ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : 31 ਜੁਲਾਈ ਦਿਨ ਸ਼ਨੀਵਾਰ ਗੁਰਦੁਆਰਾ ਬੇਰ ਸਾਹਿਬ ਜੀ ਸ਼ਾਹਪੁਰ ਮਹਿਤਪੁਰ ਵਿੱਚ ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਅਜ਼ਾਦ ਦਾ ਸ਼ਹੀਦੀ ਦਿਹਾੜਾ ਸ਼ਰਧਾ ਪੂਰਵਕ ਸਦ ਭਾਵਨਾ ਨਾਲ ਮਹਿਤਪੁਰ ਤੇ ਨਾਲ ਲਗਦੇ ਪਿੰਡਾਂ ਦੀ ਸੰਗਤ ਵਲੋਂ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮਹਿਤਪੁਰ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੋਕੇ ਪਿੰਡਾਂ ਤੋਂ ਆਈ ਸੰਗਤ ਵਲੋਂ ਸ਼ਹੀਦ ਦੀ ਸ਼ਹਾਦਤ ਤੇ ਕੋਮੀ ਜਜ਼ਬੇ ਦੇਸ਼ ਪ੍ਰੇਮ ਨੂੰ ਲੈ ਕਿ ਵਿਚਾਰਾਂ ਕੀਤੀਆਂ ਗਈਆਂ ਅਤੇ ਸ਼ਹੀਦ ਊਧਮ ਸਿੰਘ ਜੀ ਦੇ ਸਰੂਪ ਤੇ ਪੁਛਪ ਮਾਲਾ ਭੇਟ ਕੀਤੀਆਂ ਗਈਆਂ
ਇਸ ਮੌਕੇ ਸਰਦਾਰ ਮਹਿੰਦਰ ਪਾਲ ਸਿੰਘ ਟੁਰਨਾ ਨੇ ਵਿਚਾਰ ਰੱਖਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਦੇ ਉਪਰਾਲੇ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਦਾ ਬੁੱਤ 26 ਦਸੰਬਰ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਤੇ ਮਹਿਤਪੁਰ ਵਿੱਚ ਢੁਕਵੀਂ ਜਗ੍ਹਾ ਤੇ ਸਾਰਿਆਂ ਦੀ ਸਲਾਹ ਨਾਲ ਲਗਾਇਆ ਜਾਵੇਗਾ ਤਾਂ ਜੋਂ ਆਉਣ ਆਲੀਆਂ ਪੀੜੀਆਂ ਤੇ ਮੋਜੂਦਾ ਪੀੜੀ ਸ਼ਹੀਦ ਦੀਆਂ ਕੁਰਬਾਨੀਆਂ ਤੇ ਪੂਰਨਿਆਂ ਤੇ ਚਲਣ ਦਾ ਪ੍ਰਣ ਲੈਣ ਤੋ ਉਨ੍ਹਾਂ ਵਿੱਚ ਦੇਸ ਭਗਤੀ ਦਾ ਜਜ਼ਬਾ ਪੈਦਾ ਹੋਵੇ ।
ਇਸ ਮੋਕੇ ਸਿਮਰਨਜੀਤ ਸਿੰਘ ਲਾਲੀ ਨੇ ਸ਼ਹੀਦ ਦੀ ਲਾਸਾਨੀ ਕੁਰਬਾਨੀ ਤੇ ਚਾਨਣਾਂ ਪਾਇਆ ਤੇ ਗੁਰਦੁਆਰਾ ਬੇਰ ਸਾਹਿਬ ਜੀ ਦੇ ਪ੍ਰਧਾਨ ਸਾਧੂ ਸਿੰਘ ਜੀ ਮਰੋਕ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ ਇਸ ਸਮੇਂ ਗੁਰਨਾਮ ਸਿੰਘ ਮਹਿਸਪੁਰੀ, ਸਰਪੰਚ ਪਰਮਜੀਤ ਸਿੰਘ ਤੇ ਵਿਕਰਮਜੀਤ ਸਿੰਘ ਭੋਗੀਪੁਰ, ਸਰਦਾਰ ਕੁਲਦੀਪ ਸਿੰਘ ਮਹਿਤਪੁਰ, ਹਰਜੀਤ ਸਿੰਘ ਮੰਡ, ਬਜ਼ੁਰਗ ਲੀਡਰ ਸਰਬਣ ਸਿੰਘ ਜਜ, ਗੁਰਭੇਜ ਸਿੰਘ ਤੇ ਅਮਰੀਕ ਸਿੰਘ ਕਾਇਮਵਾਲਾ , ਹਰਬੰਸ ਸਿੰਘ ਤੰਦਾਉਰਾ, ਕਿਰਪਾਲ ਸਿੰਘ, ਅਵਤਾਰ ਸਿੰਘ ਇਸਮਾਈਲ ਪੁਰ, ਨਰਿੰਦਰ ਸਿੰਘ ਇਸਮਾਈਲ ਪੁਰ, ਕੁਲਵੰਤ ਸਿੰਘ ਬਿਠਲਾ, ਮਹਿੰਦਰ ਸਿੰਘ, ਰਛਪਾਲ ਸਿੰਘ , ਹਰਜਿੰਦਰ ਸਿੰਘ ਚੰਦੀ ਆਦਿ ਹਾਜ਼ਰ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly