ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮਹਿਤਪੁਰ ਮੁਕੰਮਲ ਬੰਦ

ਨਕੋਦਰ ਮਹਿਤਪੁਰ ( ਹਰਜਿੰਦਰ ਪਾਲ ਛਾਬੜਾ ) (ਸਮਾਜ ਵੀਕਲੀ): ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਅੱਜ ਫਿਰ ਪੂਰੇ ਦੇਸ਼ ਦੀ ਜਵਾਨੀ ਕਿਸਾਨੀ ਅਤੇ ਹਰ ਵਰਗ ਦੀ ਲੜਾਈ ਲੜ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ‘ਤੇ ਅੱਜ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਦੋਆਬਾ ਕਿਸਾਨ ਯੂਨੀਅਨ ਨੂੰ ਮਹਿਤਪੁਰ ਸਹਿਰ ਦੇ ਦੁਕਾਨਦਾਰਾਂ, ਰੇਹੜੀ ਫੜੀ ਵਾਲਿਆ,ਬੱਸਾ,ਗੱਡੀਆ ਵਾਲਿਆ ਨੇ ਸਾਥ ਦਿੰਦਿਆ ਪੂਰਨ ਤੌਰ ‘ਤੇ ਆਪੋ ਆਪਣੇ ਕਾਰੋਬਾਰ ਬੰਦ ਕਰ ਕੇ ਮੁੱਖ ਚੌਕ ਵਿੱਚ ਲੱਗੇ ਧਰਨੇ ਵਿੱਚ ਸਮੂਲੀਅਤ ਕੀਤੀ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ, ਜਿਲਾ ਮੀਤ ਸਕੱਤਰ ਰਜਿੰਦਰ ਹੈਪੀ, ਤਹਿਸੀਲ ਪ੍ਰਧਾਨ ਮਨਦੀਪ ਸਿੱਧੂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਕੁਲਜੀਤ ਸਿੰਘ, ਸਿਮਰਨਪਾਲ ਸਿੰਘ, ਬਾਬਾ ਪਲਵਿੰਦਰ ਸਿੰਘ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਸਿਮਰਨਜੀਤ ਸਿੰਘ ਲਾਲੀ, ਕਸ਼ਮੀਰ ਸਿੰਘ ਪੰਨੂੰ, ਤਜਿੰਦਰ ਸਿੰਘ ਰਾਮਪੁਰੀ, ਸਿਮਰਨਜੀਤ ਸਿੰਘ ਲਾਲੀ, ਨੇ ਕਿਹਾ ਕਿ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਹਕੀਕਤ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਖਿਲਾਫ ਇੱਕ ਜਨ ਅੰਦੋਲਨ ਦੇ ਰੋਹ ਦਾ ਪ੍ਰਗਟਾਵਾ ਕਰਨਾ ਹੈ। ਇਹ ਬੰਦ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਠੀਕ ਇੱਕ ਸਾਲ ਪਹਿਲਾਂ 25 ਸਤੰਬਰ ਨੂੰ ਕੀਤੇ ਇਤਿਹਾਸਕ ਇਕੱਠ ਪੰਜਾਬ ਨੂੰ ਸਮਰਪਿਤ ਹੈ।

ਪੰਜਾਬ ਅੰਦਰੋ ਕਿਸਾਨੀ ਵਿਦਰੋਹ ਉੱਠਿਆ ਇਹ ਲਾਵਾ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਅੱਜ ਜਦੋਂ ਦੇਸ਼ ਦੇ ਹਾਕਮਾਂ ਬੜੀ ਬੇਸ਼ਰਮੀ ਨਾਲ ਪੂਰੇ ਦੇਸ਼ ਵੇਚਣਾ ਸ਼ੁਰੂ ਕਰ ਦਿੱਤਾ ਮਹਿੰਗਾਈ ਕਾਰਨ ਹਰ ਵਰਗ ਤਰਾਹ ਤਰਾਹ ਕਰ ਰਿਹਾ ਹੈ। ਡੀਜਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੇ ਜਿਥੇ ਆਮ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਉੱਥੇ ਮਿਡਲ ਕਲਾਸ ਨੂੰ ਵੀ ਆਪਣੇ ਲਪੇਟੇ ਵਿਚ ਲੈ ਲਿਆ ਹੈ। ਮਜਦੂਰ ਵਰਗ ਵਾਸਤੇ ਰਸੋਈ ਗੈਸ ਅਤੇ ਖਾਣ ਵਾਲੇ ਤੇਲ ਦੀਆ ਕੀਮਤਾਂ ਵਿੱਚ ਕੀਤੇ ਬੇਤਹਾਸ਼ਾ ਵਾਧੇ ਨੇ ਜਿੰਦਗੀ ਜਿਊਣੀ ਦੁੱਭਰ ਕਰ ਦਿੱਤੀ ਹੈ। ਇਹ ਬੰਦ ਸਰਕਾਰ ਦੀਆਂ ਮੋਜੂਦਾ ਆਰਥਿਕ ਨੀਤੀਆਂ ਖਿਲਾਫ਼ ਵਿਦਰੋਹ ਦੀ ਅਵਾਜ਼ ਨੂੰ ਇਕ ਪਲੇਟ ਫਾਰਮ ਤੇ ਇਕੱਠਾ ਕਰੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂਦੁਆਰਾ ਦਸਮੇਸ਼ ਸਿੰਘ ਸਭਾ ਈ ਫ਼ੋ ਕੋਲਨ ਵਿੱਖੇ ,ਸ:ਰਹੀ ਸਿੰਘ ਸੁੰਡਾ ਦੀ ਅੰਤਮ ਅਰਦਾਸ ਦਾ ਭੋਗ ਪਾਇਆ ਗਿਆ।
Next articleहम रेल कर्मचारी संयुक्त किसान मोर्चा द्वारा भारत बंद का पुरजोर समर्थन करते हैं -सर्वजीत सिंह