ਕੈਪਟਨ ਹਰਮਿੰਦਰ ਸਿੰਘ ਦੇ ਹੱਕ ਵਿੱਚ ਖੀਰਾਂਵਾਲੀ ਵਿੱਚ ਹੋਈ ਅਕਾਲੀ ਵਰਕਰਾਂ ਦੀ ਮੀਟਿੰਗ

ਕੈਪਟਨ ਹਰਮਿੰਦਰ ਸਿੰਘ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ- ਸੰਤੋਖ ਸਿੰਘ ਖੀਰਾਵਾਲੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਜਿਵੇ ਜਿਵੇ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਹਲਕੇ ਦੇ ਆਪੋ ਆਪਣੀਆਂ ਪਾਰਟੀਆਂ ਵਾਲੇ ਨੇ ਪ੍ਰਚਾਰ ਨੂੰ ਵੀ ਤੇਜ ਕਰ ਦਿੱਤਾ ਹੈ। ਇਸੇ ਲੜੀ ਤਹਿਤ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਦੇ ਸਾਂਝੇ ਕੈਪਟਨ ਹਰਮਿੰਦਰ ਸਿੰਘ ਨੇ ਜਥੇਦਾਰ ਸਰਦਾਰ ਸੰਤੋਖ ਸਿੰਘ ਖੀਰਾਂਵਾਲੀ ਜੀ ਦੇ ਗ੍ਰਹਿ ਨਿਵਾਸ ਪਿੰਡ ਖੀਰਾਂਵਾਲੀ ਵਿੱਖੇ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਮੂਹ ਵਰਕਰਾਂ ਨੇ ਇਸ ਮੀਟਿੰਗ ਵਿੱਚ ਵੱਧ ਚੜ੍ਹ ਕੇ ਪੂਰੇ ਜੋਸ਼ ਨਾਲ ਹਾਜ਼ਰੀ ਲਗਵਾਈ। ਜਿਸ ਵਿਚ ਕੈਪਟਨ ਹਰਮਿੰਦਰ ਸਿੰਘ ਨੇ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕੀ ਕਾਂਗਰਸ ਕੋਲ ਕੋਈ ਵੀ ਮੁੱਦਾ ਨਹੀਂ ਹੈ।

ਜੋ ਲੋਕਾਂ ਨੂੰ ਦੱਸ ਸਕਣ ਅਤੇ ਉਹਨਾਂ ਕਿਹਾ ਕੀ ਸੁਲਤਾਨਪੁਰ ਲੋਧੀ ਦੇ ਕਾਂਗਰਸ ਦੇ ਵਿਧਾਇਕ ਤੋਂ ਪਹਿਲਾ ਹੀ ਬਹੁਤ ਦੁੱਖੀ ਹਨ ਅਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ ਤਾ ਓਹਨਾ ਦੀ ਆਪਸ ਵਿਚ ਹੀ ਕਲੇਸ਼ ਪਿਆ ਹੋਇਆ ਹੈ ਅਤੇ ਪੰਜਾਬ ਦੇ ਲੋਕ ਸੂਜਵਾਨ ਹਨ। ਇਸ ਵਾਰ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ ਅਤੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਬਸਪਾ ਦੇ ਗਠਜੋੜ ਦੀ ਹੀ ਸਰਕਾਰ ਬਣੇਗੀ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਸੰਤੋਖ ਸਿੰਘ ਖੀਰਾਂਵਾਲੀ ਨੇ ਕਿਹਾ ਕਿ ਕੈਪਟਨ ਹਰਮਿੰਦਰ ਸਿੰਘ ਹਲਕਾ ਸੁਲਤਾਨਪੁਰ ਲੋਧੀ ਤੋਂ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ।

ਮੀਟਿੰਗ ਵਿੱਚ ਪਿੰਡਾਂ ਖੀਰਾਵਾਲੀ ਦੇ ਅਸਪਾਸ ਪਿੰਡਾਂ ਦੀ ਮੀਟਿੰਗ ਵਿਚ ਸੈਕੜੇ ਲੋਕਾਂ ਨੇ ਹਿੱਸਾ ਲਿਆ । ਇਸ ਮੌਕੇ ਤੇ ਅਮਰੀਕ ਸਿੰਘ ਸ਼ਾਹ, ਜਸਵੰਤ ਸਿੰਘ, ਜਸਵਿੰਦਰ ਸਿੰਘ, ਜਥੇਦਾਰ ਸੰਤੋਖ ਸਿੰਘ ਖੀਰਾਂਵਾਲੀ , ਅਮਰੀਕ ਸਿੰਘ ਸਾਹ, ਜਸਵੰਤ ਸਿੰਘ ਕੌੜਾ,ਨੰਬਰਦਾਰ ਜਸਵਿੰਦਰ ਸਿੰਘ,ਅਮਰਜੀਤ ਸਿੰਘ ਲੋਧੀਵਾਲ ,ਬਿਕਰਮ ਸਿੰਘ ਉੱਚਾ,ਬਲਦੇਵ ਸਿੰਘ ਅਡਨਾਂਵਾਲੀ, ਦਰਬਾਰਾ ਸਿੰਘ, ਸ਼ਿੰਗਾਰਾ ਸਿੰਘ, ਰਾਜਵਿੰਦਰ ਸਿੰਘ ਨੰਬਰਦਾਰ,ਸਰਪੰਚ ਕੁਲਦੀਪ ਸਿੰਘ ਬੂਲੇ,ਪ੍ਰਧਾਨ ਸੂਰਤ ਸਿੰਘ ਰਿੰਪੂ,ਮਾਸਟਰ ਬੂਟਾ ਸਿੰਘ ਚੁਲੱਧਾ, ਜਥੇਦਾਰ ਜੈਮਲ ਸਿੰਘ ,ਦਿਲਬਾਗ ਸਿੰਘ ਉੱਚਾ,ਰਾਜੀਵ ਧੀਰ,ਗੁਰਦੀਪ ਸਿੰਘ , ਹਰਕਮਲ ਸਿੰਘ ,ਸੇਵਾ ਸਿੰਘ ਸਰਪੰਚ ਜਹਾਂਗੀਰਪੁਰ,ਫਤਿਹ ਸਿੰਘ ਨੂਰਪੁਰ ਖੀਰਾਂਵਾਲੀ ਸਰਪੰਚ, ਚਰਨਜੀਤ ਸਿੰਘ ਸਰਪੰਚ ਖੀਰਾਂਵਾਲੀ,ਜਸਬੀਰ ਸਿੰਘ ਪੱਡਾ ਖੀਰਾਂਵਾਲੀ,ਰਣਜੀਤ ਸਿੰਘ ਰਾਣਾ ਫੱਤੂਢੀਂਗਾ, ਜਸਪਾਲ ਸਿੰਘ ਸੇਖੋਂ, ਜੋਗਿੰਦਰ ਸਿੰਘ ਫੱਤੂਢੀਂਗਾ ,ਕੈਪਟਨ ਕਰਨੈਲ ਸਿੰਘ ਆਦਿ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾ ਨੂੰ ਵਾਪਸ ਲੈਣਾ ਸੱਚ,ਨਿਆਂ ਅਤੇ ਅਹਿੰਸਾ ਦੀ ਜਿੱਤ ਹੈ- ਆਪ ਆਗੂ
Next articleਕਿਸਾਨਾਂ ਨੇ ਅਗਲੀ ਰਣਨੀਤੀ ਘੜਨ ਲਈ 27 ਨੂੰ ਸੱਦੀ ਮੀਟਿੰਗ