ਨਵਾਂਸ਼ਹਿਰ /ਰਾਹੋਂ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜ਼ਾਬ ਬਲਾਕ ਰਾਹੋਂ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ.ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਭਾਰਟਾ ਕਲਾਂ ਵਿਖ਼ੇ ਹੋਈ,ਮੀਟਿੰਗ ਵਿੱਚ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਚੇਅਰਮੈਨ ਡਾ. ਟੇਕ ਚੰਦ ਸੈਣੀ ਅਤੇ ਜ਼ਿਲ੍ਹਾ ਵਾਇਸ ਕੈਸ਼ੀਅਰ ਡਾ.ਬਿਮਲ ਕੁਮਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ, ਮੀਟਿੰਗ ਦੀ ਸ਼ੁਰੂਆਤ ਵਿੱਚ ਬਲਾਕ ਰਾਹੋਂ ਦੇ ਸਕੱਤਰ ਡਾ.ਤਰਸੇਮ ਦੇ ਮਾਤਾ ਜੀ ਦੇ ਅਚਨਚੇਤ ਸੰਸਾਰਿਕ ਵਿਛੋੜੇ ਦੇ ਦੁੱਖ ਵਿੱਚ 2 ਮਿੰਟ ਦਾ ਮੌਨ ਰੱਖਕੇ ਸਾਰੇ ਸਾਥੀਆਂ ਵਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਉਸ ਉਪਰੰਤ ਬਲਾਕ ਪ੍ਰਧਾਨ ਡਾ.ਕੁਲਵਿੰਦਰ ਸਿੰਘ ਨੇ 29 ਨਵੰਬਰ 2025 ਨੂੰ ਨਵਾਂਸ਼ਹਿਰ ਵਿਖ਼ੇ ਹੋਈ ਜ਼ਿਲ੍ਹਾ ਪੱਧਰੀ ਕਨਵੈਂਸ਼ਨ ਵਿੱਚ ਪਹੁੰਚਣ ਤੇ ਬਲਾਕ ਦੇ ਸਾਰੇ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ, ਡਾ.ਕੁਲਵਿੰਦਰ ਨੇ ਅੱਗੇ ਕਿਹਾ ਸਾਡੇ ਕੋਲ ਇੱਕ ਸੂਚਨਾਂ ਆਈ ਹੈ ਕਿ ਸਰਕਾਰੀ ਹਸਪਤਾਲ ਨਵਾਂਸ਼ਹਿਰ ਵਿਖ਼ੇ ਜਦੋਂ ਵੀ ਕਿਸੇ ਮਰੀਜ਼ ਨੂੰ ਬਲੱਡ ਦੀ ਜਰੂਰਤ ਪੈਂਦੀ ਹੈ,ਤਾਂ ਮਰੀਜ ਨੂੰ ਨਵਾਂਸ਼ਹਿਰ ਬਲੱਡ ਬੈਂਕ ਚੋਂ ਬਲੱਡ ਲੈਣ ਦੀ ਬਜਾਏ,ਬੰਗਾ ਵਿਖ਼ੇ ਭੇਜਿਆ ਜਾਂਦਾ ਹੈ,ਮਰੀਜ ਦਾ ਟਾਈਮ ਵੀ ਖਰਾਬ ਹੁੰਦਾ ਹੈ,ਠੰਡ ਅਤੇ ਟਰੈਫਿਕ ਕਰਕੇ ਦੂਰ ਦਾ ਸਫ਼ਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਲਈ ਜਾਨਲੇਵਾ ਵੀ ਬਣ ਜਾਂਦਾ ਹੈਂ,ਉਹਨਾਂ ਕਿਹਾ ਜਲਦੀ ਹੀ ਇਹ ਵਿਸ਼ਾ ਜ਼ਿਲ੍ਹਾ ਕਮੇਟੀ ਨਾਲ਼ ਸਾਂਝਾ ਕਰਕੇ ਜਨਤਕ ਕੀਤਾ ਜਾਵੇਗਾ ਅਤੇ ਇਸਦਾ ਹੱਲ ਕੀਤਾ ਜਾਵੇਗਾ, ਬਲਾਕ ਦੇ ਸਕੱਤਰ ਡਾ.ਤਰਸੇਮ ਨੇ ਕਿਹਾ ਸਾਡੇ ਧਿਆਨ ਵਿੱਚ ਆਇਆ ਹੈ ਕਿ ਕੁਝ ਡਾਕਟਰ ਮਰੀਜ ਕੋਲੋਂ ਜ਼ਿਆਦਾ ਪੈਸੇ ਲੈਣ ਖਾਤਿਰ ਛੋਟੇ ਬੱਚਿਆਂ ਨੂੰ ਬਿਨਾਂ ਕਿਸੇ ਜਰੂਰਤ ਦੇ ਟੀਕੇ ਲਗਾ ਦਿੰਦੇ ਹਨ,ਇਹ ਚਿੰਤਾ ਦਾ ਵਿਸ਼ਾ ਹੈ,ਬੱਚਿਆਂ ਦਾ ਇਲਾਜ਼ ਬੱਚਿਆਂ ਦੇ ਮਾਹਿਰ ਡਾਕਟਰਾਂ ਦੁਆਰਾਂ ਹੀ ਕਰਵਾਇਆ ਜਾਣਾ ਚਾਹੀਦਾ ਹੈ,ਬੱਚਿਆਂ ਦੀ ਸਿਹਤ ਸਬੰਧੀ ਸਮੱਸਿਆਵਾਂ ਲਈ ਹਲਕੀ ਫੁਲਕੀ ਦਵਾ ਅਤੇ ਪ੍ਰੇਹਜ ਨਾਲ਼ ਹੀ ਬੱਚੇ ਠੀਕ ਹੋ ਜਾਂਦੇ ਹਨ,ਪਰ ਕੁਝ ਡਾਕਟਰ ਮਰੀਜਾਂ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ,ਡਾ.ਤਰਸੇਮ ਨੇ ਕਿਹਾ ਮਾਸੂਮ ਬੱਚਿਆਂ ਦੀ ਸਿਹਤ ਨਾਲ਼ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ,ਗ਼ਲਤ ਤਰੀਕੇ ਨਾਲ਼ ਪ੍ਰੈਕਟਿਸ ਕਰਨ ਵਾਲ਼ੇ ਡਾਕਟਰਾਂ ਤੇ ਸਖ਼ਤ ਕਾਰਵਾਈ ਕਰਾਂਗੇ, ਬਲਾਕ ਚੇਅਰਮੈਨ ਡਾ.ਸੁਰਿੰਦਰ ਸਿੰਘ ਨੇ ਕਿਹਾ ਕੁਝ ਦਿਨਾਂ ਤੋਂ ਜ਼ਿਲ੍ਹਾ ਨਵਾਂਸ਼ਹਿਰ ਵਿੱਚ 0 ਤੋਂ 5 ਡਿਗਰੀ ਟੈਂਪਰੇਚਰ ਹੋਣ ਕਰਕੇ ਆਵਾਜਾਈ ਪ੍ਰਭਾਵਿਤ ਹੋਈ ਹੈ,ਅਤੇ ਹਾਦਸੇ ਵੀ ਵੱਧ ਗਏ ਹਨ,ਜਰੂਰੀ ਹੈ ਕਿ ਰੋਡ ਉੱਤੇ ਗੱਡੀ ਚਲਾਉਣ ਸਮੇਂ,ਸਪੀਡ ਲਿਮਿਟ ਦਾ ਖਾਸ ਧਿਆਨ ਰੱਖਿਆ ਜਾਵੇ,ਲਾਈਟਾਂ ਅਤੇ ਡਿੱਪਰ ਪ੍ਰੋਪਰ ਚੱਲਦੇ ਹੋਣ,ਵਾਹਨਾਂ ਵਿੱਚਕਾਰ ਦੂਰੀ ਬਣਾਕੇ ਰੱਖੀ ਜਾਵੇ,ਖਾਸ ਕਰਕੇ ਘਰੇਲੂ ਗੱਡੀਆਂ ਲਈ ਰਾਤ ਦਾ ਸਫ਼ਰ ਟਾਲ ਹੀ ਦਿੱਤਾ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਹੋਵੇਗੀ,
ਡਾ. ਬਿਮਲ ਨੇ ਕਿਹਾ ਕਿ ਹੈਲਥ ਡਿਪਾਰਟਮੈਂਟ ਵਲੋਂ ਦਰਦ ਦੀ ਦਵਾਅ ਨਿਮੇਸੁਲਾਈਡ ਦਾ ਸਿਹਤ ਤੇ ਗ਼ਲਤ ਅਸਰ ਪੈਣ ਕਰਕੇ ਬੈਨ ਕਰ ਦਿੱਤੀ ਗਈ ਹੈ,ਕੋਈ ਵੀ ਸਾਥੀ ਇਸ ਦਵਾ ਨੂੰ ਅਪਣੇ ਕਲੀਨਿਕ ਤੇ ਨਾ ਰੱਖੇ ਨਾ ਵੇਚੇ, ਜ਼ਿਲ੍ਹਾ ਚੇਅਰਮੈਨ ਡਾ.ਟੇਕ ਚੰਦ ਸੈਣੀ ਨੇ ਬਲਾਕ ਰਾਹੋਂ ਦੇ ਸਾਥੀਆਂ ਨੂੰ ਨਵੇਂ ਸਾਲ ਤੇ ਉਪਹਾਰ ਵਜ਼ੋ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਫ਼ੋਟੋ ਨਾਲ਼ ਤਿਆਰ ਨਵੇਂ ਸਾਲ ਦੇ ਕੈਲੰਡਰ ਨੂੰ ਪ੍ਰਸਤੂਤ ਕਰਨ ਬਾਰੇ ਸੂਚਨਾਂ ਦਿੱਤੀ,ਅਤੇ ਕਿਹਾ ਜਲਦ ਹੀ 2026 ਦਾ ਕੈਲੰਡਰ ਹਰ ਇੱਕ ਡਾਕਟਰ ਸਾਥੀ ਦੇ ਕਲੀਨਿਕ ਤੇ ਪਹੁੰਚਦਾ ਕੀਤਾ ਜਾਵੇਗਾ, ਅਖੀਰ ਵਿੱਚ ਬਲਾਕ ਪ੍ਰਧਾਨ ਡਾ.ਕੁਲਵਿੰਦਰ ਸਿੰਘ ਨੇ ਬਲਾਕ ਰਾਹੋਂ ਨੂੰ ਜੋਇਨ ਕਰਨ ਵਾਲ਼ੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ,ਨਵੇਂ ਸਾਲ ਅਤੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ,ਇਸ ਮੌਕੇ ਡਾ.ਟੇਕ ਚੰਦ ਸੈਣੀ,ਡਾ.ਬਿਮਲ ਕੁਮਾਰ,ਡਾ.ਕੁਲਵਿੰਦਰ ਸਿੰਘ,ਡਾ.ਸੁਰਿੰਦਰ ਸਿੰਘ, ਡਾ.ਤਰਸੇਮ,ਡਾ.ਲਖਵਿੰਦਰ ਸਿੰਘ,ਡਾ.ਰਜਵਿੰਦਰ ਕੌਰ,ਡਾ.ਰਣਜੀਤ ਸਿੰਘ,ਡਾ.ਪਰਮਿੰਦਰ ਸਿੰਘ,ਡਾ.ਸੰਜੇ ਕੁਮਾਰ,ਡਾ.ਗੁਰਦੇਵ ਸਿੰਘ,ਡਾ.ਰਮਨਦੀਪ ਕੁਮਾਰ,ਡਾ.ਨਿਰਮਲ,ਡਾ.ਰਮਨਦੀਪ ਸਿੰਘ,ਡਾ.ਜਗਜੀਤ ਸਿੰਘ,ਡਾ.ਯਸ਼ਪਾਲ ਸਿੰਘ,ਡਾ.ਗੁਰਮੀਤ ਕੌਰ,ਡਾ.ਬਿੱਟੂ,ਡਾ.ਨਿਰਮਲ ਅਤੇ ਡਾ.ਜਤਿੰਦਰ ਪਾਲ ਆਦਿ ਸ਼ਾਮਿਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


