ਕਾਂਗਰਸ ਦੇ ਆਪਸੀ ਕਲਾ ਕਲੇਸ਼ ਕਾਰਣ ਪੰਜਾਬ ਦਾ ਹੋ ਰਿਹਾ ਨੁਕਸਾਨ – ਖੋਜੇਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਵਿੱਚ ਪਿੱਛਲੇ ਸਾਢੇ ਚਾਰ ਸਾਲ ਤੋਂ ਚੱਲ ਰਹੀ ਕੈਪਟਨ ਸਰਕਾਰ ਨੇ ਪੰਜਾਬ ਦਾ ਕੁੱਝ ਨਹੀਂ ਸਵਾਰਿਆ। ਉਲਟਾ ਹੁਣ ਸਰਕਾਰ ਦੇ ਆਪਸੀ ਕਲੇਸ਼ ਨੇ ਪੰਜਾਬ ਨੂੰ ਵਿਕਾਸ ਪੱਖੋਂ ਬਹੁਤ ਪਿੱਛੇ ਛੱਡ ਦਿੱਤਾ ਹੈ। ਇਹ ਵਿਚਾਰ ਜੱਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਰਣਜੀਤ ਐਵਨਊ ਸੋਸਾਇਟੀ ਵੱਲੋਂ ਕੀਤੇ ਗਏ ਇੱਕ ਸੰਖੇਪ ਜਿਹੇ ਸਮਾਗਮ ਦੋਰਾਨ ਕਹੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਲੁੱਟ ਖੋਹ ਦੀ ਰਾਜਨੀਤੀ ਚ ਪਏ ਹੋਏ ਨੇ ਅਤੇ ਪੰਜਾਬ ਵਾਸੀਆਂ ਦੀਆਂ ਕੀਮਤੀ ਵੋਟਾਂ ਲੈ ਕੇ ਸੱਤਾ ਦਾ ਆਨੰਦ ਮਾਣਦੇ ਹੋਏ ਜਨਤਾ ਦੀਆਂ ਜ਼ਮੀਨੀ ਲੋੜਾਂ ਅਤੇ ਦੁੱਖ ਤਕਲੀਫ਼ਾਂ ਨੂੰ ਅੱਖੋਂ ਪਰੋਖੇ ਕਰੀ ਬੈਠੇ ਹਨ ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ- ਬਸਪਾ ਦੀ ਸਰਕਾਰ ਬਣਾਉ ਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਪਾਉ। ਇਸ ਮੌਕੇ ਰਣਜੀਤ ਏਵੀਨਿਯੂ ਸੁਸਾਇਟੀ ਬਲਵੰਤ ਸਿੰਘ ਬੱਲ , ਦਲਜੀਤ ਸਿੰਘ ਬਸਰਾ, ਰਾਜਿੰਦਰ ਸਿੰਘ ਧੰਜਲ, ਪ੍ਰਦੀਪ ਸਿੰਘ ਕੁਲਾਰ, ਮਹਿਓਦਰ ਸਿੰਘ ਨੂਰਪੁਰੀ ਸ਼ਿਵਦੇਵ ਸਿੰਘ ਕਾਹਲੋਂ, ਸਤਨਾਮ ਸਿੰਘ , ਅਵਤਾਰ ਸਿੰਘ, ਹਰਵਿੰਦਰ ਸਿੰਘ ਮੁਲਤਾਨੀ, ਚਰਨਜੀਤ ਸਿੰਘ ਵੜੈਚ,ਅਮਰੀਕ ਸਿੰਘ,ਹਰਿੰਦਰ ਕੌਰ , ਮਨਜੀਤ ਕੌਰ , ਰਣਜੀਤ ਕੌਰ,ਬਲਵੰਤ ਕੌਰ ਭੰਡਾਲ,ਜਗੀਰ ਕੌਰ ,ਹਰਸਿਮਰਨ ਸਿੰਘ ਆਦਿ ਖਾਸ ਤੌਰ ਤੇ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly