਜੋ ਵੀ ਰਿਕਾਰਡ, ਲਿਖਤੀ ਬਿਆਨ ਮੰਗੇ ਗਏ ਸਨ। ਮੈਂ ਪ੍ਰਸ਼ਾਸਨਿਕ ਪੜਤਾਲੀਆ ਕਮੇਟੀ ਨੂੰ ਪੂਰਨ ਸਹਿਯੋਗ ਕਰਦਿਆਂ ਹੋਇਆਂ ਉਹ ਪੇਸ਼ ਕੀਤੇ। ਜਿਸ ਦੇ ਅਧਾਰ ਉੱਪਰ ਪੂਰੇ ਮਾਮਲੇ ਦੀ ਮੈਜਿਸਟ੍ਰੇਟ ਕਮੇਟੀ ਵੱਲੋ ਜਾਂਚ ਪੜਤਾਲ ਕੀਤੀ ਗਈ ਅਤੇ ਤਿੰਨ ਮੈਬਰੀ ਕਮੇਟੀ ਵੱਲੋਂ ਇਕੱਤਰ ਕੀਤੇ ਗਏ ਸਬੂਤਾਂ ਤੱਥਾਂ ਦੇ ਆਧਾਰ ਤੇ ਮੈਨੂੰ ਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੂੰ ਦੋਸ਼ੀ ਨਾ ਪਾਉਂਦਿਆਂ ਹੋਇਆਂ ਪੂਰਨ ਰੂਪ ਵਿੱਚ ਮੁੜ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਿਸ ਦੀ ਜਾਣਕਾਰੀ ਮੈਂ ਆਰ.ਟੀ.ਆਈ ਪੱਤਰ ਨੰ.3077
ਰਾਹੀਂ ਪ੍ਰਾਪਤ ਕੀਤੀ । ਜੱਥੇਦਾਰ ਨਿਮਾਣਾ ਨੇ ਆਰ.ਟੀ.ਆਈ ਰਾਹੀਂ ਪ੍ਰਾਪਤ ਫੈਸਲੇ ਦੀ ਕਾਪੀ ਦਿਖਾਉਦਿਆ ਕਿਹਾ ਕਿ ਮੈਜਿਸਟਰੇਟ ਦੀ ਅਗਵਾਈ ਵਾਲੀ ਤਿੰਨ ਮੈਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸ਼ਿਕਾਇਤ ਕਰਤਾ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦਾ ਇੱਕ ਇੱਕ ਕਰਕੇ ਪੂਰੀ ਬੇਬਾਕੀ ਨਾਲ ਜਵਾਬ ਦਿੱਤਾ ਹੈ ਅਤੇ ਅਸਲੀ ਸੱਚੇ ਤੱਥਾਂ ਨੂੰ ਉਜਾਗਰ ਕਰਦਿਆਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ।ਜੱਥੇਦਾਰ ਨਿਮਾਣਾ ਨੇ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਹੁਣ ਤੀਜੀ ਵਾਰ ਮੁੜ ਸਾਰਾ ਸੱਚ ਜਨਤਾ ਦੇ ਸਾਹਮਣੇ ਆ ਚੁੱਕਾ ਹੈ ਅਤੇ ਉਨ੍ਹਾਂ ਸ਼ਰਾਰਤੀ ਵਿਅਕਤੀਆਂ ਨੂੰ ਮੁੜ ਮੂੰਹ ਦੀ ਖਾਣੀ ਪਾਈ ਹੈ। ਜੋ ਦੂਜਿਆਂ ਤੇ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਕੇ ਆਪਣੀ ਫੋਕੀ ਲੀਡਰੀ ਚਮਕਾਉਣਾ ਚਾਹੁੰਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



