ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੰਗਠਨ ਮਹਾਂਮੰਤਰੀ ਦੁਆਰਾ ਰਣਜੀਤ ਖੋਜੇਵਾਲ ਦੇ ਗ੍ਰਹਿ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗਾਂ

ਜ਼ਿਲ੍ਹੇ ਦੇ ਸਾਰੇ ਮੰਡਲ ਤੇ ਬੂਥ ਕਮੇਟੀਆਂ ਤੇਜ਼ੀ ਨਾਲ ਬਣਾਈਆਂ ਜਾਣ -ਨਿਵਾਸਲੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੰਗਠਨ ਮਹਾਂਮੰਤ੍ਰੀ ਸ਼੍ਰੀ ਨਿਵਾਸਲੂ ਵਲੋਂ ਜ਼ਿਲਾ ਕਪੂਰਥਲਾ ਦੀ ਇੱਕ ਅਹਿਮ ਬੈਠਕ ਸ ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੇ ਗ੍ਰਹਿ ਵਿਖੇ ਹੋਈ ।ਜਿਸ ‘ਚ ਸੰਗਠਨ ਮੰਤਰੀ ਵਲੋਂ ਜ਼ਿਲੇ ਦੇ ਹਰ ਬੂਥ ਤੇ ਪਾਰਟੀ ਕਾਰਕਾਰਤਾ ਨੂੰ ਪਹੁੰਚ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ‘ਤੇ ਆਪਣੇ ਸੰਬੋਧਨ ‘ਚ ਸੰਗਠਨ ਮੰਤਰੀ ਸ਼੍ਰੀ ਨਿਵਾਸਲੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਮੰਡਲ ਤੇ ਬੂਥ ਕਮੇਟੀਆਂ ਤੇਜ਼ੀ ਨਾਲ ਬਣਾਈਆਂ ਜਾਣ ,ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਅਹੁਦੇਦਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੇ ਸਿੱਖ ਕੌਮ ਲਈ ਕੀਤੇ ਕੰਮਾਂ ਬਾਰੇ ਸੂਬੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਮੀਟਿੰਗ ‘ਚ ਜ਼ਿਲਾ ਪ੍ਰਧਾਨ ਖੋਜੇਵਾਲ ਜੀ ਵਲੋਂ ਸੰਗਠਨ ਮੰਤਰੀ ਸ਼੍ਰੀ ਨਿਵਾਸਲੂ ਨੂੰ ਜੀ ਆਇਆਂ ਨੂੰ ਆਖਿਆ ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।

ਇਸ ਮੌਕੇ ਐਡਵੋਕੇਟ ਪਿਯੂਸ਼ ਮਨਚੰਦਾ ,ਜ਼ਿਲਾ ਮਹਾਮੰਤ੍ਰੀ ਯੱਗ ਦੱਤ ਐਰੀ, ਕਰਨਜੀਤ ਸਿੰਘ ਅਹਾਲੀ,ਅਮਨਦੀਪ ਸਿੰਘ ਗੋਰਾ ਗਿੱਲ,ਰਾਜੀਵ ਪਾਹਵਾ, ਸਾਹਿਲ ਚੋਪੜਾ, ਭਾਰਤੀ ਸ਼ਰਮਾ ਜ਼ਿਲਾ ਪ੍ਰਧਾਨ ਮਹਿਲਾ ਮੋਰਚਾ ਕਪੂਰਥਲਾ, ਵਿਵੇਕ ਸਿੰਘ ਬੈਂਸ ਜ਼ਿਲਾ ਪ੍ਰਧਾਨ ਭਾਰਤੀਯ ਜਨਤਾ ਪਾਰਟੀ ਯੁਵਾ ਮੋਰਚਾ, ਰਾਜਿੰਦਰ ਸਿੰਘ ਧੰਜਲ ਮੰਡਲ ਪ੍ਰਧਾਨ 1 ਕਪੂਰਥਲਾ, ਕਪਿਲ ਧੀਰ ਮੰਡਲ ਪ੍ਰਧਾਨ 2, ਸ਼ਾਰਦਾ, ਰੋਸ਼ਨ ਲਾਲ ਸੱਭਰਵਾਲ ਜ਼ਿਲ੍ਹਾ ਪ੍ਰਧਾਨ ਐਸ. ਸੀ ਮੋਰਚਾ ਕਪੂਰਥਲਾ,ਸ਼ਾਮ ਸੁੰਦਰ ਅੱਗਰਵਾਲ, ਕਪੂਰ ਚੰਦ ਥਾਪਰ, ਮਹਿੰਦਰ ਸਿੰਘ ਬਲੇਰ, ਨਿਰਮਲ ਨਾਹਰ, ਡਾ ਰਣਬੀਰ ਕੌਸ਼ਲ, ਧਰਮਪਾਲ ਸ਼ਾਰਦਾ, ਹਿਰਕ ਜੋਸ਼ੀ, ਰਾਕੇਸ਼ ਨੀਟੂ, ਰਾਕੇਸ਼ ਪੁਰੀ, ਚਤਰ ਸਿੰਘ, ਸੱਤਪਾਲ ਲੋਹਰਿਆਂ, ਨਰੇਸ਼ ਮਹਾਜਨ, ਈਸ਼ਾ ਮਹਾਜਨ, ਰੀਮਪੀ ਸ਼ਰਮਾ, ਦਵਿੰਦਰ ਧੀਰ, ਜਗਦੀਸ਼ ਸ਼ਰਮਾ, ਅਸ਼ਵਨੀ ਤੁਲੀ, ਆਸ਼ੂ ਪੁਰੀ, ਰਜਤ ਨੰਦਾ, ਸੁਨੀਲ ਮਦਾਨ,ਓਮ ਪ੍ਰਕਾਸ਼ ਮਿਸ਼ਰਾ, ਅਸ਼ਵਨੀ ਭੋਲਾ, ਸ਼ਮਸ਼ੇਰ ਸਿੰਘ ਸ਼ੇਰਾ, ਗੁਰਮੇਜ ਸਿੰਘ, ਆਦਿ ਹਾਜਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleसनातन धर्म सभा आर.सी.एफ. की कार्यकारिणी का सर्वसम्मति से चुनाव संपन्न
Next articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ ਦਾ ਵੱਖ ਵੱਖ ਜਮਾਤਾਂ ਦਾ ਨਤੀਜਾ ਸੌ ਫੀਸਦੀ