ਸਮਾਜ ਵੀਕਲੀ ਯੂ ਕੇ-
ਰੋਪੜ, (ਗੁਰਬਿੰਦਰ ਸਿੰਘ ਰੋਮੀ): ਸਤਲੁਜ ਪ੍ਰੈਸ ਕਲੱਬ ਰੋਪੜ ਦੀ ਜਨਰਲ ਬਾਡੀ ਮੀਟਿੰਗ ‘ਬਾਈ ਜੀ ਪੰਜਾਬੀ’ ਦਫਤਰ ਵਿਖੇ ਕਲੱਬ ਪ੍ਰਧਾਨ ਅਵਤਾਰ ਸਿੰਘ ਕੰਬੋਜ਼ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿੱਥੇ ਕਲੱਬ ਦੀਆਂ ਗਤੀਵਿਧੀਆਂ ਵਧਾਉਣ ਅਤੇ ਲੋਕ ਮੁੱਦਿਆਂ ਨੂੰ ਪਹਿਲ ਦੇ ਅਧਾਰ ‘ਤੇ ਚੁੱਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਪਛਾਣ-ਪੱਤਰ ਬਣਾਉਣ ਸਬੰਧੀ ਮਤਾ ਪਾਸ ਕੀਤਾ ਗਿਆ।
ਪ੍ਰੈੱਸ-ਵਾਰਤਾਵਾਂ ਅਤੇ ਪ੍ਰੈੱਸ-ਮਿਲਣੀਆਂ ਕਰਨ/ਕਰਵਾਉਣ ਦੀ ਵਿਧੀ, ਨਿਯਮਾਂ ਤੇ ਸ਼ਰਤਾਂ ਬਾਰੇ ਸਭਨਾਂ ਦੇ ਵਿਚਾਰ ਲਏ ਗਏ। ਇਸ ਮੌਕੇ ਪ੍ਰਧਾਨ ਅਵਤਾਰ ਸਿੰਘ, ਸਰਪ੍ਰਸਤ ਸਰਬਜੀਤ ਸਿੰਘ, ਸੀਨੀਅਰ ਮੀਤ-ਪ੍ਰਧਾਨ ਮਨਜੀਤ ਸਿੰਘ ਲਾਡੀ, ਜਨਰਲ ਸਕੱਤਰ ਸਮਸ਼ੇਰ ਸਿੰਘ ਬੱਗਾ, ਖਜਾਨਚੀ ਧਰੁਵ ਨਾਰੰਗ, ਪ੍ਰੈਸ-ਸਕੱਤਰ ਜਸਵਿੰਦਰ ਸਿੰਘ ਕੋਰੇ, ਮੁੱਖ-ਸਲਾਹਕਾਰ ਵਿਜੇ ਕਪੂਰ, ਮੈਂਬਰ ਅਸ਼ੋਕ ਤਲਵਾੜ, ਸੋਮਰਾਜ ਸ਼ਰਮਾ, ਦਵਿੰਦਰ ਸ਼ਰਮਾ, ਓੰਕਾਰ ਸਿੰਘ, ਰੋਮੀ ਘੜਾਮਾਂ, ਗੁਰਵਿੰਦਰ ਸਿੰਘ ਸੋਨਾ, ਕਿਰਪਾਲ ਸਿੰਘ ਅਤੇ ਕੁਲਵੰਤ ਸਿੰਘ ਸੈਣੀ, ਪਰਮਜੀਤ ਸਿੰਘ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly