HOME ਲਿਖਾਰੀ ਸਭਾ ਮਕਸੂਦੜਾ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿੱਚ ਨਾਟਕਕਾਰ ਸੋਮ ਪਾਲ ਹੀਰਾ...

ਲਿਖਾਰੀ ਸਭਾ ਮਕਸੂਦੜਾ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿੱਚ ਨਾਟਕਕਾਰ ਸੋਮ ਪਾਲ ਹੀਰਾ ਨਾਲ ਰੂ-ਬ-ਰੂ ਤੇ ਗੁਰਦਿਆਲ ਦਲਾਲ ਦੀਆਂ ਕਿਤਾਬਾਂ ਰਿਲੀਜ਼ 

3
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਅਨੇਕਾਂ ਸੰਸਥਾਨਾਂ ਸ਼ਖਸ਼ੀਅਤਾਂ ਸਹਿਤ ਸਭਾਵਾਂ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ ਨਿਰੋਲ ਪੇਂਡੂ ਲਿਖਾਰੀ ਸਭਾ ਮਕਸੂਦੜਾ ਦੇ ਯਤਨ ਸੁਣਾਉਣ ਯੋਗ ਹਨ। ਪੰਜਾਬੀ ਲਿਖਾਰੀ ਸਭਾ ਮਕਸੂਦੜਾ ਵੱਲੋਂ, ਪ੍ਰਸਿੱਧ ਰੰਗਕਰਮੀ ਡਾਕਟਰ ਸੋਮ ਪਾਲ ਹੀਰਾ ਨਾਲ ਰਚਾਇਆ ਗਿਆ ਰੂ-ਬ-ਰੂ , ਸਫਲ ਅਤੇ ਯਾਦਗਾਰੀ ਹੋ ਨਿੱਬੜਿਆ। ਅਦਾਕਾਰ ਮੰਨੂ ਬੁਆਣੀ ਨੇ ਅਪਣੇ ਅਤੇ ਹਾਜ਼ਰੀਨ ਦੇ, ਬਹੁਤ ਹੀ ਅਰਥ ਭਰਪੂਰ ਸਵਾਲ ਪੁੱਛੇ ਅਤੇ ਸੋਮ ਪਾਲ ਹੀਰਾ ਨੇ ਠਰ੍ਹੰਮੇਂ ਅਤੇ ਸਾਦਗੀ ਨਾਲ ਜਵਾਬ ਦਿੱਤੇ।ਜੀਵਨ ਦੇ ਹਰ ਪੱਖ ਨੂੰ ਉਹਨਾਂ ਸੱਚੋ ਸੱਚ ਬਿਆਨ ਕੀਤਾ।  ਪ੍ਰਸਿੱਧ ਲੇਖਕ ਗੁਰਦਿਆਲ ਦਲਾਲ, ਰੰਗਕਰਮੀ ਰਾਜਵਿੰਦਰ ਸਮਰਾਲਾ, ਡਾਕਟਰ ਸੰਦੀਪ ਸ਼ਰਮਾ, ਕਹਾਣੀਕਾਰ ਮੁਖਤਿਆਰ ਸਿੰਘ ਖੰਨਾ, ਡਾਕਟਰ ਰਣਜੀਤ ਸਿੰਘ ਅਤੇ ਲੈਕਚਰਾਰ ਜਸਪ੍ਰੀਤ ਕੌਰ ਜੱਸੀ ਨੇ ਹੀਰਾ ਦੇ ਜੀਵਨ ਅਤੇ ਪ੍ਰਾਪਤੀਆਂ ਵਾਰੇ ਵਿਚਾਰ ਸਾਂਝੇ ਕੀਤੇ। ਸਭਾ ਵੱਲੋਂ ਬਲਿਹਾਰ ਗੋਬਿੰਦਗੜ੍ਹੀਆ, ਜਗਦੇਵ ਮਕਸੂਦੜਾ,ਪ੍ਰੀਤ ਸਿੰਘ ਸੰਦਲ, ਬਿੱਲਾ ਗਿੱਲ, ਅਮਾਨਤ ਅਲੀ ਅਤੇ ਪਾਲ ਕੌਰ ਪੰਚ ਦੀ ਅਗਵਾਈ ਵਿੱਚ ਸੋਮ ਪਾਲ ਹੀਰਾ ਦਾ ਸਨਮਾਨ ਕੀਤਾ ਉਨਾਂ ਦੀ ਕਿਤਾਬ ਭਾਸ਼ਾ ਵਹਿੰਦਾ ਦਰਿਆ ਵੀ ਰਿਲੀਜ਼ ਕੀਤੀ। ਪੰਜਾਬੀ ਸਾਹਿਤ ਜਗਤ ਵਿੱਚ ਵਿਸ਼ੇਸ਼ ਸਥਾਨ ਰੱਖਦੇ ਲੇਖਕ ਗੁਰਦਿਆਲ ਦਲਾਲ ਦੀਆਂ ਦੋ ਕਿਤਾਬਾਂ ਦੋ ਪੁਸਤਕਾਂ “ਚੋਣਵੀਆਂ ਕਹਾਣੀਆਂ” ਅਤੇ “ਪਾਪਾ ਮੈਂ ਹਿੰਦੋਸਤਾਨ ਲਊਂਗਾ” ਲੋਕ ਅਰਪਣ ਕੀਤੀਆਂ ਗਈਆਂ। ਦਸਵੀਂ ਜਮਾਤ ਵਿੱਚੋਂ ਬੋਰਡ ਦੀ ਮੈਰਿਟ ਸੂਚੀ ਵਿੱਚ (633/650) ਸਥਾਨ ਪ੍ਰਾਪਤ ਕਰਨ ਵਾਲੀ ਬੱਚੀ, ਦਿਲਪ੍ਰੀਤ ਕੌਰ ਨੂੰ “ਮਾਤਾ ਸੁਰਿੰਦਰ ਕੌਰ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿੱਚ ਰਾਮ ਸਿੰਘ ਭੀਖੀ, ਸੁਖਦੇਵ ਕੁੱਕੂ ਘਲੋਟੀ, ਅਰਸ਼ ਮੁਹੰਮਦ, ਸੋਨੀ ਗਿੱਦੜੀ, ਅਨਿਲ ਫਤਹਿਹਗੜ੍ਹ ਜੱਟਾਂ, ਬਲਵੰਤ ਵਿਰਕ, ਹਰਜੀਤ ਵੈਦ, ਜਸਵੀਰ ਵਿੱਕੀ, ਗੀਤ ਗੁਰਜੀਤ, ਬੁੱਧ ਸਿੰਘ ਨੀਲੋਂ, ਚਮਕੌਰ ਸੱਲ੍ਹਣ, ਹਰਜੀਤ ਕੈੜੇ, ਪੱਪੂ ਬਲਵੀਰ, ਇੰਦਰਜੀਤ ਕੌਰ ਲੋਟੇ, ਪੰਮੀ ਹਬੀਬ, ਮੁਮਤਾਜ ਅਲੀ, ਜਗਦੇਵ ਸਿੰਘ ਘੁੰਗਰਾਲੀ, ਭਜਨ ਸਿੰਘ ਪਾਰਸ, ਮਲਕੀਤ ਮਾਲੜਾ, ਰਾਮ ਕਮਲ ਆਤੇ ਨੂਰ ਖੰਨਵੀਂ ਨੇ ਅਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਹਰਬੰਸ ਸਿੰਘ ਢੀਂਡਸਾ, ਭਗਵੰਤ ਸਿੰਘ ਗਿੱਲ, ਮੇਹਰ ਚੰਦ ਵਰਮਾ,ਨਿੱਕੀ ਭੈਣ, ਰਾਜਿੰਦਰ ਕੌਰ, ਸੁਖਵਿੰਦਰ ਕੌਰ ਤੋਂ ਇਲਾਵਾ ਹੋਰ ਬਹੁਤ ਸਾਰੇ ਨਗਰ ਅਤੇ ਇਲਾਕਾ ਨਿਵਾਸੀ ਹਾਜਰ ਸਨ। ਮੰਚ ਸੰਚਾਲਕ ਪ੍ਰੀਤ ਸਿੰਘ ਸੰਦਲ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ, ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੇ ਨਾਲ ਜੁੜੇ ਨਵੇਂ ਅਤੇ ਪੁਰਾਣੇ ਲੇਖਕਾਂ ਦੀ ਇੱਕ ਕਿਤਾਬ ਸਾਂਝੇ ਰੂਪ ਵਿੱਚ ਛਾਪੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯਾਦਗਾਰੀ ਹੋ ਨਿੱਬੜਿਆ ਕੈਲੇਫੋਰਨੀਆ ਵਿਖੇ ਹੋਇਆ 09ਵਾਂ ‘ਸਾਂਝ ਮਾਵਾਂ ਧੀਆਂ ਦੀ’ ਸਭਿਆਚਾਰਕ ਸਮਾਗਮ
Next articleਆਓ! ਰਲ ਮਿਲ ਸਾਰੇ ਇੱਕ ਫ਼ਰਜ ਨਿਭਾਈਏ ਤਪਦੀ ਗਰਮੀ ਤੋਂ ਇਨ੍ਹਾਂ ਪੰਛੀਆਂ ਨੂੰ ਬਚਾਈਏ