ਹਸਪਤਾਲ ਦੀ ਲੁੱਟ ਖਿਲਾਫ ਪ੍ਰਸ਼ਾਸ਼ਨ ਬਣਦੀ ਕਾਰਵਾਈ ਕਰੇ – ਜਸਦੀਪ ਸਿੰਘ ਕਾਉਂਕੇ
ਮਰੀਜ਼ ਨੂੰ ਦਵਾਇਆਂ ਵਿੱਚ ਪਹਿਲਾਂ ਹੀ ਛੋਟ ਦਿੱਤੀ ਗਈ ਹੈ – ਹਸਪਤਾਲ ਪ੍ਰਬੰਧਕ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਥਾਨਕ ਸੁਭਾਸ਼ ਨਗਰ, ਬਸਤੀ ਜੋਧੇਵਾਲ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਮਰੀਜ਼ ਦੇ ਰਿਸ਼ਤੇਦਾਰਾਂ ਅਤੇ ਯੂਥ ਅਕਾਲੀ ਦਲ ਆਗੂ ਜਸਦੀਪ ਸਿੰਘ ਕਾਉਂਕੇ ਨੂੰ ਲੈ ਕੇ ਧਰਨਾ ਦੇ ਦਿੱਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮਰੀਜ਼ ਤੋਂ ਪੰਜ ਸੌ ਰੁਪਏ ਦੇ ਟੀਕੇ ਦੇ 7500 ਰੁਪਏ ਵਸੂਲੇ ਗਏ ਜਦੋਂ ਕਿ ਉਹ ਟੀਕਾ ਬਾਹਰੋਂ 500 ਰੁਪਏ ਦਾ ਮਿਲ ਰਿਹਾ ਹੈ। ਬਾਹਰ ਅਤੇ ਹਸਪਤਾਲ ਦੇ ਅੰਦਰ ਦੇ ਰੇਟਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ । ਇਸੇ ਗੱਲ ਨੂੰ ਲੈ ਕੇ ਹਸਪਤਾਲ ਪ੍ਰਬੰਧਕਾਂ ਨਾਲ ਬਹਿਸ ਵਧੀ ਅਤੇ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਦੇਖਦਿਆਂ ਹੀ ਦੇਖਦਿਆਂ ਧਰਨੇ ਵਿੱਚ ਭੀੜ ਬਹੁਤ ਵੱਧ ਗਈ । ਪਰਿਵਾਰ ਅਤੇ ਧਰਨੇ ਦੇ ਮੁਖੀ ਮੁੱਖ ਆਗੂ ਜਸਦੀਪ ਸਿੰਘ ਕਾਉਂਕੇ ਦਾ ਕਹਿਣਾ ਹੈ ਕਿ ਜਿੰਨੀ ਦੇਰ ਪ੍ਰਸ਼ਾਸਨ ਇਸ ਹਸਪਤਾਲ ਵਿਰੁੱਧ ਮਨਮਾਨੀਆਂ ਦੀ ਕਾਰਵਾਈ ਨਹੀਂ ਕਰਦਾ ਅਤੇ ਗ਼ਰੀਬ ਜਨਤਾ ਦੀ ਲੁੱਟ ਇਸ ਹਸਪਤਾਲ ਵੱਲੋਂ ਬੰਦ ਨਹੀਂ ਹੁੰਦੀ ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ। ਓਧਰ ਹਸਪਤਾਲ ਦੇ ਮੈਨੇਜਰ ਅਖਿਲੇਸ਼ ਦਾ ਕਹਿਣਾ ਹੈ ਕਿ ਅਸੀਂ ਮਰੀਜ਼ ਨੂੰ ਦਵਾਈਆਂ ਤੇ 30 ਫੀਸਦੀ ਛੋਟ ਦਿੱਤੀ ਹੈ। ਬਾਹਰ ਦਵਾਈਆਂ ਕੀ ਭਾਅ ਮਿਲਦੀਆਂ ਹਨ ਸਾਨੂੰ ਨਹੀਂ ਪਤਾ, ਜੇ ਕੋਈ ਸ਼ਿਕਾਇਤ ਹੈ ਤਾਂ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ ਜਾਂ ਸੰਬੰਧਿਤ ਸਰਕਾਰੀ ਅਧਿਕਾਰੀ ਕੋਲ ਸਾਡੀ ਸ਼ਿਕਾਇਤ ਕੀਤੀ ਜਾਵੇ। ਉਹਨਾਂ ਆਖਿਆ ਕਿ ਅਜੇ ਮਰੀਜ਼ ਦੇ ਹਸਪਤਾਲ ਦੀ ਫੀਸ ਅਤੇ ਦਵਾਈਆਂ ਦੇ ਪੈਸੇ ਵੀ ਬਕਾਇਆ ਖੜੇ ਹਨ । ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


