( ਸ਼੍ਰੀ ਅਨੰਦਪੁਰ ਸਾਹਿਬ ) –ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ( ਪੰਜਾਬ ) ਵਿਖੇ ਤਿੰਨ – ਰੋਜ਼ਾ ਸੈਂਟਰ – ਪੱਧਰੀ ਖੇਡਾਂ ਸਮੁੱਚੇ ਢੇਰ ਸੈਂਟਰ ਦੇ ਬਹੁਤ ਮਿਹਨਤੀ , ਕਰਮਯੋਗੀ ਤੇ ਸਮਰਪਿਤ ਅਧਿਆਪਕਾਂ , ਸਮੂਹ ਹੋਣਹਾਰ ਵਿਦਿਆਰਥੀਆਂ ਤੇ ਬਹੁਤ ਚੰਗੇ ਪ੍ਰਬੰਧਕ ਸਤਿਕਾਰਯੋਗ ਸੈਂਟਰ ਹੈੱਡ ਟੀਚਰ ਸ਼੍ਰੀਮਤੀ ਕਮਲਜੀਤ ਕੌਰ ਜੀ ਦੀ ਯੋਗ ਅਗਵਾਈ ਤੇ ਮਿਹਨਤ ਸਦਕਾ ਮਿਲਵਰਤਨ ਅਤੇ ਆਪਸੀ ਸਾਂਝ ਦਾ ਸੁਨੇਹਾ ਦੇ ਕੇ ਬਹੁਤ ਵਧੀਆ ਢੰਗ ਨਾਲ ਮੁਕੰਮਲ ਹੋਈਆਂ। ਆਪਣੀ ਸਮੁੱਚੀ ਵਧੀਆ ਕਾਰਜਸ਼ੈਲੀ ਕਰਕੇ ਇਹ ਖੇਡਾਂ ਯਾਦਗਾਰੀ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ ਨੈਸ਼ਨਲ ਸਟਾਈਲ ਕਬੱਡੀ ( ਲੜਕੇ ) ਵਿੱਚ ਪਹਿਲੇ ਸਥਾਨ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਲੋਅਰ ਤੇ ਦੂਸਰੇ ਸਥਾਨ ‘ਤੇ ਮਹੈਣ , ਕਬੱਡੀ ( ਲੜਕੀਆਂ ) ਵਿੱਚ ਪਹਿਲੇ ਸਥਾਨ ‘ਤੇ ਢੇਰ ਤੇ ਦੂਸਰੇ ਸਥਾਨ ‘ਤੇ ਗੰਭੀਰਪੁਰ ਲੋਅਰ , ਲੰਬੀ ਛਾਲ਼ ( ਲੜਕੇ ) ਵਿੱਚ ਪਹਿਲੇ ਸਥਾਨ ‘ਤੇ ਢੇਰ ਤੇ ਦੂਸਰੇ ਸਥਾਨ ‘ਤੇ ਗੰਭੀਰਪੁਰ ਲੋਅਰ , ਲੰਬੀ ਛਾਲ਼ ( ਲੜਕੀਆਂ ) ਪਹਿਲੇ ਸਥਾਨ ‘ਤੇ ਗੰਭੀਰਪੁਰ ਲੋਅਰ ਤੇ ਦੂਸਰੇ ਸਥਾਨ ‘ਤੇ ਮਹੈਣ , 100 ਮੀਟਰ ਰੇਸ ( ਲੜਕੇ )ਪਹਿਲੇ ਤੇ ਤੀਸਰੇ ਸਥਾਨ ‘ਤੇ ਢੇਰ ਤੇ ਦੂਸਰੇ ਸਥਾਨ ‘ਤੇ ਦਸਗਰਾਈਂ ਸਕੂਲ , 100 ਮੀਟਰ ਰੇਸ ( ਲੜਕੀਆਂ ) ਵਿੱਚ ਪਹਿਲੇ ਤੇ ਤੀਸਰੇ ਸਥਾਨ ‘ਤੇ ਮਹੈਣ ਅਤੇ ਦੂਸਰੇ ਸਥਾਨ ‘ਤੇ ਦਸਗਰਾਈਂ , 200 ਮੀਟਰ ਰੇਸ ( ਲੜਕੇ ) ਵਿੱਚ ਗੰਭੀਰਪੁਰ ਲੋਅਰ , ਦੂਸਰੇ ਸਥਾਨ ‘ਤੇ ਸੂਰੇਵਾਲ ਲੋਅਰ ਤੇ ਤੀਸਰੇ ਸਥਾਨ ‘ਤੇ ਢੇਰ , 200 ਮੀਟਰ ਰੇਸ ( ਲੜਕੀਆਂ ) ਵਿੱਚ ਪਹਿਲੇ ਸਥਾਨ ‘ਤੇ ਦਸਗਰਾਈਂ , ਦੂਸਰੇ ‘ਤੇ ਢੇਰ ਸਕੂਲ ਤੇ ਤੀਸਰੇ ਸਥਾਨ ‘ਤੇ ਗੰਭੀਰਪੁਰ ਲੋਅਰ , 400 ਮੀਟਰ ਰੇਸ ( ਲੜਕੇ ) ਵਿੱਚ ਪਹਿਲੇ ਸਥਾਨ ‘ਤੇ ਸੂਰੇਵਾਲ ਲੋਅਰ , ਦੂਸਰੇ ‘ਤੇ ਸੂਰਵਾਲ ਅੱਪਰ ਤੇ ਤੀਸਰੇ ‘ਤੇ ਢੇਰ , ਰੱਸਾਕੱਸੀ ਵਿੱਚ ਪਹਿਲੇ ਸਥਾਨ ‘ਤੇ ਗੰਭੀਰਪੁਰ ਲੋਅਰ ਤੇ ਦੂਸਰੇ ਸਥਾਨ ‘ਤੇ ਮਹੈਣ , ਚੈੱਸ ਵਿੱਚ ਪਹਿਲੇ ਸਥਾਨ ‘ਤੇ ਦਸਗਰਾਈੰ ਤੇ ਦੂਸਰੇ ਸਥਾਨ ‘ਤੇ ਗੰਭੀਰਪੁਰ ਲੋਅਰ , ਸ਼ਾੱਟਪੁੱਟ ( ਲੜਕੇ ) ਵਿੱਚ ਪਹਿਲੇ ਅਤੇ ਦੂਸਰੇ ਸਥਾਨ ‘ਤੇ ਗੰਭੀਰਪੁਰ ਲੋਅਰ , ਸ਼ਾੱਟਪੁੱਟ ( ਲੜਕੀਆਂ ) ਪਹਿਲੇ ਸਥਾਨ ‘ਤੇ ਗੰਭੀਰਪੁਰ ਲੋਅਰ ਤੇ ਦੂਸਰੇ ਸਥਾਨ ‘ਤੇ ਸੂਰੇਵਾਲ ਲੋਅਰ , ਯੋਗਾ ( ਲੜਕੀਆਂ ) ਵਿੱਚ ਪਹਿਲੇ ਸਥਾਨ ‘ਤੇ ਗੰਭੀਰਪੁਰ ਲੋਅਰ , ਕੁਸ਼ਤੀ (25 ਕਿਲੋਗਰਾਮ ) ਮਹੈਣ ਪਹਿਲੇ ਸਥਾਨ ‘ਤੇ ਅਤੇ ਗੰਭੀਰਪੁਰ ਲੋਅਰ ਦੂਸਰੇ ਸਥਾਨ ‘ਤੇ , ਕੁਸ਼ਤੀ ( 28 ਕਿਲੋਗਰਾਮ ) ਪਹਿਲੇ ਸਥਾਨ ‘ਤੇ ਗੰਭੀਰਪੁਰ ਅੱਪਰ ਤੇ ਦੂਸਰੇ ਸਥਾਨ ‘ਤੇ ਗੰਭੀਰਪੁਰ ਲੋਅਰ , ਖੋ – ਖੋ ਲੜਕੇ ਤੇ ਲੜਕੀਆਂ ਦੋਵਾਂ ਵਿੱਚ ਗੰਭੀਰਪੁਰ ਲੋਅਰ ਸਕੂਲ ਪਹਿਲੇ ਸਥਾਨ ‘ਤੇ , ਰਿਲੇਅ ( ਲੜਕੀਆਂ ) 4 * 100 ਵਿੱਚ ਪਹਿਲੇ ਸਥਾਨ ‘ਤੇ ਢੇਰ ਤੇ ਦੂਸਰੇ ਸਥਾਨ ‘ਤੇ ਗੰਭੀਰਪੁਰ ਲੋਅਰ , ਗੋਲ਼ਾ ( ਲੜਕੇ ) ਪਹਿਲੇ ਸਥਾਨ ‘ਤੇ ਗੰਭੀਰਪੁਰ ਲੋਅਰ , ਦੂਸਰੇ ਤੇ ਤੀਸਰੇ ਸਥਾਨ ‘ਤੇ ਮਹੈਣ ਸਕੂਲ ਨੇ ਪ੍ਰਾਪਤੀਆਂ ਕੀਤੀਆਂ। ਇਸ ਮੌਕੇ ਸੰਬੋਧਨ ਕਰਦੇ ਹੋਏ ਸੈਂਟਰ ਹੈੱਡ ਟੀਚਰ ਸਤਿਕਾਰਯੋਗ ਕਮਲਜੀਤ ਕੌਰ ਜੀ ਨੇ ਸਾਰੇ ਸੈਂਟਰ ਦੇ ਸਮੂਹ ਅਧਿਆਪਕ ਸਾਹਿਬਾਨ ਜੀ ਦਾ ਦਿਲੋਂ ਧੰਨਵਾਦ ਕੀਤਾ ਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਆਦਿ ਲਈ ਰਿਫ਼ਰੈਸ਼ਮੈਂਟ ਦਾ ਵੀ ਯੋਗ ਪ੍ਰਬੰਧ ਕੀਤਾ ਗਿਆ। ਸੈਂਟਰ ਦੇ ਸਮੂਹ ਅਧਿਆਪਕਾਂ ਨੇ ਵੀ ਸੈਂਟਰ ਹੈੱਡ ਟੀਚਰ ਤੇ ਢੇਰ ਸਕੂਲ ਦੇ ਸਾਰੇ ਅਧਿਆਪਕਾਂ ਤੇ ਪ੍ਰਬੰਧਕਾਂ ਦਾ ਵੀ ਇਸ ਬੇਹਤਰੀਨ ਪ੍ਰਬੰਧਨ ਲਈ ਸ਼ੁਕਰੀਆ ਕੀਤਾ ।ਇਸ ਮੌਕੇ ਸੈਂਟਰ ਹੈੱਡ ਟੀਚਰ ਸਤਿਕਾਰਯੋਗ ਕਮਲਜੀਤ ਕੌਰ ਜੀ , ਸੰਜੀਵ ਕੁਮਾਰ ਜਾਨੂੰ ਢੇਰ , ਗੁਰਚਰਨ ਸਿੰਘ , ਮਨਜੀਤ ਕੌਰ , ਮਨਪ੍ਰੀਤ ਕੌਰ , ਅਮਨਪ੍ਰੀਤ ਕੌਰ , ਤਾਰਾ ਦੇਵੀ , ਮੀਹਮਲ ਸਿੰਘ , ਸਟੇਟ ਐਵਾਰਡੀ ਪਰਮਜੀਤ ਕੁਮਾਰ , ਸੁਰਿੰਦਰ ਕੁਮਾਰ ਕਾਲੀਆ , ਬਲਬੀਰ ਸਿੰਘ ਬੜੈਚ , ਵਿਕਰਮ ਸ਼ਰਮਾ , ਸੀਮਾ ਦੇਵੀ , ਹਰਜਿੰਦਰ ਕੌਰ , ਜਸਪ੍ਰੀਤ ਸਿੰਘ , ਖੇਡ – ਪ੍ਰੇਮੀ ਜਸਵਿੰਦਰ ਸਿੰਘ ਢੇਰ , ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ , ਵਿਦਿਆਰਥੀਆਂ ਦੇ ਮਾਤਾ – ਪਿਤਾ ਤੇ ਹੋਰ ਪਤਵੰਤੇ ਸੱਜਣ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly