ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਆਪਾਂ ਸਭ ਨੇ ਜਾਣ ਲਿਆ ਕਿ ‘ਕਟਰੂਚੱਕ ਖਿਲਾਫ ਸ਼ਿਕਾਇਤ ਕਰਨ ਵਾਲੇ ਨੇ ਸ਼ਕੈਤ ਵਾਪਸ ਲੈ ਲਈ, ਕਹਿੰਦਾ… ਮੀਆਂ ਬੀਬੀ ਦੇ ਸੌ ਝਗੜੇ ਹੁੰਦੇ ਹਨ, ਕਿਸੇ ਕਾਜੀ ਜਾਂ ਦਰੋਗਾ ਨੂੰ ਵਿੱਚ ਆਉਣ ਦੀ ਜਜੂਰਤ ਨਹੀਂ’!

ਜੇਕਰ ਸਾਨੂੰ ਅਸਲ ਸੱਚ ਪਤਾ ਨਾ ਹੋਵੇ ਤਾਂ ਸਾਨੂੰ ਬਿਨ ਸੋਚੇ ਸਮਝੇ ਝੂਠ ਦੇ ਨਾਲ ਵੀ ਨਹੀਂ ਖੜ੍ਹਨਾ ਚਾਹੀਦਾ।

ਵੈਸੇ ਵੀ ਮੈਂ ਦੇਖਿਆ ਕਿ ਤੰਗ ਰਸਤਿਆਂ ਉੱਪਰ ਨਾ ਕੋਈ ਭਰਾ ਹੁੰਦਾ ਹੈ ਅਤੇ ਨਾ ਹੀ ਕੋਈ ਦੋਸਤ! ਪਰ ਜਿੰਨ੍ਹਾਂ ਦੇ ਹੁੰਦੇ ਨੇ, ਉਹ ਬਹੁਤ ਥੋੜ੍ਹੇ ਕਰਮਾਂ ਦੇ ਧਨੀ ਲੋਕ ਹੀ ਹੁੰਦੇ ਨੇ। ਅਜਿਹੇ ਰਿਸ਼ਤਿਆਂ ਦੇ ਪੁਲ ਉਸਾਰਨ ਲਈ, ਹੰਝੂਆਂ ਦਾ ਪਾਣੀ, ਜਜ਼ਬਾਤਾਂ ਦਾ ਲੋਹਾ, ਰੂਹ ਦਾ ਸੀਮਿੰਟ ਅਤੇ ਉਮੀਦਾਂ ਦਾ ਰੇਤ ਲੱਗਦਾ ਹੈ ਸੱਜਣ ਜੀ! ਪਰ ਅਸੀਂ ਭੀੜ ਨੂੰ ਸਾਥ ਸਮਝਣ ਦੇ ਆਦਿ ਹੋ ਚੁੱਕੇ ਹਾਂ, ਪਰ ਭੀੜ ਕਿਸੇ ਦੀ ਵੀ ਸਾਥੀ ਨਹੀਂ ਹੁੰਦੀ, ਇਹ ਸੱਚ ਤੋਂ ਕੋਹਾਂ ਦੂਰ ਦੇ ਲੋਕਾਂ ਦਾ ਸਮੂਹ ਬਹੁਤ ਥੋੜ੍ਹੇ ਸਮੇਂ ਲਈ ਤੂਫਾਨ ਦੀ ਤਰ੍ਹਾਂ ਆਉਂਦਾ ਹੈ।

ਜੋ ਸੱਚਿਆਂ, ਝੂਠਿਆਂ, ਬੇਕਸੂਰਾਂ ਨੂੰ ਆਪਣੀ ਚਪੇਟ ਵਿਚ ਲੈ ਲੰਘ ਜਾਂਦਾ ਹੈ। ਇਸ ਤੂਫਾਨ ਨੇ ਹਮੇਸ਼ਾਂ ਹੀ ਝੂਠ ਨਾਲੋਂ ਸੱਚ ਦਾ ਜ਼ਿਆਦਾ ਨੁਕਸਾਨ ਕੀਤਾ ਹੈ।

ਕਾਹਦੇ ਲਈ ਕਿਉਂ ਕਰਦੇ ਹਾਂ ਅਸੀਂ ਇਹ ਸਭ ਕੁਝ? ਆਖੀਰ ਤਾਂ ਸਭ ਦੀ ਰੂਹ ਰੱਬ ਕੋਲ, ਸਰੀਰ ਮਿੱਟੀ ਕੋਲ ਅਤੇ ਜ਼ਮੀਨ-ਜਾਈਦਾਤ ਰਿਸ਼ਤਿਆਂ ਕੋਲ ਚਲੀ ਜਾਣੀ ਹੈ, ਇਹ ਹੁਣ ਤੱਕ ਦੇ ਸਾਰੇ ਮਨੁੱਖਾਂ ਦੀ ਹੋਣੀ ਹੈ।

ਫਿਰ ਕਿਉਂ ਰੱਬ ਸਮਝਦੇਂ ਹਾਂ ਅਸੀਂ ਆਪਣੇ ਆਪ ਨੂੰ? ਹਾਲਾਂਕਿ ਹਾਂ ਅਸੀਂ ਸਭ ਕੁਦਰਤ ਦੇ ਖਿਡੋਣੇ!

ਗੱਲ ਪੱਲੇ ਬੰਨ ਲਿਓ… ਪੁਜਾਰੀ ਦੀ ਦੋਸਤੀ ਸਾਡਾ ਧਰਮ ਗੁਆ ਦਿੰਦੀ ਹੈ, ਡਾਕਟਰ ਦੀ ਯਾਰੀ ਸਾਡੀ ਸਿਹਤ ਗੁਆ ਦਿੰਦੀ ਹੈ, ਵਕੀਲ ਦਾ ਸਾਥ ਸਾਡੀ ਸਚਾਈ ਗੁਆ ਦਿੰਦਾ ਹੈ ਅਤੇ ਭੀੜ ਦਾ ਹਿੱਸਾ ਬਣਨਾ ਸਾਡਾ ਈਮਾਨ ਗੁਆ ਦਿੰਦਾ ਹੈ।

*ਅਸਲ ਵਿਚ ਮਾੜੇ ਬੰਦਿਆਂ ਦੀ ਸੋਹਬਤ ਮੱਛੀ ਬਾਜ਼ਾਰ ‘ਚ ਰਹਿਣ ਵਾਂਗੂੰ ਹੁੰਦੀ ਹੈ। ਹੌਲੀ-ਹੌਲੀ ਚੰਗਾ ਭਲਾ ‘ਭਲਾਮਾਨਸ’ ਬੰਦਾ ਵੀ ਬਦਬੂ ਦਾ ਆਦਿ ਹੋ ਜਾਂਦਾ ਹੈ।*

ਸੋ ਬਚੀਏ, ਸੱਚ ਨੂੰ ਪਹਿਚਾਣ ਕੇ ਹੀ ਕਿਸੇ ਦਾ ਸਾਥ ਦੇਈਏ ਜੀ, ਧੰਨਵਾਦ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia denounces attacks on all religions, calls for inclusive dialogue to fight bigotry
Next articleFamily of Indian-origin teen killed in UK knife attack ‘devastated’