*ਨਵੀਂ ਕਾਰਜਕਾਰਨੀ *ਚ ਗੁਰਸੇਵਕ ਸਿੰਘ ਕਾਰਕੌਰ *ਤੇ ਭੁਪਿੰਦਰ ਸਿੰਘ ਸੀਨੀ: ਮੀਤ ਪ੍ਰਧਾਨ ਨਿਯੁਕਤ
ਡੇਰਾਬੱਸੀ, 11 ਅਗਸਤ , ਸੰਜੀਵ ਸਿੰਘ ਸੈਣੀ, ਮੋਹਾਲੀ-
ਡੇਰਾਬੱਸੀ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੀ ਜਿ਼ਲ੍ਹਾ ਪ੍ਰਧਾਨ ਰਜਿੰਦਰ ਸਿੰਘ ਢੋਲਾ ਅਤੇ ਮੀਤ ਪ੍ਰਧਾਨ ਪਰਮਜੀਤ ਸਿੰਘ ਗੋਗਾ ਰੰਧਾਵਾ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿਚ ਗੁਰਸੇਵਕ ਸਿੰਘ ਕਾਰਕੌਰ ਨੂੰ ਜਿ਼ਲ੍ਹਾ ਮੋਹਾਲੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਭੁਪਿੰਦਰ ਸਿੰਘ ਖੇੜ੍ਹੀ ਜੱਟਾਂ ਨੂੰ ਬਲਾਕ ਡੇਰਾਬੱਸੀ ਦਾ ਸੀਨੀ: ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਪੁਆਧ ਗਰੁੱਧ ਦੇ 50 ਤੋਂ ਵੱਧ ਨੌਜਵਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਜਾਣਕਾਰੀ ਦਿੰਦਿਆ ਜਿ਼ਲ੍ਹਾ ਪ੍ਰਧਾਨ ਰਜਿੰਦਰ ਸਿੰਘ ਢੋਲਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਦੇ ਨਿਰਦੇਸ਼ਾਂ ਤਹਿਤ ਡੇਰਾਬੱਸੀ ਵਿਖੇ ਮੀਟਿੰਗ ਹੋਈ।ਉਨ੍ਹਾਂ ਆਖਿਆ ਕਿ ਮੀਟਿੰਗ ਵਿਚ ਭਾਕਿਯੂ ਕਾਦੀਆ ਜਥੇਬੰਦੀ ਦੀ ਸਮਾਜ ਪ੍ਰਤੀ ਚੰਗੀ ਕਾਰਗੁਜ਼ਾਰੀ ਨੂੰ ਵੇਖਦਿਆ ਸੈਂਕੜੇ ਨੌਜਵਾਨ ਕਾਦੀਆ ਵਿਚ ਸ਼ਾਮਿਲ ਹੋਏ ਹਨ।ਉਨਾਂ ਨੌਜਵਾਨਾਂ ਨੂੰ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਨਿਰਦੇਸ਼ਾ ਦੀ ਪਾਲਣਾ ਕਰਦਿਆ ਹੋਇਆ ਕਿਸਾਨਾਂ ਮਜ਼ਦੂਰਾਂ ਦੇ ਭਲੇ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ। ਗੁਰਸੇਵਕ ਸਿੰਘ ਕਾਰਕੋਰ ਨੇ ਸੂਬਾ ਪ੍ਰਧਾਨ ਤੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਤੇ ਪੁਆਧ ਏਰੀਏ ਦੇ ਕਿਸਾਨ ਮਜਦੂਰਾਂ ਨੋਜਵਾਨਾਂ ਨਾਲ ਖੜਨ ਦਾ ਵਾਅਦਾ ਕੀਤਾ। ਇਸ ਮੌਕੇ ਭਾਕਿਯੂ ਕਾਦੀਆ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸਾਧਾਪੁਰ, ਜਨਰਲ ਸਕੱਤਰ ਕਮਲਜੀਤ ਸਿੰਘ ਢੀਂਡਸਾ, ਹਰਦਿੱਤ ਸਿੰਘ ਕਾਲਾ ਮੀਡੀਆ ਸਕੱਤਰ , ਮੀਤ ਪ੍ਰਧਾਨ ਅਤਿੰਦਰ ਸਿੰਘ ਖੇੜੀ ਜੱਟਾ, ਸੀਨੀ:ਮੀਤ ਪ੍ਰਧਾਨ ਹਰਚੰਦ ਸਿੰਘ, ਕੈਸੀਅਰ ਜਵਾਲਾ ਸਿੰਘ ਫੌਜੀ, ਬਲਾਕ ਮੀਤ ਪ੍ਰਧਾਨ ਭੁਪਿੰਦਰ ਸਿੰਘ, ਗੁਰਬਚਨ ਸਿੰਘ ਬੈਸ *ਤੇ ਵੱਡੀ ਗਿਣਤੀ ਵਿਚ ਕਾਦੀਆ ਜਥੇਬੰਦੀ ਦੇ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly