ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ ਨੰ 295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਹਿਰਾਮ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ ਜਤਿੰਦਰ ਸਹਿਗਲ ਦੀ ਪ੍ਰਧਾਨਗੀ ਹੇਠ ਬਹਿਰਾਮ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਮੀਟਿੰਗ ਖਾਲਸਾ ਪੰਥ ਦੀ ਸਥਾਪਨਾ ਦਿਵਸ ਅਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ । ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਸਿਧਾਂਤ ਪੜ੍ਹੋ ਜੁੜੋ ਤੇ ਸੰਘਰਸ਼ ਕਰੋ ਦੇ ਸਿਧਾਂਤ ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਕਟਾਰੀਆ ਨੇ ਕਿਹਾ ਕਿ ਵਿਦੇਸ਼ ਵਿਚ ਰਹਿੰਦੇ ਬੰਦੇ ਦਾ ਬਾਬਾ ਸਾਹਿਬ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਨਿੰਦਣਯੋਗ ਹੈ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ ਨੰ 295 ਇਸ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਇਸ ਮੌਕੇ ਡਾ ਜਗਦੀਸ਼,ਡਾ ਸਤਨਾਮ ਜੌਹਲ,ਡਾ ਅਸ਼ੋਕ ਕੁਮਾਰ ਨੇ ਇਸ ਬਿਆਨ ਵਿੱਚ ਕਿਹਾ ਕਿ ਫਿਲੌਰ ਦੇ ਪਿੰਡ ਨੰਗਲ ਵਿਚ ਬਾਬਾ ਸਾਹਿਬ ਦੇ ਸਟੈਚੂ ਦੀ ਜੋ ਬੇਅਦਬੀ ਕੀਤੀ ਗਈ ਹੈ ਉਸਦੇ ਦਰੋਹੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਡਾ ਅਸ਼ੋਕ, ਡਾ ਜਗਦੀਸ਼ ਬੰਗੜ,ਡਾ ਸਤਵਿੰਦਰ ਜੀਤ,ਡਾ ਊਸ਼ਾ ਦੇਵੀ,ਡਾ ਸਤਨਾਮ ਜੌਹਲ ,ਡਾ ਸੁਖਵਿੰਦਰ ਮੰਢਾਲੀ,ਡਾ ਹੁਸਨ ਲਾਲ,ਡਾ ਗੁਲਜ਼ਾਰ,ਡਾ ਰਛਪਾਲ ਗੁਲਾਬਗੜੀਆ,ਡਾ ਬਲਕਾਰ,ਡਾ ਰਛਪਾਲ ਭੱਟੀ,ਡਾ ਸਨੀ ,ਡਾ ਰਵੀ ,ਡਾ ਸੁਰਿੰਦਰ ਪਾਲ, ਡਾ ਗੁਲਸ਼ਨ ਕੁਮਾਰ,ਡਾ ਕੁਲਦੀਪ ਕੁਮਾਰ,ਡਾ ਸੋਮ ਲਾਲ,ਡਾ ਵਿਜੇ ਮੇਹਲੀ,ਡਾ ਚੇਤ ਰਾਮ ,ਡਾ ਜਤਿੰਦਰ ਕੁਮਾਰ, ਡਾ ਵਿੱਕੀ ਕੁਮਾਰ,ਡਾ ਪਰਮਜੀਤ, ਡਾ ਰਾਜਿੰਦਰ ਸੌਂਧੀ ,ਡਾ ਵਿਜੈ ਕੁਮਾਰ ਆਦਿ ਡਾਕਟਰ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj